post

Jasbeer Singh

(Chief Editor)

Patiala News

ਭਾਜਪਾ ਆਗੂ ਗੁਰਤੇਜ ਸਿੰਘ ਢਿੱਲੋਂ ਦੇ ਬਰਨਾਲਾ ਤੋਂ ਦਿੱਲੀ ਸ਼ਤਾਬਦੀ ਪ੍ਰਾਜੈਕਟ ਨੂੰ ਪਿਆ ਬੂਰ

post-img

ਭਾਜਪਾ ਆਗੂ ਗੁਰਤੇਜ ਸਿੰਘ ਢਿੱਲੋਂ ਦੇ ਬਰਨਾਲਾ ਤੋਂ ਦਿੱਲੀ ਸ਼ਤਾਬਦੀ ਪ੍ਰਾਜੈਕਟ ਨੂੰ ਪਿਆ ਬੂਰ ਭਾਰਤ ਸਰਕਾਰ ਵਲੋਂ ਇਸ ਪਜੈਕਟ ਤੇ ਅਫਸਰਾਂ ਨੂੰ ਅਮਲ ਕਰਨ ਦੇ ਦਿੱਤੇ ਆਦੇਸ਼ ਮੇਰਾ 10 ਸਾਲਾਂ ਦਾ ਸੁਪਨਾ ਹੋਣ ਜਾ ਰਿਹੇ ਸਾਕਾਰ -ਗੁਰਤੇਜ ਸਿੰਘ ਢਿੱਲੋ ਨਾਭਾ 29 ਜੂਲਾਈ ( ਬਲਵੰਤ ਹਿਆਣਾ)ਭਾਜਪਾ ਆਗੂ ਤੇ ਸਾਬਕਾ ਚੈਅਰਮੈਨ ਇੰਮਪਰੂਮੈਟ ਟਰੱਸਟ ਨਾਭਾ ਗੁਰਤੇਜ ਸਿੰਘ ਢਿੱਲੋਂ ਦੀ ਮੰਗ ਤੇ ਨੋਟਿਸ ਲੈਦਿਆ ਫੋਰੀ ਤੋਰ ਤੇ ਕਾਰਵਾਈ ਕਰਦਿਆ ਭਾਰਤ ਸਰਕਾਰ ਤੇ ਕੇਂਦਰੀ ਰੇਲ ਮੰਤਰੀ ਸ੍ਰੀ ਅਸ਼ਵਨੀ ਵੈਸਵਾਣ ਵਲੋਂ ਮਹਿਕਮੇ ਦੇ ਅਫਸਰਾਂ ਨੂੰ ਬਰਨਾਲਾ ਵਾਇਆ ਸੰਗਰੂਰ,ਨਾਭਾ,ਪਟਿਆਲਾ ,ਰਾਜਪੁਰਾ,ਅੰਬਾਲਾ ਦਿੱਲੀ ਸ਼ਤਾਬਦੀ ਚਲਾਉਣ ਦੇ ਪ੍ਰਾਜੈਕਟ ਤੇ ਕੰਮ ਕਰਨ ਦੇ ਆਦੇਸ਼ ਦੇ ਦਿੱਤੇ ਹਨ ਜਿਸ ਉਪਰੰਤ ਗੁਰਤੇਜ ਸਿੰਘ ਢਿੱਲੋਂ ਦੀ ਨੋਰਥਨ ਇੰਡੀਆ ਰੇਲਵੇ ਭਾਰਤ ਸਰਕਾਰ ਦੇ ਜਨਰਲ ਮਨੈਜਰ ਸੋਹਬਾਨ ਚੋਧਰੀ ਨਾਲ ਬੈਠਕ ਕੀਤੀ ਹੋਈ ਜਿਸ ਵਿੱਚ ਢਿੱਲੋਂ ਵਲੋ ਭੇਜਿਆ ਬਰਨਾਲਾ ਦਿੱਲੀ ਸ਼ਤਾਬਦੀ ਪ੍ਰਪੋਜਲ ਤੇ ਚਰਚਾ ਹੋਈ ਜਿਸ ਵਿੱਚ ਜਨਰਲ ਮਨੈਜਰ ਨੇ ਮੰਨਿਆ ਕਿ ਬਰਨਾਲਾ ਤੋਂ ਸੰਗਰੂਰ ,ਨਾਭਾ,ਪਟਿਆਲਾ,ਰਾਜਪੁਰਾ,ਅੰਬਾਲਾ, ਦਿੱਲੀ ਸ਼ਤਾਬਦੀ ਦੀ ਬਹੁਤ ਲੋੜ ਹੈ ਬੈਠਕ ਉਪਰੰਤ ਉਨਾ ਸ ਢਿੱਲੋਂ ਨੂੰ ਵਿਸ਼ਵਾਸ ਦਿਵਾਇਆ ਕਿ ਬਹੁਤ ਜਲਦ ਉਹ ਅਪਣੀ ਰਿਪੋਰਟ ਬਣਾ ਕੇ ਰੇਲਵੇ ਬੋਰਡ ਨੂੰ ਲੋੜੀਂਦੀ ਕਾਰਵਾਈ ਹਿੱਤ ਭੇਜ ਦੇਣਗੇ ਸ ਢਿੱਲੋਂ ਨੇ ਕਿਹਾ ਮੇਰਾ ਮਾਲਵਾ ਬੈਲਟ ਨੂੰ ਦਿੱਲੀ ਨਾਲ ਜੋੜਨ ਦਾ 10 ਸਾਲਾਂ ਸੁਪਨਾ ਹੁਣ ਸਾਕਾਰ ਹੂੰਦਾ ਦਿਖਾਈ ਦੇ ਰਿਹਾ ਹੈ ਉਨਾਂ ਕਿਹਾ 2014 ਤੋਂ ਜਦੋਂ ਦੀ ਕੇਂਦਰ ਚ ਭਾਜਪਾ ਸ,ਕਾਰ ਆਈ ਹੈ ਮੈਂ ਉੱਥੋਂ ਤੋਂ ਹੀ ਇਸ ਸਬੰਧੀ ਉਪਰਾਲਾ ਕਰ ਰਿਹਾ ਹਾਂ ਹੁਣ ਉਹ ਦਿਨ ਦੂਰ ਨਹੀਂ ਜਦੋਂ ਬਰਨਾਲਾ,ਸੰਗਰੂਰ,ਨਾਭਾ,ਪਟਿਆਲਾ,ਰਾਜਪੁਰਾ ਦੇ ਲੋਕ ਇਸ ਸ਼ਤਾਬਦੀ ਟਰੇਨ ਸਫ਼ਰ ਦਾ ਅਨੰਦ ਮਾਣ ਸਕਣਗੇ

Related Post