
ਭਾਖੜਾ ਨਹਿਰ ’ਚੋਂ ਮਿਲੀ ਲੜਕੀ ਦੀ ਲਾਸ਼ ਦੀ ਹੋਈ ਹਿਮਾਚਲ ਪ੍ਰਦੇਸ਼ ਦੀ ਰਹਿਣ ਵਾਲੀ ਨਿਸਾ ਵਜੋਂ ਹੋਈ ਸ਼ਨਾਖਤ
- by Jasbeer Singh
- January 23, 2025

ਭਾਖੜਾ ਨਹਿਰ ’ਚੋਂ ਮਿਲੀ ਲੜਕੀ ਦੀ ਲਾਸ਼ ਦੀ ਹੋਈ ਹਿਮਾਚਲ ਪ੍ਰਦੇਸ਼ ਦੀ ਰਹਿਣ ਵਾਲੀ ਨਿਸਾ ਵਜੋਂ ਹੋਈ ਸ਼ਨਾਖਤ ਪਟਿਆਲਾ : ਭਾਖੜਾ ਨਹਿਰ ’ਚੋਂ ਮੰਗਲਵਾਰ ਨੂੰ ਮਿਲੀ ਲੜਕੀ ਦੀ ਲਾਸ਼ ਦੀ ਪਛਾਣ ਹਿਮਾਚਲ ਪ੍ਰਦੇਸ਼ ਦੇ ਮੰਡੀ ਇਲਾਕੇ ਦੀ ਰਹਿਣ ਵਾਲੀ ਨਿਸਾ (22) ਵਜੋਂ ਪਛਾਣ ਹੋਈ ਹੈ। ਜਾਣਕਾਰੀ ਅਨੁਸਾਰ ਨਿਸ਼ਾ ਏਅਰ ਹੋਸਟਸ ਦਾ ਕੋਰਸ ਕਰ ਰਹੀ ਸੀ ਅਤੇ ਚੰਡੀਗੜ੍ਹ ਸੈਕਟਰ 34 ’ਚ ਪੀਜੀ ’ਚ ਰਹਿ ਰਹੀ ਸੀ । ਉਹ 20 ਜਨਵਰੀ ਤੋਂ ਲਾਪਤਾ ਸੀ ਤੇ 21 ਜਨਵਰੀ ਦੀ ਸਾਮ ਨੂੰ ਨਿਸਾ ਦੀ ਲਾਸ ਭਾਖੜਾ ਨਹਿਰ ’ਚੋਂ ਪਸਿਆਣਾ ਪੁੱਲ ਕੋਲੋਂ ਅਰਧ ਨਗਨ ਹਾਲਤ ’ਚ ਭੋਲੇ ਸੰਕਰ ਡਾਈਵਰਜ ਕਲੱਬ ਦੇ ਗੋਤਾਖੋਰਾਂ ਨੇ ਬਾਹਰ ਕੱਢਿਆ ਸੀ । ਬੁੱਧਵਾਰ ਨੂੰ ਪਰਿਵਾਰਕ ਮੈਂਬਰਾਂ ਨੇ ਰਾਜਿੰਦਰਾ ਹਸਪਤਾਲ ਦੀ ਮੋਰਚਰੀ ’ਚ ਪਹੁੰਚ ਕੇ ਲਾਸ਼ ਦੀ ਪਛਾਣ ਕੀਤੀ, ਜਿਸ ਤੋਂ ਬਾਅਦ ਰੋਪੜ ਜਿਲ੍ਹੇ ਦੇ ਸਿੰਘ ਭਗਵੰਤਪੁਰ ਥਾਣੇ ਦੀ ਪੁਲਸ ਟੀਮ ਲਾਸ ਨੂੰ ਆਪਣੇ ਕਬਜੇ ’ਚ ਲੈ ਕੇ ਰੋਪੜ ਲੈ ਗਈ, ਜਿੱਥੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਨਿਸਾ ਦੇ ਪ੍ਰੇਮੀ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿੰਘ ਭਗਵੰਤਪੁਰ ਪੁਲਿਸ ਸਟੇਸਨ ਦੇ ਇੰਚਾਰਜ ਇੰਸਪੈਕਟਰ ਸੁਨੀਲ ਨੇ ਦੱਸਿਆ ਕਿ ਨਿਸਾ ਸੋਨੀ ਹਿਮਾਚਲ ਪ੍ਰਦੇਸ ਦੇ ਮੰਡੀ ਤੋਂ ਏਅਰ ਹੋਸਟਸ ਦਾ ਕੋਰਸ ਕਰਨ ਲਈ ਚੰਡੀਗੜ੍ਹ ਆਈ ਸੀ । ਇੱਥੇ ਉਹ ਪੀਜੀ ’ਚ ਰਹਿ ਰਹੀ ਸੀ ਅਤੇ ਉਸ ਦੀ ਦੋਸਤੀ ਯੁਵਰਾਜ ਨਾਮਕ ਨੌਜਵਾਨ ਨਾਲ ਹੋ ਗਈ ਜੋ ਕਿ ਸ੍ਰੀ ਫਤਿਹਗੜ੍ਹ ਸਾਹਿਬ ਦਾ ਰਹਿਣ ਵਾਲਾ ਸੀ। ਉਨ੍ਹਾਂ ਦੱਸਿਆ ਕਿ 20 ਜਨਵਰੀ ਦੀ ਸਾਮ ਨੂੰ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ’ਚ ਨਿਸਾ ਨੂੰ ਆਪਣੇ ਪ੍ਰੇਮੀ ਯੁਵਰਾਜ ਨਾਲ ਜਾਂਦੇ ਹੋਏ ਦੇਖਿਆ ਗਿਆ, ਜਿਸ ਤੋਂ ਬਾਅਦ ਉਸ ਦਾ ਫੋਨ ਲਗਾਤਾਰ ਬੰਦ ਆ ਰਿਹਾ ਸੀ । ਪਰਿਵਾਰ ਨੇ ਪੁਲਿਸ ਕੋਲ ਨਿਸਾ ਦੀ ਗੁੰਮਸੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਇਸ ਦੀਆਂ ਤਸਵੀਰਾਂ ਸਾਰੇ ਥਾਣਿਆਂ ਨੂੰ ਭੇਜੀਆਂ ਗਈਆਂ ਸਨ, ਜਿਸ ਤੋਂ ਬਾਅਦ ਦੇਰ ਰਾਤ ਰੋਪੜ ਪੁਲਸ ਨਾਲ ਸੰਪਰਕ ਕਰਨ ਤੋਂ ਬਾਅਦ 22 ਜਨਵਰੀ ਨੂੰ ਲਾਸ਼ ਦੀ ਪਛਾਣ ਹੋ ਗਈ । ਉਨ੍ਹਾਂ ਦੱਸਿਆ ਕਿ ਪਰਿਵਾਰਕ ਬਿਆਨਾਂ ਦੇ ਆਧਾਰ ’ਤੇ ਰੋਪੜ ਪੁਲਸ ਨੇ ਮਿ੍ਰਤਕ ਲੜਕੀ ਦੇ ਪ੍ਰੇਮੀ ਯੁਵਰਾਜ ਵਿਰੁੱਧ ਮਾਮਲਾ ਦਰਜ ਕਰਕੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਫਿਲਹਾਲ ਪੁਲਿਸ ਮੌਤ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ ।
Related Post
Popular News
Hot Categories
Subscribe To Our Newsletter
No spam, notifications only about new products, updates.