
ਰੇਲ ਪਟੜੀ ‘ਤੇ ਡਿੱਗੀ ਭਾਜਪਾ ਵਿਧਾਇਕਾ ਸਰਿਤਾ ਭਦੌਰੀਆ ਨੂੰ ਟ੍ਰੇਨ ਰੁਕਵਾ ਬਚਾਇਆ
- by Jasbeer Singh
- September 17, 2024

ਰੇਲ ਪਟੜੀ ‘ਤੇ ਡਿੱਗੀ ਭਾਜਪਾ ਵਿਧਾਇਕਾ ਸਰਿਤਾ ਭਦੌਰੀਆ ਨੂੰ ਟ੍ਰੇਨ ਰੁਕਵਾ ਬਚਾਇਆ ਉੱਤਰ ਪ੍ਰਦੇਸ : ਭਾਰਤ ਦੇਸ਼ ਦੇ ਸੂਬੇ ਉੱਤਰ ਪ੍ਰਦੇਸ਼ ਦੇ ਇਟਾਵਾ ਤੋਂ ਭਾਰਤੀ ਜਨਤਾ ਪਾਰਟੀ ਦੀ ਵਿਧਾਇਕਾ ਸਰਿਤਾ ਭਦੌਰੀਆ ਜੋ ਆਗਰਾ-ਵਾਰਾਣਸੀ ਵੰਦੇ ਭਾਰਤ ਐਕਸਪ੍ਰੈੱਸ ਨੂੰ ਹਰੀ ਝੰਡੀ ਦੇਣ ਪਹੁੰਚੀ ਸਨ ਰੇਲ ਪਟੜੀ ‘ਤੇ ਡਿੱਗ ਗਈ ਦੀ ਜਾਨ ਕਿਸੇ ਤਰ੍ਹਾਂ ਟਰੇਨ ਨੂੰ ਰੁਕਵਾ ਕੇ ਬਚਾ ਲਈ ਗਈ । ਦੱਸਣਯੋਗ ਹੈ ਕਿ ਘਟਨਾ ਸੋਮਵਾਰ ਦੀ ਹੈ ਜਦੋਂ ਟਰੇਨ ਸ਼ਾਮ ਕਰੀਬ 6 ਵਜੇ ਪਲੇਟਫਾਰਮ ‘ਤੇ ਪਹੁੰਚੀ ਅਤੇ ਉਸ ਸਮੇਂ ਪਲੇਟਫਾਰਮ ‘ਤੇ ਕਾਫੀ ਭੀੜ ਸੀ।ਸੋਸ਼ਲ ਮੀਡੀਆ ‘ਤੇ ਸਾਹਮਣੇ ਆਈ ਕਥਿਤ ਵੀਡੀਓ ਦੇ ਅਨੁਸਾਰ, 61 ਸਾਲਾ ਭਾਜਪਾ ਵਿਧਾਇਕ ਸਰਿਤਾ ਭਦੌਰੀਆ ਹਰੀ ਝੰਡੀ ਫੜੀ ਕਈ ਲੋਕਾਂ ਦੇ ਨਾਲ ਪਲੇਟਫਾਰਮ ‘ਤੇ ਖੜ੍ਹੀ ਸੀ। ਜਿਵੇਂ ਹੀ ਟਰੇਨ ਦੇ ਲੋਕੋ ਪਾਇਲਟ ਨੇ ਟਰੇਨ ਨੂੰ ਸਟਾਰਟ ਕਰਨ ਲਈ ਹਾਰਨ ਵਜਾਇਆ ਅਤੇ ਸਰਿਤਾ ਭਦੌਰੀਆ ਹਰੀ ਝੰਡੀ ਦੇ ਕੇ ਅੱਗੇ ਆਈ ਤਾਂ ਭੀੜ ਦੇ ਧੱਕੇ ਕਾਰਨ ਉਹ ਪਲੈਟਫਾਰਮ ਤੋਂ ਹੇਠਾਂ ਟਰੇਨ ਦੇ ਸਾਹਮਣੇ ਡਿੱਗ ਗਈ । ਘਟਨਾ ‘ਚ ਭਾਜਪਾ ਵਿਧਾਇਕ ਸਰਿਤਾ ਭਦੌਰੀਆ ਜ਼ਖਮੀ ਹੋ ਗਈ ਅਤੇ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਭਾਜਪਾ ਦੀ ਇਟਾਵਾ ਇਕਾਈ ਦੇ ਖਜ਼ਾਨਚੀ ਸੰਜੀਵ ਭਦੌਰੀਆ ਨੇ ਕਿਹਾ, ‘ਵਿਧਾਇਕ ਆਪਣੇ ਘਰ ਆਰਾਮ ਕਰ ਰਹੇ ਹਨ। ਉਸ ਨੂੰ ਕੋਈ ਬਾਹਰੀ ਸੱਟ ਨਹੀਂ ਲੱਗੀ ਹੈ। ਜੇਕਰ ਕੋਈ ਅੰਦਰੂਨੀ ਸੱਟ ਲੱਗੀ ਹੈ ਤਾਂ ਇਸ ਦੀ ਪੁਸ਼ਟੀ ਹੋਣੀ ਬਾਕੀ ਹੈ।