ਉੱਨਾਵ `ਚ ਵਰਮਾਲਾ ਤੋਂ ਤੁਰੰਤ ਬਾਅਦ ਲਾੜੀ ਹੋਈ ਪ੍ਰੇਮੀ ਨਾਲ ਫਰਾਰ
- by Jasbeer Singh
- December 2, 2025
ਉੱਨਾਵ `ਚ ਵਰਮਾਲਾ ਤੋਂ ਤੁਰੰਤ ਬਾਅਦ ਲਾੜੀ ਹੋਈ ਪ੍ਰੇਮੀ ਨਾਲ ਫਰਾਰ ਉੱਨਾਵ, 2 ਦਸੰਬਰ 2025 : ਉੱਨਾਵ ਜਿ਼ਲੇ ਦੇ ਪੂਰਵਾ ਥਾਣਾ ਖੇਤਰ ਅਧੀਨ ਆਉਂਦੇ ਅਜੈਪੁਰ ਪਿੰਡ ਵਿਚ ਇਕ ਵਿਆਹ ਦੌਰਾਨ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਵਰਮਾਲਾ ਸਮਾਰੋਹ ਖਤਮ ਹੋਣ ਤੋਂ ਬਾਅਦ ਲਾੜੀ ਕਥਿਤ ਤੌਰ `ਤੇ ਆਪਣੇ ਪ੍ਰੇਮੀ ਨਾਲ ਸ਼ਨੀਵਾਰ ਦੀ ਰਾਤ ਫਰਾਰ ਹੋ ਗਈ ।ਬਾਰਾਤ ਪਹੁੰਚਣ `ਤੇ ਰਸਮਾਂ ਆਦਿ ਸੰਪੰਨ ਹੋਈਆਂ। ਲਾੜਾ-ਲਾੜੀ ਨੇ ਇਕ-ਦੂਜੇ ਨੂੰ ਵਰਮਾਲਾ ਪਹਿਨਾਈ, ਜਿਸ ਤੋਂ ਬਾਅਦ ਲਾੜੀ ਆਪਣੇ ਕਮਰੇ ਵਿਚ ਚਲੀ ਗਈ ।ਇਸ ਦੌਰਾਨ, ਲਾੜੇ ਦਾ ਪਰਿਵਾਰ ਵਿਆਹ ਦੀਆਂ ਹੋਰ ਤਿਆਰੀਆਂ ਵਿਚ ਰੁੱਝ ਗਿਆ। ਜਦੋਂ ਲੋਕ ਲਾੜੀ ਨੂੰ ਫੇਰਿਆਂ ਲਈ ਬੁਲਾਉਣ ਲਈ ਪਹੇ ਤਾਂ ਉਹ ਕਮਰੇ `ਚ ਨਹੀਂ ਸੀ। ਦੋਵਾਂ ਪਰਿਵਾਰਾਂ ਵੱਲੋਂ ਭਾਲ ਕਰਨ ਤੋਂ ਬਾਅਦ ਪਤਾ ਲੱਗਾ ਕਿ ਪਿੰਡ ਦਾ ਇਕ ਨੌਜਵਾਨ ਉਸਨੂੰ ਆਪਣੇ ਨਾਲ ਲੈ ਗਿਆ ਹੈ। ਵਿਆਹ ਸਮਾਰੋਹ `ਚ ਮਚੀ ਹਫੜਾ-ਦਫੜੀ ਲਾੜੀ ਦੇ ਪਿਤਾ ਨੇ ਨੌਜਵਾਨ ਨਾਲ ਫੋਨ `ਤੇ ਗੱਲ ਕੀਤੀ, ਜਿਸ ਤੋਂ ਬਾਅਦ ਲਾੜੀ ਨੇ ਖੁਦ ਪਿਤਾ ਨਾਲ ਗੱਲ ਕਰ ਕੇ ਆਪਣੇ ਪ੍ਰੇਮੀ ਨਾਲ ਰਹਿਣ ਅਤੇ ਉਸੇ ਨਾਲ ਵਿਆਹ ਕਰਨ ਦੀ ਇੱਛਾ ਪ੍ਰਗਟਾਈ। ਘਟਨਾ ਕਾਰਨ ਦੋਵਾਂ ਪਰਿਵਾਰਾਂ ਵਿਚਾਲੇ ਤੂੰ-ਤੂੰ-ਮੈਂ-ਮੈਂ ਵੀ ਹੋਈ ਅਤੇ ਲਾੜੇ ਦੇ ਪਰਿਵਾਰ ਨੂੰ ਖਾਲੀ ਹੱਥ ਵਾਪਸ ਮੁੜਨਾ ਪਿਆ। ਲਾੜੀ ਦੇ ਪਿਤਾ ਦੀ ਸ਼ਿਕਾਇਤ `ਤੇ ਪੂਰਵਾ ਥਾਣਾ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਲੋੜ ਮੁਤਾਬਕ ਕਾਨੂੰਨੀ ਕਾਰਵਾਈ ਕੀਤੀ ਜਾਏਗੀ।
