post

Jasbeer Singh

(Chief Editor)

Patiala News

ਬ੍ਰਹਮਾਨੰਦ ਗਿਰੀ ਜੀ ਦਾ ਮੰਡਲੇਸ਼ਵਰ ਬਣਨ ਤੋ ਬਾਅਦ ਪਟਿਆਲਾ ਪੁਜਣ ਤੇ ਹੋਇਆ ਸ਼ਾਨਦਾਰ ਸਨਮਾਨ

post-img

ਬ੍ਰਹਮਾਨੰਦ ਗਿਰੀ ਜੀ ਦਾ ਮੰਡਲੇਸ਼ਵਰ ਬਣਨ ਤੋ ਬਾਅਦ ਪਟਿਆਲਾ ਪੁਜਣ ਤੇ ਹੋਇਆ ਸ਼ਾਨਦਾਰ ਸਨਮਾਨ - ਸਨਾਤਨੀਆਂ ਨੇ ਆਤਿਸ਼ਬਾਜੀ ਚਲਾਕੇ ਪਾਏ ਭੰਗੜੇ : ਹੋਰ ਵਧ ਚੜਕੇ ਕੀਤੇ ਜਾਣਗੇ ਧਰਮ ਦੇ ਕੰਮ : ਬ੍ਰਹਮਾਨੰਦ ਗਿਰੀ ਪਟਿਆਲਾ : ਬ੍ਰਹਮਾ ਨੰਦ ਗਿਰੀ ਜੀ ਮੁਖੀ ਹਿੰਦੂ ਤਖ਼ਤ ਮੰਡਲੇਸ਼ਵਰ ਬਣਨ ਤੋਂ ਬਾਅਦ ਪਟਿਆਲਾ ਪੁੱਜਣ ਤੇ ਵੱਖ-ਵੱਖ ਚੌਕਾਂ ਵਿੱਚ ਸਨਾਤਨੀਆ ਵੱਲੋਂ ਉਨ੍ਹਾਂ ਦਾ ਭਰਵਾ ਸਵਾਗਤ ਕੀਤਾ ਗਿਆ, ਜਿਸ ਤਹਿਤ ਭਗਵਾਨ ਪਰਸ਼ੂਰਾਮ ਵਾਟੀਕਾ ਵਿਖੇ ਸੈਂਕੜੇ ਦੀ ਗਿਣਤੀ ਵਿੱਚ ਸਨਾਤਨੀਆ ਵੱਲੋਂ ਮੰਡਲੇਸ਼ਵਰ ਬ੍ਰਹਮਾ ਨੰਦ ਗਿਰੀ ਜੀ ਮਹਾਰਾਜ ਦਾ ਸਵਾਗਤ ਕੀਤਾ ਗਿਆ, ਜੋਕਿ ਰੱਥ ਤੇ ਸਵਾਰ ਹੋ ਕੇ ਬੈਂਡ ਬਾਜੇ ਨਾਲ ਸ੍ਰੀ ਕਾਲੀ ਮਾਤਾ ਮੰਦਿਰ ਵਿਖੇ ਨਮਸਤਕ ਹੋਏ ਅਤੇ ਰੱਥ ਦੇ ਨਾਲ ਸਨਾਤਨੀਆ ਵੱਲੋਂ ਭੰਗੜੇ ਪਾਏ ਗਏ ਅਤੇ ਆਤਸ਼ਬਾਜੀ ਚਲਾਈ ਗਈ । ਇਸ ਮੌਕੇ ਤਖ਼ਤ ਦੇ ਸਕੱਤਰ ਈਸ਼ਵਰ ਸ਼ਰਮਾ ਵੱਲੋਂ ਦੱਸਿਆ ਗਿਆ ਅਖਾੜੇ ਵੱਲੋਂ ਕਈ ਇਮਤਿਹਾਨ ਲੈਣ ਤੋਂ ਬਾਅਦ ਇਹ ਗੱਦੀ ਕਿਸੀ ਨੂੰ ਦਿੱਤੀ ਜਾਂਦੀ ਹੈ ਜੋ ਪਟਿਆਲਾ ਅਤੇ ਪੰਜਾਬ ਦੇ ਹਿੱਸੇ ਆਈ ਹੈ। ਮਹਾਂਕੁੰਭ ਵਿੱਚ ਇਹ ਉਪਾਧੀ ਮਿਲਣਾ ਹੋਰ ਵੀ ਵੱਡੀ ਗੱਲ ਹੈ । ਇਸ ਮੌਕੇ ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਵੱਲੋਂ ਵਿਸ਼ੇਸ਼ ਤੌਰ ਤੇ ਗੁਰੂ ਜੀ ਦਾ ਸਨਮਾਨ ਕੀਤਾ ਗਿਆ । ਸ੍ਰੀ ਕਾਲੀ ਮਾਤਾ ਮੰਦਿਰ ਨਮਸਤਕ ਹੋਣ ਤੋਂ ਬਾਅਦ ਟਕੋਲੀ (ਜ਼ੀਰਕਪੁਰ) ਵਿਖੇ ਬ੍ਰਹਮਲੀਨ ਗੁਰੂ ਪੰਚਾਨੰਦ ਗਿਰੀ ਜੀ ਸਮਾਧੀ ਤੇ ਮੱਥਾ ਟੇਕਿਆ। ਉਨ੍ਹਾਂ ਵੱਲੋਂ ਪਹਿਲਾ ਨਾਲੋਂ ਵੀ ਵੱਧ ਕੇ ਧਰਮ ਦੇ ਕੰਮ ਕਰਨ ਦਾ ਭਰੋਸਾ ਦਵਾਇਆ ਗਿਆ । ਇਸ ਮੌਕੇ ਰਾਸ਼ਟਰੀ ਮੀਤ ਪ੍ਰਧਾਨ ਐਡਵੋਕੇਟ ਰਜਿੰਦਰਪਾਲ ਆਨੰਦ, ਮੀਤ ਪ੍ਰਧਾਨ ਰਾਜਿੰਦਰ ਪਾਲ ਸ਼ਰਮਾ, ਚੇਅਰਮੈਨ ਅਜੇ ਕੁਮਾਰ ਸ਼ਰਮਾ, ਦਰਸ਼ਨ ਸ਼ਰਮਾ, ਸਰਵਣ ਕੁਮਾਰ, ਭੁਪਿੰਦਰ ਦਾਦਾ, ਰਜੇਸ਼ ਕੇਹਰ ਰਾਸ਼ਟਰੀ ਪ੍ਰਧਾਨ, ਅਸ਼ਵਨੀ ਭਾਰਗਵ ਹਰਿਆਣਾ ਪ੍ਰਮੁੱਖ, ਅਸ਼ਵਨੀ ਸ਼ਰਮਾ ਪ੍ਰਧਾਨ ਜਾਗਰਣ ਸੁਧਾਰ ਮੰਡਲ, ਰਵਿੰਦਰ ਸਿੰਗਲਾ ਰਾਸ਼ਟਰੀ ਸ਼ਿਵ ਸੈਨਾ, ਚਰੰਜੀ ਲਾਲ ਪ੍ਰਧਾਨ ਸ਼ਿਵ ਸੈਨਾ, ਗੁਰਿੰਦਰ ਜੱਗੀ, ਬੰਟੀ ਪ੍ਰਧਾਨ ਬੰਡੂਗਰ, ਰਾਹੁਲ ਪੰਡਿਤ, ਵਿਕਰਮ ਭੱਲਾ, ਵਿਕਾਸ ਸ਼ਰਮਾ, ਹੰਸਰਾਜ ਜੰਮੂ, ਰਜਿੰਦਰ ਮਹੰਤ, ਦਿਲਬਾਗ ਸ਼ਰਮਾ, ਜਤਿੰਦਰ ਸ਼ਰਮਾ, ਐਡਵੋਕੇਟ ਅਮਨ ਗਰਗ ਰਾਸ਼ਟਰੀ ਜਨਰਲ ਸਕੱਤਰ, ਕੁਲਦੀਪ ਸ਼ਰਮਾ, ਬੀਰੂ ਪ੍ਰਧਾਨ, ਧਰਮ ਸਿੰਘ ਸੁਨਾਹੇੜੀ ,ਅਰੂਨ ਕੁਮਾਰ, ਕਮਲੇਸ਼ ਕੁਮਾਰ, ਰਮਨਦੀਪ, ਮਨਜੀਤ ਸ਼ਰਮਾ ਮੈਂਬਰ ਕੌਰ ਕਮੇਟੀ ਤੋਂ ਇਲਾਵਾ ਸੈਂਕੜੇ ਨੁਮਾਇੰਦੇ ਹਾਜ਼ਰ ਰਹੇ ।

Related Post