ਪੰਜਾਬੀ ਨੌਜਵਾਨ ਦੀ ਲਾਸ਼ ਮਿਲੀ ਕੈਨੇਡਾ ਦੇ ਜੰਗਲਾਂ ਵਿਚੋਂ ਜੰਡਿਆਲਾ ਗੁਰੂ, 16 ਜਨਵਰੀ 2026 : ਪੰਜਾਬੀਆਂ ਦੀ ਮਨਪਸੰਦ ਧਰਤੀ ਕੈਨੇਡਾ ਦੇ ਜੰਗਲਾਂ ਵਿਚੋਂ ਕੈਨੇਡੀਅਨ ਪੁਲਸ ਨੂੰ ਗੋਲੀਆਂ ਨਾਲ ਛੱਲੀ ਕੀਤੀ ਲਾਸ਼ ਬਰਾਮਦ ਹੋਈ ਹੈ। ਕੌਣ ਹੈ ਇਹ ਨੌਜਵਾਨ ਜਿਸਦੀ ਲਾਸ਼ ਕੈਨੇਡਾ ਵਿਖੇ ਹੈ ਮਿਲੀ ਪ੍ਰਾਪਤ ਜਾਣਕਾਰੀ ਅਨੁਸਾਰ ਜਿਸ ਨੌਜਵਾਨ ਦੀ ਕੈਨੇਡੀਅਨ ਪੁਲਸ ਨੂੰ ਜੰਗਲਾਂ ਵਿਚ ਗੋਲੀ ਲੱਗੀ ਬਾਡੀ ਮਿਲੀ ਹੈ ਪੰਜਾਬ ਦੇ ਜੰਡਿਆਲਾ ਗੁਰੂ ਦੇ ਨਜ਼ਦੀਕ ਪਿੰਡ ਦੇਵੀਦਾਸਪੁਰਾ ਦਾ ਰਹਿਣ ਵਾਲਾ ਹੈ। ਜਾਣਕਾਰੀ ਮੁਤਾਬਕ ਨੌਜਵਾਨ ਦਾ ਨਾਮ ਸਿਮਰਨਜੀਤ ਸਿੰਘ ਸੰਧੂ ਹੈ ਤੇ ਉਹ 2023 ਵਿਚ ਰੋਜੀ ਰੋਟੀ ਕਮਾਉਣ ਲਈ ਵਿਦੇਸ਼ ਗਿਆ ਸੀ। ਕੀ ਦੱਸਿਆ ਪਰਿਵਾਰਕ ਮੈਂਬਰਾਂ ਨੇ ਮੌਤ ਦੇ ਘਾਟ ਉਤਰੇ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਕੈਨੇਡਾ ਪੁਲਸ ਵਲੋਂ ਫੋਨ ਤੇ ਜਾਣਕਾਰੀ ਦਿੱਤੀ ਗਈ ਹੈ ਕਿ ਸਿਮਰਨਜੀਤ ਸਿੰਘ ਸੰਧੂ ਦੀ ਲਾਸ਼ ਉਨ੍ਹਾਂ ਨੂੰ ਕੈਨੇਡਾ ਦੇ ਜੰਗਲਾਂ ਵਿਚੋਂ ਮਿਲੀ ਹੈ ਅਤੇ ਉਸਨੂੰ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।
