
National
0
ਭਾਜਪਾ ਵਿਧਾਇਕਾਂ ਕੀਤੀ ਆਰਐੱਸਐੱਸ ਆਗੂਆਂ ਨਾਲ ਬੰਦ ਕਮਰਾ ਮੀਟਿੰਗ
- by Jasbeer Singh
- September 2, 2024

ਭਾਜਪਾ ਵਿਧਾਇਕਾਂ ਕੀਤੀ ਆਰਐੱਸਐੱਸ ਆਗੂਆਂ ਨਾਲ ਬੰਦ ਕਮਰਾ ਮੀਟਿੰਗ ਮੁੰਬਈ : ਮੌਜੂਦਾ ਸਾਲ 2024 ਦੇ ਅਖੀਰ ’ਚ ਮਹਾਰਾਸ਼ਟਰ ਵਿਧਾਨ ਸਭਾ ਦੀਆਂ ਸੰਭਾਵੀ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਮੁੰਬਈ ਦੇ ਵਿਧਾਇਕਾਂ ਨੇ ਅੱਜ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਦੇ ਆਗੂਆਂ ਨਾਲ ਬੰਦ ਕਮਰਾ ਮੀਟਿੰਗ ਕੀਤੀ। ਮੱਧ ਮੁੰਬਈ ਦੇ ਲੋਅਰ ਪਾਰੇਲ ’ਚ ਯਸ਼ਵੰਤ ਭਵਨ ਵਿੱਚ ਇਹ ਮੀਟਿੰਗ ਛੇ ਘੰਟੇ ਤੋਂ ਵੀ ਵੱਧ ਸਮਾਂ ਚੱਲੀ। ਮੀਟਿੰਗ ਮਗਰੋਂ ਭਾਜਪਾ ਵਿਧਾਇਕਾਂ ਤੇ ਪਾਰਟੀ ਦੀ ਮੁੰਬਈ ਇਕਾਈ ਦੇ ਅਹੁਦੇਦਾਰਾਂ ਨੇ ਆਪਣੀ ਚਰਚਾ ਬਾਰੇ ਚੁੱਪ ਧਾਰੀ ਰੱਖੀ। ਆਰਐੱਸਐੱਸ ਦੇ ਇੱਕ ਅਹੁਦੇਦਾਰ ਨੇ ਮੀਟਿੰਗ ਨੂੰ ਆਮ ਮੁਲਾਕਾਤ ਦੱਸਿਆ ਹੈ।