post

Jasbeer Singh

(Chief Editor)

Patiala News

ਬਾਬਾ ਬੁੱਢਾ ਜੀ ਅਤੇ ਸ੍ਰੀਮਾਨ ਸੰਤ ਸੁਖਦੇਵ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

post-img

ਬਾਬਾ ਬੁੱਢਾ ਜੀ ਅਤੇ ਸ੍ਰੀਮਾਨ ਸੰਤ ਸੁਖਦੇਵ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਨਾਭਾ 25 ਅਕਤੂਬਰ 2025 : ਨਾਭਾ ਦੇ ਨਜ਼ਦੀਕ ਇਤਿਹਾਸਕ ਗੁਰਦੁਆਰਾ ਸਿੱਧਸਰ ਅਲੌਹਰਾਂ ਸਾਹਿਬ ਵਿਖੇ ਗੁਰਤਾ ਗੱਦੀ ਦਿਵਸ ਅਤੇ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦਾ ਅਤੇ ਸੱਚਖੰਡ ਵਾਸੀ ਸ੍ਰੀਮਾਨ ਸੰਤ ਬਾਬਾ ਸੁਖਦੇਵ ਸਿੰਘ ਜੀ ਪ੍ਰਕਾਸ਼ ਦਿਹਾੜਾ ਮਨਾਇਆ ਗਿਆ। ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਗੁਰੂ ਘਰ ਨਤਮਸਤਕ ਹੋਈਆਂ,ਅਤੇ ਸਿੱਖ ਪ੍ਰਚਾਰਕ ਜੱਥੇਦਾਰ ਬਾਬਾ ਕਸ਼ਮੀਰਾ ਸਿੰਘ ਜੀ ਵੱਲੋਂ ਧਾਰਮਿਕ ਦੀਵਾਨ ਵੀ ਸਜਾਏ ਗਏ । ਇਸ ਮੌਕੇ ਸਿੱਖ ਪ੍ਰਚਾਰਕ ਜੱਥੇਦਾਰ ਬਾਬਾ ਕਸ਼ਮੀਰਾ ਸਿੰਘ ਜੀ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਨੂੰ ਸਾਡੇ ਗੁਰੂਆਂ ਦੇ ਦਰਸਾਏ ਮਾਰਗ ਤੇ ਚੱਲਣਾ ਹੀ ਚਾਹੀਦਾ ਹੈ । ਇਸ ਮੌਕੇ ਤੇ ਗੁਰੂ ਦੇ ਅਤੁੱਟ ਲੰਗਰ ਵੀ ਵਰਤਾਏ ਗਏ । ਇਸ ਮੌਕੇ ਤੇ ਹੈੱਡ ਗ੍ਰੰਥੀ ਬਾਬਾ ਤਰਲੋਚਨ ਪਾਲ ਸਿੰਘ ਲਾਡੀ, ਬਾਬਾ ਬਲਦੇਵ ਸਿੰਘ, ਬਾਬਾ ਗੁਰਬੰਤ ਸਿੰਘ, ਬਾਬਾ ਜਤਿੰਦਰ ਸਿੰਘ ਜੋਤੀ , ਬਾਬਾ ਗੁਰਪ੍ਰੀਤ ਸਿੰਘ ਗੋਪੀ, ਬਾਬਾ ਗੁਰਸੇਵਕ ਸਿੰਘ, ਬਾਬਾ ਜਤਿੰਦਰ ਸਿੰਘ ਜੋਤੀ,ਪ੍ਰਧਾਨ ਸੁਰਜੀਤ ਸਿੰਘ, ਡਾਕਟਰ ਹਰਪਾਲ ਸਿੰਘ, ਪ੍ਰੋਫੈਸਰ ਸੁਖਵਿੰਦਰਜੀਤ ਸਿੰਘ, ਬਲਵੰਤ ਸਿੰਘ,ਦਰਸ਼ਨ ਸਿੰਘ, ਹਰਤਾਰ ਸਿੰਘ ਮੂੜ ਖੇੜਾ, ਇੱਛਾਆਮਾਨ ਸਿੰਘ ਭੋਜੋ ਮਾਜਰੀ, ਪਾਖਰ ਸਿੰਘ ਸਹੌਲੀ, ਚਰਨ ਸਿੰਘ ਮਲਕੀਤ ਕੰਬਾਇਨ, ਸਾਬਕਾ ਚੇਅਰਮੈਨ ਪਰਮਜੀਤ ਸਿੰਘ ਖੱਟੜਾ, ਜਗਜੀਤ ਸਿੰਘ ਦੁਲੱਦੀ, ਭੁਪਿੰਦਰ ਸਿੰਘ ਖੋਖ, ਮੁਸ਼ਤਾਕ ਅਲੀ ਕਿੰਗ,ਬੱਗਾ ਸਿੰਘ ਮਸਿੰਘਣ, ਹਰਵਿੰਦਰ ਸਿੰਘ, ਲੱਖਾ ਸਿੰਘ ਨੂਰਪੁਰਾ, ਨਿਸ਼ਾਵਰ ਸਿੰਘ ਕੂਕੇ, ਛੱਜੂ ਸਿੰਘ ਸ੍ਰੀਮਾਨ ਜੀ, ਗੁਰਵਿੰਦਰ ਸਿੰਘ ਢਿੱਲੋਂ, ਰਘਵੀਰ ਸਿੰਘ, ਰਣਧੀਰ ਸਿੰਘ ਅਲੋਹਰਾ, ਸਰਬਜੀਤ ਸਿੰਘ ਬੇਨੜਾ, ਹਰਦੀਪ ਸਿੰਘ, ਪਾਲ ਸਿੰਘ ਅਲੋਹਰਾ ਤੋਂ ਇਲਾਵਾ ਆਦਿ ਸੰਗਤ ਹਾਜ਼ਰ ਸਨ।

Related Post