post

Jasbeer Singh

(Chief Editor)

National

ਹਰਿਦੁਆਰ ਦੇ ਹਰ ਕੀ ਪੌੜੀ ਨੇੜੇ ਹਾਥੀ ਪੁੱਲ ਤੋਂ ਗੰਗਾ ਵਿਚ ਸਰਾਫਾ ਕਾਰੋਬਾਰੀ ਨੇ ਮਾਰੀ ਪਤਨੀ ਸਮੇਤ ਛਾਲ

post-img

ਹਰਿਦੁਆਰ ਦੇ ਹਰ ਕੀ ਪੌੜੀ ਨੇੜੇ ਹਾਥੀ ਪੁੱਲ ਤੋਂ ਗੰਗਾ ਵਿਚ ਸਰਾਫਾ ਕਾਰੋਬਾਰੀ ਨੇ ਮਾਰੀ ਪਤਨੀ ਸਮੇਤ ਛਾਲ ਹਰਿਦੁਆਰ : ਭਾਰਤ ਦੇ ਉਤਰਾਖੰਡ ਸੂਬੇ ਦੇ ਹਰਿਦੁਆਰ ਵਿਖੇ ਹਰ ਹਰ ਗੰਗੇ ਆਖ ਕੇ ਇਸਨਾਨ ਕਰਨ ਲਈ ਤਾਂ ਵੱਡੀ ਗਿਣਤੀ ਵਿਚ ਲੋਕ ਜਾਂਦੇ ਹਨ ਪਰ ਹਾਲ ਹੀ ਵਿਚ ਕਰਜ਼ੇ ਤੋਂ ਤੰਗ ਆ ਕੇ ਉੱਤਰ ਪ੍ਰਦੇਸ਼ ਦੇ ਇੱਕ ਸਰਾਫਾ ਕਾਰੋਬਾਰੀ ਨੇ ਆਪਣੀ ਪਤਨੀ ਸਮੇਤ ਹਰ ਕੀ ਪੌੜੀ ਨੇੜੇ ਹਾਥੀ ਪੁਲ ਤੋਂ ਗੰਗਾ ਵਿੱਚ ਛਾਲ ਮਾਰ ਦਿੱਤੀ ਹੈ, ਜਿਸ ਦੀ ਲਾਸ਼ ਸੋਮਵਾਰ ਨੂੰ ਰਾਣੀਪੁਰ ਇਲਾਕੇ `ਚ ਗੰਗਾ ਨਦੀ ਦੇ ਕੰਢੇ ਤੋਂ ਬਰਾਮਦ ਹੋਈ, ਜਦਕਿ ਉਸ ਦੀ ਪਤਨੀ ਦਾ ਕਿਧਰੇ ਪਤਾ ਨਹੀਂ ਲਗ ਸਕਿਆ ਹੈ। ਪੁਲਸ ਨੇ ਪੋਸਟਮਾਰਟਮ ਕਰਵਾ ਕੇ ਲਾਸ ਜਿਥੇ ਪਰਿਵਾਰਕ ਮੈਂਬਰਾਂ ਹਵਾਲੇ ਕਰ ਦਿੱਤੀ ਹੈ, ਉਥੇ ਜਲ ਪੁਲਸ ਵਲੋਂ ਔਰਤ ਦੀ ਭਾਲ ਕੀਤੀ ਜਾ ਰਹੀ ਹੈ। ਮੋਬਾਈਲ ਫੋਨ ਅਤੇ ਪਰਸ ਤੋਂ ਮਿਲੀ ਲਾਸ਼ ਦੀ ਪਛਾਣ 35 ਸਾਲਾ ਸੌਰਭ ਬੱਬਰ ਪੁੱਤਰ ਦਰਸ਼ਨ ਲਾਲ ਬੱਬਰ ਵਾਸੀ ਕਿਸ਼ਨਪੁਰਾ ਕੋਤਵਾਲੀ ਨਗਰ ਜ਼ਿਲ੍ਹਾ ਸਹਾਰਨਪੁਰ ਯੂਪੀ ਵਜੋਂ ਹੋਈ ਹੈ। ਪੁਲਸ ਮੁਤਾਬਕ ਸੌਰਭ ਨੇ ਆਪਣੀ ਪਤਨੀ ਮੋਨਾ ਨਾਲ ਹਰ ਕੀ ਪੈਡੀ ਨੇੜੇ ਹਾਥੀ ਪੁਲ ਤੋਂ ਗੰਗਾ `ਚ ਛਾਲ ਮਾਰਨ ਤੋਂ ਪਹਿਲਾਂ ਫੋਟੋ, ਲੋਕੇਸ਼ਨ ਅਤੇ ਸੁਸਾਈਡ ਨੋਟ ਵਟਸਐਪ `ਤੇ ਪਰਿਵਾਰਕ ਮੈਂਬਰਾਂ ਨੂੰ ਭੇਜਿਆ ਸੀ। ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕਰਨ `ਤੇ ਪਤਾ ਲੱਗਾ ਕਿ ਸੌਰਭ ਦੀ ਸਹਾਰਨਪੁਰ `ਚ ਸਾਈਂ ਜਵੈਲਰਜ਼ ਨਾਂ ਦੀ ਦੁਕਾਨ ਹੈ। ਉਹ ਕਿੱਟੀ ਖੇਡਣ ਦਾ ਆਦੀ ਸੀ। ਜਿਸ ਕਾਰਨ ਉਹ ਕਈ ਲੋਕਾਂ ਦਾ ਕਰਜ਼ਾਈ ਸੀ।

Related Post