ਪੰਜਾਬੀ ਯੂਨੀਵਰਸਿਟੀ ਵਿਖੇ ਇੰਜਨੀਅਰਿੰਗ ਵਿਸ਼ੇ ਦੇ ਦੋ ਅਧਿਆਪਕਾਂ ਵੱਲੋਂ ਲਿਖੀ ਕਿਤਾਬ ਰਿਲੀਜ਼
- by Jasbeer Singh
- November 25, 2024
ਪੰਜਾਬੀ ਯੂਨੀਵਰਸਿਟੀ ਵਿਖੇ ਇੰਜਨੀਅਰਿੰਗ ਵਿਸ਼ੇ ਦੇ ਦੋ ਅਧਿਆਪਕਾਂ ਵੱਲੋਂ ਲਿਖੀ ਕਿਤਾਬ ਰਿਲੀਜ਼ ਪਟਿਆਲਾ, 25 ਨਵੰਬਰ : ਪੰਜਾਬੀ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜਨੀਅਰਿੰਗ ਵਿਭਾਗ ਤੋਂ ਡਾ. ਰੀਚਾ ਸ਼ਰਮਾ ਅਤੇ ਮਕੈਨੀਕਲ ਇੰਜਨੀਅਰਿੰਗ ਵਿਭਾਗ ਤੋਂ ਡਾ. ਲਕਸ਼ਮੀ ਸ਼ੰਕਰ ਵੱਲੋਂ ਸਾਂਝੇ ਤੌਰ 'ਤੇ ਲਿਖੀ ਪੁਸਤਕ ਰਿਲੀਜ਼ ਕੀਤਾ ਗਿਆ । ਖੋਜ ਵਿਧੀ ਅਤੇ ਪ੍ਰਕਾਸ਼ਨ ਨੈਤਿਕਤਾ ਦੇ ਵਿਸ਼ੇ ਉੱਤੇ ਲਿਖੀ ਇਸ ਪੁਸਤਕ ਨੂੰ ਫੈਕਲਟੀ ਆਫ਼ ਇੰਜਨੀਅਰਿੰਗ ਦੇ ਡੀਨ ਡਾ. ਗੁਰਮੀਤ ਕੌਰ ਵੱਲੋਂ ਰਿਲੀਜ਼ ਕੀਤਾ ਗਿਆ । ਇਸ ਮੌਕੇ ਸਾਬਕਾ ਡੀਨ ਖੋਜ ਡਾ. ਮਨਜੀਤ ਸਿੰਘ ਪੱਤੜ, ਈ. ਸੀ. ਈ. ਮੁਖੀ ਕੁਲਵਿੰਦਰ ਸਿੰਘ ਮਾਹਲੀ, ਡਾ. ਰਣਜੀਤ ਕੌਰ, ਡਾ. ਅਮਨਦੀਪ ਸਿੰਘ ਸੱਪਲ, ਡਾ. ਚਰਨਜੀਤ ਸਿੰਘ ਹਾਜ਼ਿਰ ਰਹੇ । ਡਾ. ਲਕਸ਼ਮੀ ਸ਼ੰਕਰ ਨੇ ਦੱਸਿਆ ਕਿ ਇਹ ਪੁਸਤਕ ਪੀ. ਐੱਚ. ਡੀ. ਵਿਦਿਆਰਥੀਆਂ ਲਈ ਉਨ੍ਹਾਂ ਦੇ ਖੋਜ ਕਾਰਜਾਂ ਵਿੱਚ ਮਦਦਗਾਰ ਹੋਵੇਗੀ । ਡਾ. ਰੀਚਾ ਸ਼ਰਮਾ ਨੇ ਦੱਸਿਆ ਕਿ ਇਹ ਕਿਤਾਬ ਦਰਅਸਲ -ਐੱਚ.ਡੀ. ਰਿਸਰਚ ਮੈਥੋਡੋਲੋਜੀ ਸਿਲੇਬਸ ਨੂੰ ਮੁੱਖ ਰੱਖ ਕੇ ਹੀ ਲਿਖੀ ਗਈ ਹੈ । ਉਨ੍ਹਾਂ ਕਿਹਾ ਕਿ ਇਹ ਕਿਤਾਬ ਇੰਜੀਨੀਅਰਿੰਗ ਦੀਆਂ ਸਾਰੀਆਂ ਸ਼ਾਖਾਵਾਂ ਲਈ ਲਾਭਦਾਇਕ ਹੈ ।
Related Post
Popular News
Hot Categories
Subscribe To Our Newsletter
No spam, notifications only about new products, updates.