post

Jasbeer Singh

(Chief Editor)

Patiala News

ਬੀਰਦਵਿੰਦਰ ਸਿੰਘ ਦੀ ਬਰਸੀ ਮਨਾਈ

post-img

ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਦੀ ਪਹਿਲੀ ਬਰਸੀ ਮੌਕੇ ਅੱਜ ਇਥੇ ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਸ਼ਰਧਾਂਜਲੀ ਸਮਾਰੋਹ ਕਰਵਾਇਆ ਗਿਆ। ਉਨ੍ਹਾਂ ਦੇ ਪੁੱਤਰ ਅਨੰਤਬੀਰ ਸਿੰਘ ਤੇ ਪਰਿਵਾਰ ਦੇ ਬਾਕੀ ਮੈਂਬਰਾਂ ਵੱਲੋਂ ਕਰਵਾਏ ਇਸ ਸਮਾਰੋਹ ਦੌਰਾਨ ਵੱਖ ਵੱਖ ਸ਼ਖਸ਼ੀਅਤਾਂ ਨੇ ਸ਼ਰਧਾਂਜਲੀਆਂ ਭੇਂਟ ਕਰਦਿਆਂ ਬੀਰਦਵਿੰਦਰ ਸਿੰਘ ਨੂੰ ਉਘੇ ਵਿਦਵਾਨ, ਗੁਣੀ ਗਿਆਨੀ, ਚੰਗੇ ਬੁਲਾਰੇ ਅਤੇ ਚਰਚਿਤ ਸਖਸ਼ੀਅਤ ਦਾ ਖਿਤਾਬ ਦਿੰਦਿਆਂ ਉਨ੍ਹਾ ਦੀ ਕਈ ਹੋਰ ਪੱਖਾਂ ਤੋਂ ਵੀ ਸਰਾਹਨਾ ਕੀਤੀ। ਸ਼ਰਧਾਂਜਲੀਆਂ ਦੇਣ ਲਈ ਪੁੱਜੀਆਂ ਸ਼ਖ਼ਸੀਅਤਾਂ ’ਚ ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ, ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ, ਸਾਬਕਾ ਡੀਜੀਪੀ , ਸਾਬਕਾ ਆਈਏਐਸ ਹਰਕੇਸ਼ ਸਿੰਘ ਸਿੱਧੂ, ਗੁਰਪਾਲ ਚਹਿਲ ਤੇ ਅੰਮ੍ਰਿਤ ਕੌਰ ਗਿੱਲ, ਇਨਕਮ ਟੈਕਸ ਦੇ ਸਾਬਕਾ ਕਮਿਸ਼ਨਰ ਕਰਮਵੀਰ ਸਿੰਘ ਸੰਧੂ,ਐਸਐਸਬੋਰਡ ਦੇ ਸਾਬਕਾ ਚੇਅਰਮੈਨ ਤੇਜਿੰਦਰਪਾਲ ਸਿੰਘ ਸੰਧੂ, ਰਾਜਵਿੰਦਰ ਸਿੰਘ ਸਾਬਕਾ ਡੀਜੀਪੀ, ਡਾ. ਹਰਜਿੰਦਰ ਵਾਲੀਆ ਅਤੇ ਭੁਪਿੰਦਰ ਮਾਨ ਲਦਾਲ ਸਮੇਤ ਕਈ ਹੋਰਾਂ ਦੇ ਨਾਮ ਵੀ ਮੌਜੂਦ ਹਨ। ਅਖੀਰ ਵਿੱਚ ਅਨੰਤਵੀਰ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ।

Related Post