post

Admin

(Chief Editor)

Haryana News

ਜਨਮ ਦਿਨ ਵਾਲੇ ਹੋਇਆ ਸੀ. ਆਰ. ਪੀ. ਐਫ. ਦੇ ਸਬ-ਇੰਸਪੈਕਟਰ ਦਾ ਦੇਹਾਂਤ

post-img

ਜਨਮ ਦਿਨ ਵਾਲੇ ਹੋਇਆ ਸੀ. ਆਰ. ਪੀ. ਐਫ. ਦੇ ਸਬ-ਇੰਸਪੈਕਟਰ ਦਾ ਦੇਹਾਂਤ

ਕਰਨਾਲ, 10 ਅਗਸਤ 2026 : ਹਰਿਆਣਾ (Haryana) ਦੇ ਸ਼ਹਿਰ ਕਰਨਾਲ ਦੇ ਰਹਿਣ ਵਾਲੇ ਸੀ. ਆਰ. ਪੀ. ਐਫ. ਦੇ ਸਬ-ਇੰਸਪੈਕਟਰ (Sub-Inspector) ਦਾ ਜਨਮ ਦਿਨ ਵਾਲੇ ਦਿਨ ਹੀ ਦੇਹਾਂਤ (Death) ਹੋਣ ਦਾ ਸਮਾਚਾਰ ਹੈ ।

ਕੌਣ ਹੈ ਇਹ ਸਬ-ਇੰਸਪੈਕਟਰ

ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਸ਼ਹਿਰ ਕਰਨਾਲ ਦੇ ਰਹਿਣ ਵਾਲੇ ਜਿਸ ਸੀ. ਆਰ. ਪੀ. ਐਫ. (C. R. P. F.) ਦੇ ਸਬ-ਇੰਸਪੈਕਟਰ ਦੀ ਜਨਮ ਦਿਨ ਵਾਲੇ ਦਿਨ ਹੀ ਦਿਲ ਦਾ ਦੌਰਾ (heart attack) ਪੈ ਜਾਣ ਕਾਰਨ ਮੌਤ ਹੋ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ਦੀ ਪਛਾਣ 56 ਸਾਲਾ ਕ੍ਰਿਸ਼ਨ ਕੁਮਾਰ ਦੇ ਤੌਰ 'ਤੇ ਹੋਈ ਹੈ । ਦੱਸਣਯੋਗਾ ਹੈ ਕਿ ਉਹ ਦਿੱਲੀ ਦੇ ਉਪ-ਮੁੱਖ ਮੰਤਰੀ ਪ੍ਰਵੇਸ਼ ਸ਼ਰਮਾ ਦੀ ਰਿਹਾਇਸ਼ `ਤੇ ਤਾਇਨਾਤ ਸਨ ਤੇ ਡਿਊਟੀ ਦੌਰਾਨ ਉਨ੍ਹਾਂ ਦੀ ਸਿਹਤ ਵਿਗੜ ਗਈ । ਐਤਵਾਰ ਨੂੰ ਉਨ੍ਹਾਂ ਦੀ ਮ੍ਰਿਤਕ ਦੇਹ ਜੁੰਡਲਾ ਪਿੰਡ ਲਿਆਂਦੀ ਗਈ, ਜਿੱਥੇ ਪੂਰੇ ਸਰਕਾਰੀ ਸਨਮਾਨਾਂ ਨਾਲ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਗਿਆ ।

ਕੀ ਦੱਸਿਆ ਸਬ-ਇੰਸਪੈਕਟਰ ਦੇ ਪਰਿਵਾਰਕ ਮੈਂਬਰਾਂ ਨੇ

ਕ੍ਰਿਸ਼ਨਾ ਕੁਮਾਰ ਦੇ ਪਰਿਵਾਰਕ ਮੈਂਬਰ ਸੁਭਾਸ਼ ਨੇ ਦੱਸਿਆ ਕਿ ਕ੍ਰਿਸ਼ਨ ਕੁਮਾਰ (Krishna Kumar) 7 ਅਗਸਤ (ਸ਼ੁੱਕਰਵਾਰ) ਨੂੰ ਡਿਊਟੀ `ਤੇ ਸਨ ਤੇ ਸਵੇਰੇ ਕਰੀਬ 11 ਵਜੇ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਅਚਾਨਕ ਘੱਟ ਗਿਆ, ਜਿਸ ਕਾਰਨ ਉਨ੍ਹਾਂ ਦੀ ਹਾਲਤ ਵਿਗੜ ਗਈ । ਮੌਕੇ `ਤੇ ਮੌਜੂਦ ਸੀ. ਆਰ. ਪੀ. ਐਫ. ਦੇ ਜਵਾਨਾਂ ਨੇ ਉਨ੍ਹਾਂ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ। ਰਾਤ ਨੂੰ ਇਲਾਜ ਦੌਰਾਨ ਉਨ੍ਹਾਂ ਦੀ ਹਾਲਤ ਹੋਰ ਵਿਗੜ ਗਈ ਅਤੇ ਕੁਝ ਸਮੇਂ ਬਾਅਦ ਹੀ ਉਨ੍ਹਾਂ ਦਾ ਦੇਹਾਂਤ ਹੋ ਗਿਆ ।

Related Post

Instagram