post

Jasbeer Singh

(Chief Editor)

Punjab

ਕਾਰ ਸੇਵਾ ਰਾਹੀਂ ਤਿਆਰ ਹੋਵੇਗੀ ਗੁ: ਪਾ:ਦਸਵੀਂ ਝੰਡੇਕਲਾਂ ਦੀ ਲੰਗਰ ਹਾਲ ਦੀ ਇਮਾਰਤ:ਬਾਬਾ ਬਲਬੀਰ ਸਿੰਘ 96 ਕਰੋੜੀ

post-img

ਕਾਰ ਸੇਵਾ ਰਾਹੀਂ ਤਿਆਰ ਹੋਵੇਗੀ ਗੁ: ਪਾ:ਦਸਵੀਂ ਝੰਡੇਕਲਾਂ ਦੀ ਲੰਗਰ ਹਾਲ ਦੀ ਇਮਾਰਤ:ਬਾਬਾ ਬਲਬੀਰ ਸਿੰਘ 96 ਕਰੋੜੀ ਤਲਵੰਡੀ ਸਾਬੋ/ਸ੍ਰੀ ਦਮਦਮਾ ਸਾਹਿਬ : ਗੁਰਦੁਆਰਾ ਪਾਤਸ਼ਾਹੀ ਦਸਵੀਂ ਝੰਡੇਕਲਾਂ ਵਿਖੇ ਸ਼੍ਰੋਮਣੀ ਪੰਥ ਅਕਾਲੀ ਬੁੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਵੱਲੋਂ ਬਾਬਾ ਬਚਨ ਸਿੰਘ ਕਾਰ ਸੇਵਾ ਦਿੱਲੀ ਵਾਲਿਆਂ ਦੇ ਸਹਿਯੋਗ ਨਾਲ ਲੰਗਰ ਹਾਲ ਤਿਆਰ ਕਰਨ ਲਈ ਅੱਜ ਅਰਦਾਸ ਕਰਨ ਉਪਰੰਤ ਖਾਲਸਾਈ ਪਰੰਪਰਾ ਅਨੁਸਾਰ ਟੱਪ ਲਗਾ ਕੇ ਸ਼ੁਰੂ ਕਰ ਦਿਤੀ ਗਈ ਹੈ । ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਵੱਲੋਂ ਜਾਰੀ ਇੱਕ ਲਿਖਤੀ ਪ੍ਰੈਸ ਨੋਟ ਵਿੱਚ ਬੁੱਢਾ ਦਲ ਦੇ ਮੁਖੀ ਬਲਬੀਰ ਸਿੰਘ 96 ਕਰੋੜੀ ਨੇ ਦਸਿਆ ਕਿ ਤਹਿਸੀਲ ਸਰਦੂਲਗੜ੍ਹ ਦੇ ਪਿੰਡ ਝੰਡੇਕਲਾ ਦੇ ਇਤਿਹਾਸਕ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਪਾ: ਦਸਵੀਂ ਵਿਖੇ ਬਾਬਾ ਬਚਨ ਸਿੰਘ ਸੰਪਰਦਾਇ ਕਾਰਸੇਵਾ ਦਿਲੀ ਵਾਲਿਆਂ ਵੱਲੋਂ ਬੁੱਢਾ ਦਲ ਦੇ 14ਵੇਂ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਦੀ ਨਜ਼ਰਸਾਨੀ ਹੇਠ ਵੱਡੇ ਪੱਧਰ ਤੇ ਕਾਰਸੇਵਾਵਾਂ ਕਰਵਾਈਆਂ ਜਾ ਰਹੀਆਂ ਹਨ । ਉਨ੍ਹਾਂ ਦਸਿਆ ਕਿ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਅਤੇ 51 ਕਮਰਿਆਂ ਦੀ ਸਰ੍ਹਾਂ ਤਿਆਰ ਹੋ ਚੁੱਕੀ ਹੈ ਜਿਸ ਦਾ ਪ੍ਰਬੰਧ ਕਾਰ ਸੇਵਾ ਵਾਲਿਆਂ ਵੱਲੋਂ ਗੁਰਦੁਆਰਾ ਸਾਹਿਬ ਨੂੰ ਸੌਂਪ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਗੁ: ਸਾਹਿਬ ਦੇ ਦਰਸ਼ਨਾਂ ਨੂੰ ਆਉਣ ਵਾਲੀ ਸੰਗਤਾਂ ਲਈ ਲੰਗਰ ਹਾਲ ਬਨਾਉਣ ਲਈ ਪੰਜ ਸੰਤ ਮਹਾਂਪੁਰਸ਼ਾਂ ਵੱਲੋਂ ਅਰਦਾਸ ਉਪਰੰਤ ਟੱਪ ਲਗਾ ਕੇ ਅਰੰਭਤਾ ਕੀਤੀ ਗਈ ਹੈ । ਟੱਪ ਲਗਾਉਣ ਵਾਲਿਆਂ ਵਿੱਚ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ 96 ਕਰੋੜੀ, ਬਾਬਾ ਬਚਨ ਸਿੰਘ ਕਾਰਸੇਵਾ ਵਾਲੇ, ਬਾਬਾ ਬਲਦੇਵ ਸਿੰਘ, ਬਾਬਾ ਬਾਊ ਸਿੰਘ, ਬਾਬਾ ਮੇਜਰ ਸਿੰਘ ਮੁਖਤਾਰੇਆਮ ਬੁੱਡਾ ਦਲ ਅਤੇ ਬਾਲਟਿਆਂ ਦੀ ਸੇਵਾ ਕਰਨ ਵਿੱਚ ਬਾਬਾ ਭਲਵਾਨ ਸਿੰਘ, ਬਾਬਾ ਲੱਖਾ ਸਿੰਘ ਦਿਲੀ ਵਾਲੇ, ਬਾਬਾ ਗੇਜਾ ਸਿੰਘ ਕੈਂਥਲ ਵਾਲੇ, ਗਿਆਨੀ ਜਗਤਾਰ ਸਿੰਘ ਦਮਦਮਾ ਸਾਹਿਬ ਵਾਲੇ, ਬਾਬਾ ਚਰਨਜੀਤ ਸਿੰਘ ਕਾਰਸੇਵਾ ਵਾਲੇ ਨੇ ਸੇਵਾ ਨਿਭਾਈ। ਕਾਰ ਸੇਵਾ ਵਿੱਚ ਤਖਤ ਸਾਹਿਬਾਨ ਤੋਂ ਪੰਜ ਪਿਆਰਿਆਂ ਨੇ ਵੀ ਸਮੂਲੀਅਤ ਕੀਤੀ। ਟੱਪ ਲਗਾਉਣ ਲਈ ਆਰੰਭਤਾ ਦੀ ਅਰਦਾਸ ਗੁ: ਝੰਡੇਕਲਾਂ ਪਾ: ਦਸਵੀਂ ਦੇ ਗ੍ਰੰਥੀ ਬਾਬਾ ਅਮਰੀਕ ਸਿੰਘ ਨੇ ਕੀਤੀ। ਇਸ ਸਮੇਂ ਬੁੱਢਾ ਦਲ ਦੇ ਪ੍ਰਚਾਰਕ ਭਾਈ ਸੁਖਜੀਤ ਸਿੰਘ ਕਨੱਈਆ, ਬਾਬਾ ਵਿਸ਼ਵਪ੍ਰਤਾਪ ਸਿੰਘ, ਸ. ਚਰਨਜੀਤ ਸਿੰਘ ਐਡਵੋਕੇਟ, ਬਾਬਾ ਹਰਪ੍ਰੀਤ ਸਿੰਘ ਹੈਪੀ, ਬਾਬਾ ਦਲੇਰ ਸਿੰਘ ਆਦਿ ਹਾਜ਼ਰ ਸਨ ।

Related Post