ਭੇਦਭਰੇ ਹਾਲਾਤਾਂ ਵਿਚ ਹੋਈ ਮੌਤ ਤੋਂ ਬਾਅਦ ਮਿਲੀ ਨੌਜਵਾਨ ਦੀ ਲਾਸ਼
ਮੋਗਾ, 31 ਜੁਲਾਈ 2026 : ਪੰਜਾਬ ਦੇ ਜਿਲਾ ਮੋਗਾ (Moga District) ਵਿਖੇ ਪੈਂਦੀ ਪੱਤੋ ਹੀਰਾ ਸਿੰਘ ਲਿੰਕ ਸੜਕ ਤੇ ਇਕ ਨੌਜਵਾਨ ਮੌਤ ਭੇਦਭਰੇ ਹਾਲਾਤਾਂ (Death under mysterious circumstances) ਵਿਚ ਹੋਣ ਤੋਂ ਬਾਅਦ ਲਾਸ਼ ਮਿਲਣ ਦਾ ਸਮਾਚਾਰ ਹੈ ।
ਕੌਣ ਹੈ ਇਹ ਨੌਜਵਾਨ
ਮਿਲੀ ਜਾਣਕਾਰੀ ਅਨੁਸਾਰ ਮੋਗਾ ਦੇ ਥਾਣਾ ਨਿਹਾਲ ਸਿੰਘ ਵਾਲਾ ਅਧੀਨ ਪੈਂਦੀ ਪੱਤੋ ਹੀਰਾ ਸਿੰਘ ਲਿੰਕ ਸੜਕ ਤੇ ਇਸ ਨੌਜਵਾਨ ਦੀ ਭੇਦਭਰੇ ਹਾਲਾਤਾਂ ਵਿਚ ਮੌਤ ਤੋਂ ਬਾਅਦ ਉਸਦੀ ਲਾਸ਼ ਮਿਲੀ ਹੈ ਦੀ ਪਛਾਣ ਹਰਸਿਮਰਤ ਸਿੰਘ (Harsimrat Singh) ਦੇ ਤੌਰ 'ਤੇ ਹੋਈ ਹੈ । ਮੌਕੇ `ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁੱਢਲੀ ਜਾਂਚ ਅਨੁਸਾਰ ਨੌਜਵਾਨ ਖੇਤਾਂ ਵਾਲੇ ਰਸਤੇ `ਤੇ ਮੋਟਰਸਾਈਕਲ ਰਾਹੀਂ ਜਾ ਰਿਹਾ ਸੀ । ਇਸ ਦੌਰਾਨ ਉਸਦਾ ਮੋਟਰਸਾਈਕਲ ਫਿਸਲ ਗਿਆ ਅਤੇ ਉਹ ਝੋਨੇ ਦੇ ਖੇਤ ਵਿੱਚ ਡਿੱਗ ਪਿਆ ।
ਪੁਲਸ ਨੇ ਮੌਤ ਦੇ ਕਾਰਨਾਂ ਦੀ ਜਾਂਚ ਲਈ ਭੇਜ ਦਿੱਤੀ ਹੈ ਲਾਸ਼ ਪੋਸਟਮਾਰਟਮ ਲਈ
ਪੁਲਸ ਮੁਤਾਬਕ ਨੌਜਵਾਨ ਨੂੰ ਗੰਭੀਰ ਸੱਟਾਂ ਲੱਗੀਆਂ ਸਨ ਅਤੇ ਝੋਨੇ ਦੇ ਖੇਤ ਵਿੱਚ ਪਾਣੀ ਭਰਿਆ ਹੋਣ ਕਾਰਨ ਉਹ ਉੱਠ ਨਹੀਂ ਸਕਿਆ । ਮੁੱਢਲੇ ਤੌਰ `ਤੇ ਇਹੀ ਕਾਰਨ ਉਸ ਦੀ ਮੌਤ ਦਾ ਮੰਨਿਆ ਜਾ ਰਿਹਾ ਹੈ । ਹਾਲਾਂਕਿ ਮੌਤ ਦੇ ਅਸਲ ਕਾਰਨਾਂ ਦੀ ਪੁਸ਼ਟੀ ਪੋਸਟਮਾਰਟਮ (Postmortem) ਰਿਪੋਰਟ ਅਤੇ ਜਾਂਚ ਤੋਂ ਬਾਅਦ ਹੀ ਹੋਵੇਗੀ । ਘਟਨਾ ਦੀ ਸੂਚਨਾ ਮਿਲਣ `ਤੇ ਪਰਿਵਾਰਕ ਮੈਂਬਰ ਅਤੇ ਪਿੰਡ ਦੀ ਪੰਚਾਇਤ ਵੀ ਮੌਕੇ `ਤੇ ਪਹੁੰਚ ਗਏ । ਪੁਲਸ ਨੇ ਦੱਸਿਆ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ `ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਫਿਲਹਾਲ ਮਾਮਲੇ ਦੀ ਹਰ ਪੱਖ ਤੋਂ ਜਾਂਚ ਜਾਰੀ ਹੈ ।
