post

Admin

(Chief Editor)

Patiala News

ਪਟਿਆਲਾ ਰਾਜਪੁਰਾ ਰੋਡ ਤੇ ਲਵਾਰਸ ਹਾਲਤ ਵਿਚ ਮਿਲੇ ਬੰਬ ਤੇ ਲਾਂਚਰ

post-img

ਪਟਿਆਲਾ ਰਾਜਪੁਰਾ ਰੋਡ ਤੇ ਲਵਾਰਸ ਹਾਲਤ ਵਿਚ ਮਿਲੇ ਬੰਬ ਤੇ ਲਾਂਚਰ ਪਟਿਆਲਾ : ਸ਼ਾਹੀ ਸ਼ਹਿਰ ਪਟਿਆਲਾ ਦੇ ਪਟਿਆਲਾ ਰਾਜਪੁਰਾ ਰੋਡ ਤੇ ਸਥਿਤ ਆਤਮਾ ਰਾਮ ਕੁਮਾਰ ਸਭਾ ਸਕੂਲ ਦੇ ਗਰਾਊਂਡ ਨੇੜੇ ਲਵਾਰਸ ਹਾਲਤ ਵਿਚ ਬੰਬ ਅਤੇ ਲਾਂਚਰ ਪਏ ਮਿਲੇ ਹਨ, ਜਿਨਾਂ ਨੂੰ ਪੁਲਸ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ । ਜਾਣਕਾਰੀ ਅਨੁਸਾਰ ਰਾਜਪੁਰਾ ਰੋਡ ਸਥਿਤ ਆਤਮਾ ਰਾਮ ਕੁਮਾਰ ਸਭਾ ਗਰਾਉਂਡ ਨੇੜੇ ਖਾਲੀ ਪਈ ਜਗ੍ਹਾ ਤੇ ਬੰਬ ਤੇ ਲਾਂਚਰ ਲਾਵਾਰਸ ਹਾਲਤ ਵਿੱਚ ਪਏ ਸਨ, ਜਿਸ ਬਾਰੇ ਸਥਾਨਕ ਲੋਕਾਂ ਵੱਲੋਂ ਜਦੋਂ ਥਾਣਾ ਲਹੌਰੀ ਗੇਟ ਪੁਲਸ ਨੂੰ ਸੂਚਨਾ ਦਿੱਤੀ ਗਈ ਤਾਂ ਪੁਲਸ ਟੀਮ ਨੇ ਮੌਕੇ ਤੇ ਪੁੱਜ ਕੇ ਬੰਬ ਅਤੇ ਲਾਂਚਰਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ।ਪੁਲਸ ਵਿਭਾਗ ਵਲੋਂ ਉਕਤ ਸਬੰਧੀ ਅਗਲੇਰੀ ਕਾਰਵਾਈ ਜਾਰੀ ਹੈ ।

Related Post

Instagram