ਪਿੰਡਾਂ ਦੇ ਵਿਕਾਸ ਦੇ ਲਈ ਜਦਲੀ ਤੋਂ ਜਲਦੀ ਮਤੇ ਪਾ ਦਿਓ : ਭਗਵੰਤ ਮਾਨ ਸੰਗਰੂਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸੰਗਰੂਰ ਵਿਖੇ ਪੰਚਾਂ ਨੂੰ ਸਹੁੰ ਚੁਕਾਉਣ ਲਈ ਆਯੋਜਿਤ ਕੀਤੇ ਗਏ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਇਮਾਨਦਾਰੀ ਦੇ ਨਾਲ ਆਪਣਾ ਅਹੁਦਾ ਬਰਕਰਾਰ ਰੱਖਣ ਦੀ ਅਪੀਲ ਕੀਤੀ ਤੇ ਕਿਹਾ ਕਿ ਹੁਣ ਪਿੰਡਾਂ ਦੇ ਵਿਕਾਸ ਦੇ ਲਈ ਜਦਲੀ ਤੋਂ ਜਲਦੀ ਮਤੇ ਪਾ ਦਿਓ ਅਤੇ ਨਾਲ ਹੀ ਜੇਕਰ ਕਿਸੇ ਸ਼ਗਨ ਸਕੀਮ ਜਾਂ ਫਿਰ ਹੋਰ ਕਿਸੇ ਗ਼ਰੀਬ ਦਾ ਕੰਮ ਰਹਿੰਦਾ ਹੈ ਤਾਂ ਉਹ ਪਹਿਲ ਦੇ ਆਧਾਰ ਤੇ ਕਰਵਾ ਦਿਓ। ਸ. ਮਾਨ ਨੇ ਕਿਹਾ ਕਿ ਵਿਕਾਸ ਦੇ ਕੰਮਾਂ ਤੇ ਮੋਹਰਾਂ ਲਾਉਣੀਆਂ ਸ਼ੁਰੂ ਕਰ ਦਿਓ ਅਤੇ ਪਿੰਡਾਂ ਨੂੰ ਸੁੰਦਰ ਤੇ ਸੋਹਣੇ ਬਣਾ ਦਿਓ।
