go to login
post

Jasbeer Singh

(Chief Editor)

National

ਭਾਜਪਾ ਵਿਧਾਇਕ ਦਾ ਭਰਾ ਨੇਪਾਲ ਸਰਹੱਦ `ਤੇ ਨਾਜਾਇਜ਼ ਹਥਿਆਰਾਂ ਸਮੇਤ ਗ੍ਰਿਫ਼ਤਾਰ; ਕੇਸ ਦਾਇਰ ਕੀਤਾ

post-img

ਭਾਜਪਾ ਵਿਧਾਇਕ ਦਾ ਭਰਾ ਨੇਪਾਲ ਸਰਹੱਦ `ਤੇ ਨਾਜਾਇਜ਼ ਹਥਿਆਰਾਂ ਸਮੇਤ ਗ੍ਰਿਫ਼ਤਾਰ; ਕੇਸ ਦਾਇਰ ਕੀਤਾ ਭਾਰਤ : ਭਾਜਪਾ ਵਿਧਾਇਕ ਦੇ ਭਰਾ ਨੂੰ ਭਾਰਤ-ਨੇਪਾਲ ਸਰਹੱਦ `ਤੇ ਨਾਜਾਇਜ਼ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਐੱਸਐੱਸਬੀ ਨੇ ਭਾਜਪਾ ਵਿਧਾਇਕ ਦੇ ਭਰਾ ਨੂੰ ਇੱਕ ਹੋਰ ਵਿਅਕਤੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਹੁਣ ਦੋਵਾਂ ਖਿਲਾਫ ਅਸਲਾ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਅਲਮੋੜਾ ਦੇ ਰਾਣੀਖੇਤ ਵਿਧਾਨ ਸਭਾ ਤੋਂ ਵਿਧਾਇਕ ਪ੍ਰਮੋਦ ਨੈਣਵਾਲ ਦੇ ਭਰਾ ਨੂੰ ਨਾਜਾਇਜ਼ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵਿਧਾਇਕ ਪ੍ਰਮੋਦ ਨੈਣਵਾਲ ਦੇ ਭਰਾ ਸਤੀਸ਼ ਨੈਣਵਾਲ ਨੂੰ ਭਾਰਤ-ਨੇਪਾਲ ਸਰਹੱਦ `ਤੇ ਚੰਪਾਵਤ ਜ਼ਿਲ੍ਹੇ ਦੇ ਬਨਬਾਸਾ `ਚ ਐੱਸ.ਐੱਸ.ਬੀ. ਐੱਸਐੱਸਬੀ ਨੇ ਦੋਵਾਂ ਮੁਲਜ਼ਮਾਂ ਨੂੰ ਥਾਣਾ ਬਨਬਾਸਾ ਦੇ ਹਵਾਲੇ ਕਰ ਦਿੱਤਾ ਹੈ। ਐਸ. ਐਸ. ਬੀ. ਦੀ 57ਵੀਂ ਕੋਰ ਵੱਲੋਂ ਭਾਰਤ-ਨੇਪਾਲ ਸਰਹੱਦ `ਤੇ ਇੱਕ ਤਿੱਖੀ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ। ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਨੈਨੀਤਾਲ ਵਾਸੀ ਸਤੀਸ਼ ਨੈਣੇਵਾਲ (40 ਸਾਲ) ਪੁੱਤਰ ਚੰਦਰ ਦੱਤ ਨੈਣੇਵਾਲ ਅਤੇ ਉਸ ਦੇ ਡਰਾਈਵਰ ਅਲਮੋੜਾ ਵਾਸੀ ਦਿਨੇਸ਼ ਚੰਦਰ (47 ਸਾਲ) ਪੁੱਤਰ ਸ਼ੇਰ ਸਿੰਘ ਨੂੰ 7.65 ਐਮ.ਐਮ. ਦੇ 40 ਜਿੰਦਾ ਕਾਰਤੂਸ ਸਮੇਤ ਕਾਬੂ ਕੀਤਾ ਗਿਆ। ਇਸ ਦੇ ਨਾਲ ਹੀ ਇਨ੍ਹਾਂ ਦੋਵਾਂ ਕੋਲੋਂ ਹੋਰ ਗੈਰ-ਕਾਨੂੰਨੀ ਸਾਮਾਨ ਵੀ ਬਰਾਮਦ ਹੋਇਆ ਹੈ, ਜਿਸ ਕਾਰਨ ਭਾਜਪਾ ਵਿਧਾਇਕ ਦੇ ਭਰਾ ਦੀ ਇਸ ਗ੍ਰਿਫਤਾਰੀ ਨਾਲ ਭਾਜਪਾ ਮੁਸੀਬਤ `ਚ ਹੈ। ਵਿਰੋਧੀ ਪਾਰਟੀ ਕਾਂਗਰਸ ਵਿਧਾਇਕ ਦੇ ਭਰਾ ਨੂੰ 40 ਜ਼ਿੰਦਾ ਕਾਰਤੂਸ ਸਮੇਤ ਫੜੇ ਜਾਣ ਤੋਂ ਲੈ ਕੇ ਧੀਆਂ ਨਾਲ ਹੋ ਰਹੇ ਅਪਰਾਧਾਂ ਤੱਕ ਦੇ ਮੁੱਦਿਆਂ `ਤੇ ਸਰਕਾਰ ਨੂੰ ਘੇਰ ਰਹੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਭਾਜਪਾ ਇਸ ਮੁਸੀਬਤ `ਚੋਂ ਨਿਕਲਣ ਲਈ ਕੀ ਚਾਲ ਖੇਡਦੀ ਹੈ।

Related Post