
ਬੀ ਕੇ ਯੂ (ਰਾਜੇਵਾਲ) ਨੇ ਐਸ ਡੀ ਐਮ ਨਾਭਾ ਨੂੰ ਦਿੱਤਾ ਮੰਗ ਪੱਤਰ
- by Jasbeer Singh
- July 18, 2024

ਬੀ ਕੇ ਯੂ (ਰਾਜੇਵਾਲ) ਨੇ ਐਸ ਡੀ ਐਮ ਨਾਭਾ ਨੂੰ ਦਿੱਤਾ ਮੰਗ ਪੱਤਰ ਨਾਭਾ 18 ਜੂਲਾਈ () ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਵਫਦ ਨੇ ਨਾਭੇ ਦੇ ਐਸ ਡੀ ਐਮ ਸ੍ਰੀ ਤਰਸੇਮ ਚੰਦ ਜੀ ਨੂੰ ਮਿਲ ਕੇ ਮੰਗ ਪੱਤਰ ਦਿੱਤਾ। ਮੰਗ ਪੱਤਰ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਦੇ ਸੈਕਟਰੀ ਹਰਦੀਪ ਸਿੰਘ ਘਨੁੜਕੀ ਨੇ ਦੱਸਿਆ ਕਿ ਮੰਗ ਪੱਤਰ ਵਿੱਚ ਚਾਰ ਸਾਲ ਬਾਅਦ ਨਵੀਂ ਜਮਾਂਬੰਦੀ ਲਿਖਣ ਵੇਲੇ ਅਧਿਕਾਰੀਆਂ ਵੱਲੋਂ ਕੀਤੀਆਂ ਜਾਂਦੀਆਂ ਗਲਤੀਆਂ ਦਾ ਖਮਿਆਜਾ ਜੋ ਕਿ ਬਾਅਦ ਵਿੱਚ ਕਿਸਾਨ ਨੂੰ ਭੁਗਤਣਾ ਪੈਂਦਾ ਹੈ ਦਾ ਜ਼ਿਕਰ ਕੀਤਾ ਗਿਆ ਅਤੇ ਸਾਂਝੀ ਖੇਵਟ ਵਿੱਚ ਨਿਸਾਨ ਦੇਹੀ ਕਰਵਾਉਣ ਵੇਲੇ ਸਾਰੇ ਹਿੱਸੇਦਾਰਾਂ ਦੀ ਸਹਿਮਤੀ ਜਰੂਰੀ ਹੋਣ ਕਰਕੇ ਵੀ ਨਿਸ਼ਾਨਦੇਹੀ ਕਰਵਾਉਣ ਵਿੱਚ ਕਿਸਾਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਰਜਿਸਟਰੀਆਂ ਕਰਵਾਉਣ ਵੇਲੇ ਸੁਸਾਇਟੀ ਦੀ ਐਨ ਓ ਸੀ ਦਾ ਵੀ ਬਹੁਤ ਰੇੜਕਾ ਪੈਂਦਾ ਹੈ ਕਿਉਂਕਿ ਕਈ ਸੋਸਾਇਟੀਆਂ ਡਿਫਾਲਟਰ ਹੋ ਚੁੱਕੀਆਂ ਹੋਣ ਕਰਕੇ ਐਨ ਓ ਸੀ ਲੈਣ ਵਿੱਚ ਦਿੱਕਤ ਆਉਂਦੀ ਹੈ। ਕਈ ਕੇਸਾਂ ਦੇ ਵਿੱਚ ਬੈ ਹੋ ਚੁੱਕੀ ਜਮੀਨ ਦੀ ਗਿਰਦਾਵਰੀ ਖਰੀਦਦਾਰ ਦੇ ਨਾਮ ਨਹੀਂ ਕੀਤੀ ਜਾਂਦੀ ਜਿਸ ਕਰਕੇ ਖਰੀਦਦਾਰ ਨੂੰ ਪ੍ਰੇਸ਼ਾਨੀ ਹੁੰਦੀ ਹੈ। ਬਾਰਸ਼ ਦੇ ਮੌਸਮ ਨੂੰ ਲੈ ਕੇ ਡਰੇਨਾਂ ਦੀ ਸਫਾਈ ਦਾ ਮੁੱਦਾ ਵੀ ਐਸ ਡੀ ਐਮ ਦੇ ਧਿਆਨ ਵਿੱਚ ਲਿਆਂਦਾ ਗਿਆ । ਐਸ ਡੀ ਐਮ ਵੱਲੋਂ ਭਰੋਸਾ ਦਵਾਇਆ ਗਿਆ ਕਿ ਪ੍ਰਸ਼ਾਸਨ ਵੱਲੋਂ ਇਹਨਾਂ ਮੰਗਾਂ ਨੂੰ ਹੱਲ ਕਰਨ ਦਾ ਪੂਰਾ ਯਤਨ ਕੀਤਾ ਜਾਵੇਗਾ। ਮੰਗ ਪੱਤਰ ਦੇਣ ਵੇਲੇ ਹਰਦੀਪ ਸਿੰਘ ਦੇ ਨਾਲ ਸੂਬਾ ਸਕੱਤਰ ਘੁੰਮਣ ਸਿੰਘ ਰਾਜਗੜ੍ਹ, ਬਲਾਕ ਪ੍ਰਧਾਨ ਅਵਤਾਰ ਸਿੰਘ ਕੈਦੂਪੁਰ , ਅਤੇ ਬਲਾਕ ਮੈਂਬਰ ਲਖਵਿੰਦਰ ਸਿੰਘ ਭੋਜੋ ਮਾਜਰੀ ਮੌਜੂਦ ਸਨ।