post

Jasbeer Singh

(Chief Editor)

Patiala News

ਭਾਜਪਾ ਆਗੂ ਕਰੂਨ ਕੌੜਾ ਨੇ ਹਲਕਾ ਦਿਹਾਤੀ ਪਟਿਆਲਾ ਚ ਵਧਾਈਆ ਸਰਗਰਮੀਆਂ

post-img

ਭਾਜਪਾ ਆਗੂ ਕਰੂਨ ਕੌੜਾ ਨੇ ਹਲਕਾ ਦਿਹਾਤੀ ਪਟਿਆਲਾ ਚ ਵਧਾਈਆ ਸਰਗਰਮੀਆਂ -ਕਿਹਾ ਹਲਕੇ ਦੀ ਨੁਹਾਰ ਬਦਲਣਾ ਹੀ ਮੇਰਾ ਮੁੱਖ ਟੀਚਾ ਨਾਭਾ 10 ਅਕਤੂਬਰ 2025 : ਭਾਜਪਾ ਦੇ ਨੋਜਵਾਨ ਅਤੇ ਤੇਜ਼ਤਰਾਰ ਆਗੂ ਸ੍ਰੀ ਕਰੂਨ ਕੌੜਾ ਵਲੋਂ ਹਲਕਾ ਦਿਹਾਤੀ ਪਟਿਆਲਾ ਅੰਦਰ ਆਪਣੀਆਂ ਸਿਆਸੀ ਸਰਗਰਮੀਆ ਨੂੰ ਤੇਜ਼ ਕਰਦਿਆਂ ਪਬਲਿਕ ਸਮਾਗਮਾਂ ਵਿੱਚ ਵਿਚਰਨਾ ਸ਼ੁਰੂ ਕਰ ਦਿੱਤਾ ਹੈ ਉੱਥੇ ਹੀ ਸਮਾਜ ਸੇਵੀ ਕਾਰਜਾਂ ਨੂੰ ਹੋਰ ਅੱਗੇ ਵਧਾਉਂਦਿਆਂ ਹਲਕੇ ਦੇ ਪਿੰਡਾਂ ਵਿੱਚ ਅਪਣੇ ਸਮਰੱਥਕਾਂ ਤੇ ਪਾਰਟੀ ਵਰਕਰਾਂ ਨਾਲ ਮੀਟਿੰਗਾਂ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਕੌੜਾ ਨੇ ਕਿਹਾ ਹਲਕੇ ਦਾ ਸਰਬਪੱਖੀ ਵਿਕਾਸ ਤੇ ਹਲਕੇ ਦੇ ਨੋਜਵਾਨਾਂ ਲਈ ਵੱਡੇ ਉਦਯੋਗਿਕ ਪ੍ਰਾਜੈਕਟ ਲੈ ਕੇ ਆਉਣਾ ਸੜਕਾ ਬਣਾਉਣੀਆ ਸਮੇਤ ਨੋਜਵਾਨੀ ਨੂੰ ਹਰ ਪੱਖੋ ਖੁਸ਼ਹਾਲ ਕਰਨ ਦੇ ਨਾਲ ਨਾਲ ਹਲਕੇ ਦੀ ਨੁਹਾਰ ਬਦਲਣਾ ਮੇਰਾ ਮੁੱਖ ਮਕਸਦ ਹੋਵੇਗਾ ਹਲਕਾ ਦਿਹਾਤੀ ਮੇਰਾ ਪਰਿਵਾਰ ਹੈ ਅਪਣੇ ਪਰਿਵਾਰ ਦਾ ਖਿਆਲ ਰੱਖਣਾ ਮੇਰਾ ਪਹਿਲਾ ਫਰਜ਼ ਹੈ

Related Post