
National
0
ਬੱਸ ਡਰਾਈਵਰ ’ਤੇ ਆਵਾਰਾ ਕੁੱਤੇ ਨੂੰ ਕੁਚਲਣ ਦੇ ਦੋਸ਼ ’ਚ ਕੇਸ ਦਰਜ
- by Jasbeer Singh
- January 30, 2025

ਬੱਸ ਡਰਾਈਵਰ ’ਤੇ ਆਵਾਰਾ ਕੁੱਤੇ ਨੂੰ ਕੁਚਲਣ ਦੇ ਦੋਸ਼ ’ਚ ਕੇਸ ਦਰਜ ਠਾਣੇ, 30 ਜਨਵਰੀ : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ ਦੇ ਠਾਣੇ ਜਿ਼ਲ੍ਹੇਦੇ ਅੰਬਰਨਾਥ ਖੇਤਰ ਵਿੱਚ ਸਕੂਲ ਬੱਸ ਦੇ ਡਰਾਈਵਰ ਖਿ਼ਲਾਫ਼ ਆਵਾਰਾ ਕੁੱਤੇ ਨੂੰ ਕੁਚਲਣ ਦੇ ਦੋਸ਼ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਸਿ਼਼ਵਾਜੀ ਨਗਰ ਪੁਲਸ ਸਟੇਸ਼ਨ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਜਦੋਂ ਡਰਾਈਵਰ ਇੱਕ ਮੰਦਰ ਦੇ ਕੋਲ ਬੱਸ ਨੂੰ ਮੋੜ ਰਿਹਾ ਸੀ ਤਾਂ ਸੜਕ ’ਤੇ ਇੱਕ ਆਵਾਰਾ ਕੁੱਤਾ ਗੱਡੀ ਦੇ ਹੇਠਾਂ ਆ ਗਿਆ ।ਘਟਨਾ ਨੂੰ ਦੇਖਦਿਆਂ ਇਕ ਵਿਅਕਤੀ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ ਅਤੇ ਡਰਾਈਵਰ ਖਿ਼ਲਾਫ਼ ਸਿ਼ਕਾਇਤ ਦਰਜ ਕਰਵਾਈ । ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਬੁੱਧਵਾਰ ਨੂੰ ਭਾਰਤੀ ਨਿਆ ਸੰਹਿਤਾ ਦੀ ਧਾਰਾ 325 (ਜਾਨਵਰ ਨੂੰ ਮਾਰਨ ਜਾਂ ਅਪੰਗ ਬਣਾਉਣਾ) ਅਤੇ ਜਾਨਵਰਾਂ ਪ੍ਰਤੀ ਬੇਰਹਿਮੀ ਰੋਕੂ ਕਾਨੂੰਨ ਦੀਆਂ ਧਾਰਾਵਾਂ ਦੇ ਤਹਿਤ ਡਰਾਈਵਰ ਦੇ ਖਿ਼ਲਾਫ਼ ਮਾਮਲਾ ਦਰਜ ਕੀਤਾ ਹੈ ।