post

Admin

(Chief Editor)

Latest update

ਗੈਰ-ਕਾਨੂੰਨੀ ਤੌਰ 'ਤੇ ਰਹਿ ਰਹੇ ਭਾਰਤੀਆਂ ਨੂੰ ਕੱਢੇਗਾ ਬ੍ਰਿਟੇਨ ਬਾਹਰ

post-img

ਗੈਰ-ਕਾਨੂੰਨੀ ਤੌਰ 'ਤੇ ਰਹਿ ਰਹੇ ਭਾਰਤੀਆਂ ਨੂੰ ਕੱਢੇਗਾ ਬ੍ਰਿਟੇਨ ਬਾਹਰ

ਬ੍ਰਿਟੇਨ, 31 ਜੁਲਾਈ 2026 : ਵਿਦੇਸ਼ੀ ਮੁਲਕ ਬ੍ਰਿਟੇਨ (Britain) ਵਲੋਂ ਬ੍ਰਿਟੇਨ ਵਿਖੇ ਖੋਲ੍ਹੇ ਗਏ 7 ਨਜ਼ਰਬੰਦੀ ਕੇਂਦਰਾਂ ਵਿਚ ਰੱਖੇ ਗਏ ਭਾਰਤੀਆਂ ਨੂੰ ਛੇਤੀ ਹੀ ਭਾਰਤ ਵਾਪਸ ਭੇਜਿਆ ਜਾਵੇਗਾ ।

ਕਿੰਨੇ ਭਾਰਤੀਆਂ ਨੂੰ ਭੇਜਿਆ ਜਾਵੇਗਾ ਭਾਰਤ ਵਾਪਸ

ਮਿਲੀ ਜਾਣਕਾਰੀ ਅਨੁਸਾਰ ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਐਂਡੀ ਬਰਨਹੈਮ ਨੇ ਬ੍ਰਿਟੇਨ ਦੇ ਹਿਰਾਸਤੀ ਕੇਂਦਰਾਂ ਵਿਚ ਇਸ ਸਮੇਂ ਰਹਿ ਰਹੇ ਲਗਭਗ 5 ਹਜ਼ਾਰ ਗੈਰ-ਕਾਨੂੰਨੀ( Illegal) ਭਾਰਤੀ ਪ੍ਰਵਾਸੀਆਂ ਨੂੰ ਜਲਦੀ ਹੀ ਵਾਪਸ ਭੇਜਣ ਦਾ ਫ਼ੈਸਲਾ ਕੀਤਾ ਹੈ, ਜਿਸ ਲਈ ਲੋੜੀਂਦੀਆਂ ਕਾਰਵਾਈਆਂ ਪਹਿਲਾਂ ਹੀ ਪੂਰੀਆਂ ਕੀਤੀਆਂ ਜਾ ਚੁੱਕੀਆਂ ਹਨ ।

ਕੁੱਲ ਕਿੰਨੇ ਗੈਰ-ਕਾਨੂੰਨੀ ਵਿਅਕਤੀ ਭਰਤੀ ਹਨ ਹਿਰਾਸਤੀ ਕੇਂਦਰਾਂ ਵਿਚ

ਪ੍ਰਾਪਤ ਸੂਚਨਾ ਮੁਤਾਬਕ ਬ੍ਰਿਟੇਨ ਵਿਚ ਖੋਲ੍ਹੇ ਗਏ ਹਿਰਾਸਤੀ ਕੇਂਦਰਾਂ (Detention centers) ਵਿੱਚ 23 ਹਜ਼ਾਰ ਲੋਕ ਮੌਜੂਦ ਸਨ, ਜਿਨ੍ਹਾਂ ਵਿੱਚੋਂ ਸਭ ਤੋਂ ਵੱਡੀ ਗਿਣਤੀ ਬ੍ਰਾਜ਼ੀਲ, ਭਾਰਤ ਅਤੇ ਅਲਬਾਨੀਆ ਦੇ ਲੋਕਾਂ ਦੀ ਸੀ । ਇਨ੍ਹਾਂ ਹਿਰਾਸਤੀ ਕੇਂਦਰਾਂ ਵਿੱਚ ਰੱਖੇ ਗਏ ਗੈਰ-ਕਾਨੂੰਨੀ ਪ੍ਰਵਾਸੀਆਂ ਵਿੱਚੋਂ 22 ਫੀਸਦੀ ਭਾਰਤੀ ਹਨ ।

ਵੀਜ਼ਾ ਮਿਆਦ ਖਤਮ ਹੋਣ ਤੋਂ ਬਾਅਦ ਰਹਿ ਰਹੇ ਵਿਅਕਤੀਆਂ ਦੀ ਵੀ ਚੱਲ ਰਹੀ ਹੈ ਜਾਂਚ

ਯੂ. ਕੇ. ਵਿੱਚ ਵੀਜ਼ਾ ਦੀ ਮਿਆਦ (Visa duration) ਖ਼ਤਮ ਹੋਣ ਤੋਂ ਬਾਅਦ ਵੀ ਗੈਰ-ਕਾਨੂੰਨੀ ਤੌਰ `ਤੇ ਰਹਿ ਰਹੇ ਲਗਭਗ 20,000 ਭਾਰਤੀਆਂ ਦੀ ਵੀ ਜਾਂਚ ਚੱਲ ਰਹੀ ਹੈ । ਇਨ੍ਹਾਂ ਵਿੱਚੋਂ ਵੱਡੀ ਗਿਣਤੀ ਲੋਕ ਸੈਲਾਨੀ ਜਾਂ ਵਿਦਿਆਰਥੀ ਵੀਜ਼ੇ `ਤੇ ਉੱਥੇ ਪਹੁੰਚੇ ਸਨ । ਯੂ. ਕੇ. ਵਿੱਚ ਸੱਤ ਪ੍ਰਮੁੱਖ ਨਜ਼ਰਬੰਦੀ ਕੇਂਦਰ ਹਨ, ਜਿਨ੍ਹਾਂ ਵਿੱਚ ਗੈਟਵਿਕ ਅਤੇ ਹੀਥਰੋ ਹਵਾਈ ਅੱਡਿਆਂ ਦੇ ਨਾਲ-ਨਾਲ ਡੰਗਾਵੈਲ ਅਤੇ ਡਰਵੈਂਟਸਾਈਡ (ਡਰਨਹੈਮ) ਵਿਖੇ ਸਥਿਤ ਕੇਂਦਰ ਸਭ ਤੋਂ ਅਹਿਮ ਹਨ । ਇਨ੍ਹਾਂ ਨਜ਼ਰਬੰਦੀ ਕੇਂਦਰਾਂ ਤੋਂ ਵਾਪਸ ਭੇਜੇ ਜਾਣ ਵਾਲੇ ਭਾਰਤੀਆਂ ਦੀ ਅੰਤਿਮ ਸੂਚੀ ਤਿਆਰ ਕਰ ਲਈ ਗਈ ਹੈ ।

Related Post

Instagram