post

Jasbeer Singh

(Chief Editor)

National

ਦੇਸ਼ ਦਾ ਅਪਮਾਨ ਕਰਨਾ ਭਾਜਪਾ ਦੀ ਰਵਾਇਤ: ਸੰਜੈ ਸਿੰਘ

post-img

ਦੇਸ਼ ਦਾ ਅਪਮਾਨ ਕਰਨਾ ਭਾਜਪਾ ਦੀ ਰਵਾਇਤ: ਸੰਜੈ ਸਿੰਘ ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੈ ਸਿੰਘ ਨੇ ਭਾਜਪਾ ’ਤੇ ਦਿੱਲੀ ’ਚ ਰਾਸ਼ਟਰੀ ਸਵੈਮ ਸੇਵਕ ਸੰਘ ਹੈੱਡਕੁਆਰਟਰ ਨੇੜੇ ਝਾਂਸੀ ਦੀ ਰਾਣੀ ਲਕਸ਼ਮੀ ਬਾਈ ਦਾ ਬੁੱਤ ਹਟਾਉਣ ਦੀ ਸਾਜਿ਼ਸ਼ ਰਚਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਦੇਸ਼ ਭਗਤਾਂ, ਸ਼ਹੀਦਾਂ ਅਤੇ ਦੇਸ਼ ਦਾ ਅਪਮਾਨ ਕਰਨਾ ਭਾਜਪਾ ਦੀ ਰਵਾਇਤ ਹੈ।ਇਸੇ ਆਦਤ ਨੂੰ ਬਰਕਰਾਰ ਰੱਖਦਿਆਂ ਭਾਜਪਾ ਝਾਂਸੀ ਦੀ ਰਾਣੀ ਦਾ ਬੁੱਤ ਹਟਾਉਣ ਦੀ ਸਾਜ਼ਿਸ਼ ਰਚ ਰਹੀ ਹੈ। ਉਨ੍ਹਾਂ ਦੇ ਪੁਰਖਿਆਂ ਨੇ ਵੀ ਆਜ਼ਾਦੀ ਘੁਲਾਟੀਆਂ ਦੀ ਜਾਸੂਸੀ ਕੀਤੀ ਸੀ। ਉਨ੍ਹਾਂ ਕਿਹਾ ਕਿ ਆਰ. ਐੱਸ. ਐੱਸ. ਨੇ 53 ਸਾਲਾਂ ਤੱਕ ਆਪਣੇ ਹੈੱਡਕੁਆਰਟਰ ’ਤੇ ਤਿਰੰਗਾ ਨਾ ਲਹਿਰਾ ਕੇ ਦੇਸ਼ ਨਾਲ ਧੋਖਾ ਕੀਤਾ, ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਤਮਾ ਗਾਂਧੀ, ਡਾ. ਅੰਬੇਡਕਰ ਅਤੇ ਸ਼ਿਵਾਜੀ ਮਹਾਰਾਜ ਦੇ ਬੁੱਤ ਸੰਸਦ ’ਚੋਂ ਹਟਾ ਕੇ ਉਨ੍ਹਾਂ ਦਾ ਅਪਮਾਨ ਕੀਤਾ ।

Related Post