post

Jasbeer Singh

(Chief Editor)

Patiala News

ਸੰਜੀਵ ਸ਼ਰਮਾ ਕਾਲੂ ਦੀ ਅਗਵਾਈ ਹੇਠ ਬਲਾਕ ਆਲੌਵਾਲ ਦੀ ਮੀਟਿੰਗ ਆਯੋਜਿਤ

post-img

ਸੰਜੀਵ ਸ਼ਰਮਾ ਕਾਲੂ ਦੀ ਅਗਵਾਈ ਹੇਠ ਬਲਾਕ ਆਲੌਵਾਲ ਦੀ ਮੀਟਿੰਗ ਆਯੋਜਿਤ ਮੀਟਿੰਗ ਵਿਚ ਕੀਤੀ ਗਈ ਸੰਗਠਨ ਦੀ ਮਜ਼ਬੂਤੀ ਅਤੇ ਲੋਕਾਂ ਦੇ ਮੁੱਦਿਆਂ ‘ਤੇ ਚਰਚਾ ਨਾਭਾ, 26 ਅਗਸਤ 2025 : ਹਲਕਾ ਪਟਿਆਲਾ ਦਿਹਾਤੀ ਦੇ ਬਲਾਕ ਆਲੌਵਾਲ ਦੀ ਮਹੱਤਵਪੂਰਨ ਮੀਟਿੰਗ ਪਿੰਡ ਕਨਸੂਆ ਕਲਾਂ ਵਿਖੇ ਸਾਬਕਾ ਸਰਪੰਚ ਅਤੇ ਪ੍ਰਧਾਨ ਸਰਪੰਚ ਯੂਨੀਅਨ, ਉਪ-ਪ੍ਰਧਾਨ ਜਿ਼ਲ੍ਹਾ ਕਾਂਗਰਸ ਕਮੇਟੀ ਪਟਿਆਲਾ ਰਘਵੀਰ ਸਿੰਘ ਰੋਡਾ ਦੇ ਗ੍ਰਹਿ ਵਿਖੇ ਆਯੋਜਿਤ ਕੀਤੀ ਗਈ, ਜਿਸ ਦੀ ਪ੍ਰਧਾਨਗੀ ਜ਼ਿਲ੍ਹਾ ਯੂਥ ਕਾਂਗਰਸ ਪਟਿਆਲਾ ਦੇ ਪ੍ਰਧਾਨ ਸ੍ਰੀ ਸੰਜੀਵ ਸ਼ਰਮਾ ਕਾਲੂ ਨੇ ਕੀਤੀ। ਮੀਟਿੰਗ ਵਿਚ ਲਿਆ ਕਾਂਗਰਸੀ ਵਰਕਰਾਂ ਅਤੇ ਆਗੂਆਂ ਨੇ ਭਾਗ ਮੀਟਿੰਗ ਦੌਰਾਨ ਹਲਕੇ ਦੇ ਵੱਖ-ਵੱਖ ਪਿੰਡਾਂ ਤੋਂ ਪਹੁੰਚੇ ਕਾਂਗਰਸੀ ਵਰਕਰਾਂ ਅਤੇ ਆਗੂਆਂ ਨੇ ਭਾਗ ਲਿਆ ਅਤੇ ਆਪਣੇ-ਆਪਣੇ ਇਲਾਕਿਆਂ ਦੇ ਮੁੱਦੇ ਸਾਹਮਣੇ ਰੱਖੇ। ਕਿਸਾਨਾਂ, ਨੌਜਵਾਨਾਂ ਅਤੇ ਪਿੰਡ ਪੱਧਰ ਦੀਆਂ ਵਿਕਾਸ ਕਾਰਜਾਂ ਨਾਲ ਜੁੜੀਆਂ ਸਮੱਸਿਆਵਾਂ ਉੱਤੇ ਵਿਚਾਰ-ਵਟਾਂਟਦਰਾ ਕੀਤਾ ਗਿਆ। ਇਸ ਮੌਕੇ ਯੂਥ ਕਾਂਗਰਸ ਦੇ ਪ੍ਰਧਾਨ ਸ੍ਰੀ ਸੰਜੀਵ ਸ਼ਰਮਾ ਕਾਲੂ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਹਮੇਸ਼ਾਂ ਕਿਸਾਨਾਂ, ਮਜ਼ਦੂਰਾਂ, ਛੋਟੇ ਵਪਾਰੀਆਂ ਅਤੇ ਆਮ ਲੋਕਾਂ ਦੀ ਅਵਾਜ਼ ਰਹੀ ਹੈ। ਪਾਰਟੀ ਦਾ ਹਰ ਵਰਕਰ ਜ਼ਮੀਨੀ ਪੱਧਰ ‘ਤੇ ਲੋਕਾਂ ਦੇ ਨਾਲ ਖੜ੍ਹਾ ਹੈ । ਪਿੰਡ ਪੱਧਰ ‘ਤੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਲਈ ਚਲਾਈ ਜਾਵੇਗੀ ਮੁਹਿੰਮ ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਪਿੰਡ ਪੱਧਰ ‘ਤੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਲਈ ਵਿਆਪਕ ਮੁਹਿੰਮ ਚਲਾਈ ਜਾਵੇਗੀ ਅਤੇ ਹਰ ਬਲਾਕ ਅਤੇ ਪਿੰਡ ਵਿੱਚ ਨੌਜਵਾਨਾਂ ਨੂੰ ਜੁੜਨ ਲਈ ਪ੍ਰੇਰਿਤ ਕੀਤਾ ਜਾਵੇਗਾ।ਮੀਟਿੰਗ ਦੌਰਾਨ ਸ੍ਰੀ ਰਘਵੀਰ ਸਿੰਘ ਰੋਡਾ ਨੇ ਵਰਕਰਾਂ ਨੂੰ ਇਕੱਠੇ ਹੋ ਕੇ ਲੋਕਾਂ ਦੇ ਮੁੱਦਿਆਂ ਲਈ ਅਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ ਅਤੇ ਸੰਜੀਵ ਸ਼ਰਮਾ ਕਾਲੂ ਦੇ ਚੰਗੇ ਕੰਮਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਅਜਿਹੇ ਮਿਹਨਤੀ ਅਤੇ ਸਾਫ ਛਵੀ ਵਾਲੇ ਆਗੂ ਅੱਗੇ ਲੈ ਕੇ ਆਉਣੇ ਚਾਹੀਦੇ ਹਨ ਹੋਰ ਕਈ ਆਗੂਆਂ ਨੇ ਵੀ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਪਿੰਡ ਪੱਧਰ ਦੀਆਂ ਸਮੱਸਿਆਵਾਂ ਦਾ ਹੱਲ ਸਿਰਫ਼ ਕਾਂਗਰਸ ਹੀ ਕਰ ਸਕਦੀ ਹੈ ਕਿਉਂਕਿ ਇਹ ਲੋਕਾਂ ਦੇ ਭਰੋਸੇ ਅਤੇ ਸੱਚੀ ਸੇਵਾ ‘ਤੇ ਆਧਾਰਿਤ ਪਾਰਟੀ ਹੈ ਪਰ ਕਾਂਗਰਸ ਪਾਰਟੀ ਨੂੰ ਭਵਿੱਖ ਵਿੱਚ ਚੰਗੇ ਚਿਹਰੇ ਅੱਗੇ ਲਿਆਉਣ ਦੀ ਲੋੜ ਹੈ।