post

Admin

(Chief Editor)

Crime

ਨੌਜ਼ਵਾਨ ਦੀ ਖੂਨ ਨਾਲ ਲਿਬੜੀ ਮਿਲੀ ਲਾਸ਼

post-img

ਨੌਜ਼ਵਾਨ ਦੀ ਖੂਨ ਨਾਲ ਲਿਬੜੀ ਮਿਲੀ ਲਾਸ਼ ਪਟਿਆਲਾ, 14 ਜੁਲਾਈ 2025 : ਪਟਿਆਲਾ ਵਿਖੇ ਪੈਂਦੀ ਸਿੱਧੂ ਕਾਲੋਨੀ ਵਿਖੇ ਇਕ 21 ਸਾਲਾ ਰੋਹਿਤ ਕੁਮਾਰ ਨਾਮ ਦੇ ਨੌਜਵਾਨ ਦੀ ਲਾਸ਼ ਕਾਰ ਵਿਚੋਂ ਖੂਨ ਨਾਲ ਲਿਬੜੀ ਹੋਈ ਮਿਲੀ ਹੈ। ਨੌਜਵਾਨ ਦੀ ਲਾਸ਼ ਇਸ ਹਾਲਤ ਮਿਲਣ ਤੇ ਨੌਜਵਾਨ ਦੇ ਬੇਰਹਿਮੀ ਨਾਲ ਕਤਲ ਕੀਤੇ ਜਾਣ ਬਾਰੇ ਹੀ ਸੂਚਨਾਵਾਂ ਸਾਹਮਣੇ ਆਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪਤਾ ਲੱਗਿਆ ਹੈ ਕਿ ਮ੍ਰਿਤਕ ਨੌਜਵਾਨ ਦੇ ਗਲੇ `ਤੇ ਤੇਜ਼ਧਾਰ ਹਥਿਆਰਾਂ ਨਾਲ ਵੱਢਣ ਦੇ ਵੀ ਨਿਸ਼ਾਨ ਮਿਲੇ ਹਨ।ਮ੍ਰਿਤਕ ਆਨੰਦ ਨਗਰ ਦਾ ਵਸਨੀਕ ਦੱਸਿਆ ਜਾ ਰਿਹਾ ਹੈ।ਘਟਨਾ ਸਬੰਧੀ ਪਤਾ ਚਲਦਿਆਂ ਹੀ ਪੁਲਸ ਮੌਕੇ `ਤੇ ਪਹੁੰਚ ਗਈ ਅਤੇ ਘਟਨਾ ਦਾ ਜਾਇਜ਼ਾ ਲੈਣ ਤੋਂ ਬਾਅਦ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਅਨੁਸਾਰ ਵਾਰਦਾਤ ਦੀ ਹਰ ਐਂਗਲ ਤੋਂ ਜਾਂਚ ਕੀਤੀ ਜਾ ਰਹੀ ਹੈ।

Related Post

Instagram