ਭਾਰਤ-ਪਾਕਿਸਤਾਨ ਬਾਰਡਰ ’ਤੇ ਬੀ. ਐਸ. ਐਫ. ਨੇ ਕੀਤਾ ਸ਼ੱਕੀ ਵਿਅਕਤੀ ਕਾਬੂ
- by Jasbeer Singh
- January 1, 2026
ਭਾਰਤ-ਪਾਕਿਸਤਾਨ ਬਾਰਡਰ ’ਤੇ ਬੀ. ਐਸ. ਐਫ. ਨੇ ਕੀਤਾ ਸ਼ੱਕੀ ਵਿਅਕਤੀ ਕਾਬੂ ਜੈਸਲਮੇਰ, 1 ਜਨਵਰੀ 2026 : ਬਾਰਡਰ ਸਕਿਓਰਿਟੀ ਫੋਰਸ (ਬੀ. ਐੱਸ. ਐੱਫ) ਦੇ ਜਵਾਨਾਂ ਨੇ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ’ਤੇ ਨੇੜੇ ਜੈਸਲਮੇਰ ਦੇ ਮੋਹਨਗੜ੍ਹ ਖੇਤਰ ਵਿੱਚ ਇੱਕ ਸ਼ੱਕੀ ਨੌਜਵਾਨ ਨੂੰ ਫੜ ਲਿਆ ਹੈ। 38ਵੀਂ ਬਟਾਲੀਅਨ ਦੀ ਪੈਟਰੋਲਿੰਗ ਟੀਮ ਨੇ ਕੀਤਾ ਹੈ ਕਾਬੂ ਬੀ. ਐੱਸ. ਐੱਫ. ਦੀ 38ਵੀਂ ਬਟਾਲੀਅਨ ਦੀ ਪੈਟਰੋਲਿੰਗ ਟੀਮ ਨੇ 192 ਨਹਿਰੀ ਖੇਤਰ ਵਿੱਚ ਘੁੰਮ ਰਹੇ ਇੱਕ ਸ਼ੱਕੀ ਨੌਜਵਾਨ ਨੂੰ ਕਾਬੂ ਕੀਤਾ ਹੈ। ਪੁੱਛਗਿੱਛ ਵਿੱਚ ਨੌਜਵਾਨ ਦੀ ਪਛਾਣ ਉੱਤਰ ਪ੍ਰਦੇਸ਼ ਦੇ ਸ਼ਾਜਾਪੁਰ ਨਿਵਾਸੀ 21 ਸਾਲਾ ਪੰਕਜ ਕਸ਼ਯਪ ਵਜੋਂ ਹੋਈ ਹੈ। ਪੁੱਛਗਿੱਛ ਦੌਰਾਨ ਨੌਜਵਾਨ ਸਰਹੱਦੀ ਖੇਤਰ ਵਿੱਚ ਪਹੁੰਚਣ ਦਾ ਸਪੱਸ਼ਟ ਕਾਰਨ ਨਹੀਂ ਦੱਸ ਸਕਿਆ । ਨੌਜਵਾਨ ਦੀਆਂ ਗਤੀਵਿਧੀਆਂ ਸ਼ੱਕੀ ਨਜ਼ਰ ਆ ਰਹੀਆਂ ਹਨ। ਉਹ ਬਾਰ-ਬਾਰ ਆਪਣੇ ਬਿਆਨ ਬਦਲ ਰਿਹਾ ਸੀ । ਖੇਤਰੀ ਪੁਲਸ ਥਾਣੇ ਦੇ ਹਵਾਲੇ ਕਰ ਦਿੱਤਾ ਗਿਆ ਹੈ ਨੌਜਵਾਨ ਨੂੰ ਸੀਮਾ ਸੁਰੱਖਿਆ ਬਲ ਨੇ ਖੇਤਰੀ ਪੁਲਸ ਥਾਣੇ ਨੂੰ ਨੌਜਵਾਨ ਨੂੰ ਸੌਂਪ ਦਿੱਤਾ ਹੈ । ਪੁਲਸ ਅਨੁਸਾਰ ਹੁਣ ਨੌਜਵਾਨ ਤੋਂ ਬੀ. ਐੱਸ. ਐੱਫ. ਅਤੇ ਪੁਲਸ ਦੀ ਟੀਮ ਮਿਲ ਕੇ ਸੰਯੁਕਤ ਪੁੱਛਗਿੱਛ ਕਰੇਗੀ।ਿ ਜਿ਼ਕਰਯੋਗ ਹੈ ਕਿ ਜੈਸਲਮੇਰ ਵਿੱਚ ਇਸ ਸਾਲ ਹੁਣ ਤੱਕ ਪੰਜ ਪਾਕਿਸਤਾਨੀ ਜਾਸੂਸ ਫੜੇ ਜਾ ਚੁੱਕੇ ਹਨ ।