ਇਸ ਮੌਕੇ ਰਘਵੀਰ ਸਿੰਘ ਰੋਡਾ, ਸੰਤ ਬੰਗਾ, ਹੁਸ਼ਿਆਰ ਸਿੰਘ ਕੇਦੂਪੁਰ, ਗੁਰਦੀਪ ਸਿੰਘ ਰੋਮੀ ਸਾਬਕਾ ਵਾਈਸ ਚੇਅਰਮੈਨ, ਰਾਮ ਆਲੌਵਾਲ, ਸੁਖਦੇਵ ਸਿੰਘ ਸੇਖੋਂ, ਹੈਪੀ ਸਰਪੰਚ ਕਨਸੁਆ ਕਲਾਂ, ਅਮਰੀਕ ਧਨੌਰਾ, ਯੁਵਰਾਜ ਸਰਪੰਚ, ਪ੍ਰਿਤਪਾਲ ਦੰਦਰਾਲਾ ਖਰੌੜ,ਸਾਬਕਾ ਸਰਪੰਚ, ਸੁਖਚੈਨ ਸਿੰਘ ਲੌਟ, ਮਨਜੀਤ ਲੌਟ, ਅਮਰੀਕ ਸਿੰਘ ਅਜਨੋਦਾ ਕਲਾਂਸੇਵਕ ਸਿੰਘ ਝਿੱਲ,ਕੁਲਵਿੰਦਰ ਸਿੰਘ ਕੈਦੁਪੂਰ,ਪੱਪੂ ਸਿੰਘ, ਸ਼ਮਸ਼ੇਰ ਖੁਰਦ, ਰੁੱਬੀ ਪੇਧਨੀ, ਬਿੰਦੇਰ ਢੰਗੇਰਾ, ਮਲਕੀਤ ਪੇਧਨ, ਸ਼ਮਸ਼ੇਰ ਹਿਰਦਾਪੁਰ, ਲੱਕੀ ਸਿੰਬੜੋ, ਗੌਰਵ ਸ਼ਰਮਾ, ਦੰਦਰਾਲਾ ਖਰੌੜ, ਸੁਪਿੰਦਰ ਇੱਛੇਵਾਲ, ਕੇਸਰ ਸਿੰਘ ਧਨੌਰੀ ਕਿਸਾਨ ਯੂਨੀਅਨ, ਅਵਤਾਰ ਲੁਬਾਣਾ ਟੇਕੂ, ਬੂਟਾ ਫੌਜੀ ਲੁਬਾਣਾ ਟੇਕੂ, ਗੁਰਮੀਤ ਪੰਚ ਰਣਜੀਤ ਨਗਰ, ਪਰਵੀਨ ਪੰਚ ਰਣਜੀਤ ਨਗਰ, ਬੂਟਾ ਫੌਜੀ ਵਿਕਾਸ ਨਗਰ, ਗੁਰਪ੍ਰੀਤ ਪੰਚ ਵਿਕਾਸ ਨਗਰ, ਗਗਨਦੀਪ ਕਨਸੁਆ, ਜਗਤਾਰ ਕਨਸੁਆ, ਗੁਰਦੇਵ ਕਨਸੁਆ, ਮਾਧਵ ਸਿੰਗਲਾ (ਯੂਥ ਕਾਂਗਰਸ ਪਟਿਆਲਾ ਰੂਰਲ ਪ੍ਰਧਾਨ), ਹਰਦੀਪ ਸਿੰਘ ਖੈਰਾ, ਅਮਰਪ੍ਰੀਤ ਸਿੰਘ ਬੌਬੀ, ਲੁਗੇਸ਼ ਬੰਸਲ, ਹੇਮੰਤ ਪਾਠਕ, ਰਣਧੀਰ, ਅਰਜੁਨ, ਸਾਹਿਲ, ਰਵੀ ਅਤੇ ਨੌਜਵਾਨਾਂ ਅਤੇ ਪਾਰਟੀ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਸੰਗਠਨ ਨਾਲ ਆਪਣੀ ਵਫ਼ਾਦਾਰੀ ਦਾ ਭਰੋਸਾ ਦਿਵਾਇਆ।

Related Post