ਫੀਫਾ ਵਿਸ਼ਵ ਕੱਪ ਦੌਰਾਨ ਬ੍ਰਾਜੀਲ ਨੇ ਜਾਪਾਨ ਨੂੰ 2-1 ਨਾਲ ਹਰਾਇਆ
ਅਮਰੀਕਾ, 30 ਜੂਨ 2026 : ਫੀਫਾ ਵਿਸ਼ਵ (FIFA World Cup) ਕੱਪ ਜੋ ਕਿ ਹਿਊਸਟਨ ਵਿਖੇ ਪਿਛਲੇ ਕਾਫੀ ਦਿਨਾਂ ਤੋਂ ਲਗਾਤਾਰ ਚਲਦਾ ਆ ਰਿਹਾ ਹੈ ਦੌਰਾਨ ਬ੍ਰਾਜੀਲ ਨੇ ਜਾਪਾਨ ਨੂੰ 2-1 ਨਾਲ ਹਰਾ ਦਿੱਤਾ ਹੈ ।
ਹੁਣ ਬ੍ਰਾਜੀਲ ਪੁੱਜ ਗਿਆ ਹੈ ਫੀਫਾ ਵਿਸ਼ਵ ਕੱਪ ਦੇ ਅਗਲੇ ਗੇੜ ਵਿਚ
ਬ੍ਰਾਜ਼ੀਲ ਫੀਫਾ ਵਿਸ਼ਵ ਕੱਪ ਦੇ ਅਗਲੇ ਗੇੜ ਵਿਚ ਪੁੱਜ ਗਿਆ ਹੈ । ਬ੍ਰਾਜ਼ੀਲ ਨੇ ਅੱਜ ਰੌਮਾਂਚਕ ਮੁਕਾਬਲੇ ਵਿਚ ਜਾਪਾਨ ਨੂੰ 2-1 ਨਾਲ ਹਰਾਇਆ । ਇਸ ਤੋਂ ਪਹਿਲਾਂ ਦੋਵੇਂ ਟੀਮਾਂ 1-1 ਨਾਲ ਬਰਾਬਰੀ ’ਤੇ ਸਨ ਤੇ ਮੈਚ ਦੇ ਆਖਰੀ ਸਮੇਂ ਵਿਚ ਗੋਲ ਕਰਨ ਤੋਂ ਬਾਅਦ ਬ੍ਰਾਜ਼ੀਲ ਨੇ ਇਹ ਮੈਚ ਜਿੱਤ (Match win) ਲਿਆ ।
ਮੁਕਾਬਲੇ ਵਿਚ ਜਾਪਾਨ ਨੇ ਦਿੱਤੀ ਸੀ ਬ੍ਰਾਜੀਲ ਨੂੰ ਸਖ਼ਤ ਟੱਕਰ
ਹਿਊਸਟਨ ਵਿੱਚ ਖੇਡੇ ਗਏ ਇੱਕ ਬਹੁਤ ਹੀ ਰੋਮਾਂਚਕ ਮੁਕਾਬਲੇ (Exciting competitions) ਵਿੱਚ ਬ੍ਰਾਜ਼ੀਲ ਨੇ ਜਾਪਾਨ ਨੂੰ 2-1 ਨਾਲ ਮਾਤ ਦੇ ਕੇ ਵਰਲਡ ਕੱਪ ਦੇ ਅਗਲੇ ਦੌਰ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ । ਇਸ 32 ਦੇ ਮੁਕਾਬਲੇ ਵਿੱਚ ਜਾਪਾਨ ਨੇ ਬ੍ਰਾਜ਼ੀਲ ਨੂੰ ਸਖ਼ਤ ਟੱਕਰ ਦਿੱਤੀ ਅਤੇ ਇੱਕ ਸਮੇਂ ਬ੍ਰਾਜ਼ੀਲ ਦੀ ਟੀਮ ਮੁਸ਼ਕਲ ਵਿੱਚ ਨਜ਼ਰ ਆ ਰਹੀ ਸੀ ਪਰ ਮੈਚ ਦੇ ਬਿਲਕੁਲ ਆਖਰੀ ਪਲਾਂ ਵਿੱਚ ਵਾਧੂ ਸਮੇਂ ਦੇ ਪੰਜਵੇਂ ਮਿੰਟ ਵਿੱਚ ਗੈਬਰੀਅਲ ਮਾਰਟੀਨੇਲੀ ਨੇ ਸ਼ਾਨਦਾਰ ਸ਼ਾਟ ਲਗਾ ਕੇ ਗੋਲ ਕੀਤਾ ਅਤੇ ਬ੍ਰਾਜ਼ੀਲ ਨੂੰ ਰੋਮਾਂਚਕ ਜਿੱਤ ਦਿਵਾਈ ।
