post

Jasbeer Singh

(Chief Editor)

National

ਅਧਿਆਪਕ ਨੇ ਕੀਤਾ ਵਿਦਿਆਰਥਣ ਨਾਲ ਜਬਰ ਜਨਾਹ

post-img

ਅਧਿਆਪਕ ਨੇ ਕੀਤਾ ਵਿਦਿਆਰਥਣ ਨਾਲ ਜਬਰ ਜਨਾਹ ਉੱਤਰ ਪ੍ਰਦੇਸ਼, 24 ਫਰਵਰੀ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ ਵਿਖੇ ਇਕ ਟਿਊਸ਼ਨ ਟੀਚਰ ਵਲੋਂ ਆਪਣੀ ਹੀ ਵਿਦਿਆਰਥਣ ਨਾਲ ਬਲਾਤਕਾਰ ਕੀਤੇ ਜਾਣ ਦਾ ਪਤਾ ਚੱਲਿਆ ਹੈ। ਪੁਲਸ ਨੇ ਕਾਰਵਾਈ ਕਰਦਿਆਂ ਅਧਿਆਪਕ ਭੇਜਿਆ ਜੇਲ ਮਿਲੀ ਜਾਣਕਾਰੀ ਅਨੁਸਾਰ ਉਤਰ ਪ੍ਰਦੇਸ਼ ਦੇ ਸ਼ਹਿਰ ਲਖਨਊ ਦੇ ਸੁਸ਼ਾਂਤ ਗੋਲਫ ਸਿਟੀ ਥਾਣਾ ਖੇਤਰ ਵਿਖੇ ਜੋ ਇਕ ਟਿਊਸ਼ਨ ਟੀਚਰ ਵਲੋਂ ਵਿਦਿਆਰਥਣ ਨਾਲ ਵਾਰ-ਵਾਰ ਜਬਰ ਜਨਾਹ ਕੀਤਾ ਗਿਆ ਹੈ ਦੇ ਮਾਮਲੇ ਵਿਚ ਪੀੜ੍ਹਤਾ ਦੀ ਮਾਂ ਦੀ ਸਿ਼ਕਾਇਤ ਦੇ ਆਧਾਰ ਤੇ ਕਾਰਵਾਈ ਕਰਦਿਆਂ ਪੁਲਸ ਨੇ ਮਾਮਲੇ ਦੇ ਦੋਸ਼ੀ ਅਧਿਆਪਕ ਨੂੰ ਪੋਕਸੋ ਐਕਟ, ਐਸ. ਸੀ., ਐਸ. ਟੀ. ਐਕਟ ਅਤੇ ਹੋਰ ਗੰਭੀਰ ਧਾਰਾਵਾਂ ਤਹਿਤ ਕੇੇਸ ਦਰਜ ਕਰਕੇੇ ਗ੍ਰਿਫ਼ਤਾਰ ਕਰ ਲਿਆ ਹੈ। ਡੀ. ਸੀ. ਪੀ. ਦੀਆਂ ਸਖ਼ਤ ਹਦਾਇਤਾਂ `ਤੇ, ਪੁਲਿਸ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਦੋਸ਼ੀ ਵੀਰ ਸਿੰਘ ਯਾਦਵ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ। ਕੌਣ ਹੈ ਇਹ ਅਧਿਆਪਕ ਜਿਸ ਟਿਊਸ਼ਨ ਟੀਚਰ ਵਲੋਂ 13 ਸਾਲਾ ਦਲਿਤ ਵਿਦਿਆਰਥਣ ਨਾਲ ਪਿਛਲੇ 20 ਦਿਨਾਂ ਵਿਚ ਉਸਨੂੰ ਧਮਕੀਆਂ ਦੇ ਕੇ ਅਤੇ ਡਰਾ ਧਮਕਾ ਕੇ ਵਾਰ-ਵਾਰ ਬਲਾਤਕਾਰ ਕੀਤਾ ਗਿਆ ਹੈ ਦਾ ਨਾਮ ਵੀਰ ਸਿੰਘ ਯਾਦਵ ਹੈ। ਅਧਿਆਪਕ ਵਲੋਂ ਵਿਦਿਆਰਥਣ ਨਾਲ ਲਗਾਤਾਰ ਕੀਤੇ ਜਾ ਰਹੇ ਸਰੀਰਕ ਸ਼ੋਸ਼ਣ ਕਾਰਨ ਨਾਬਾਲਗ ਵਿਦਿਆਰਥਣ ਗਰਭਵਤੀ ਹੋ ਗਈ । ਜਿਸ ਤੇ ਅਧਿਆਪਕ ਨੇ ਜਨਤਕ ਸ਼ਰਮ ਅਤੇ ਫੜੇ ਜਾਣ ਦੇ ਡਰ ਤੋਂ ਵਿਦਿਆਰਥਣ ਨੂੰ ਗਰਭਪਾਤ ਕਰਵਾਉਣ ਲਈ ਮਜਬੂਰ ਕਰ ਦਿੱਤਾ । ਗਰਭਪਾਤ ਤੋਂ ਬਾਅਦ ਨਾਬਾਲਗ ਲੜਕੀ ਨੂੰ ਅਥਾਹ ਸਰੀਰਕ ਦਰਦ ਹੋਇਆ ਅਤੇ ਉਸਨੇ ਹਿੰਮਤ ਜੁਟਾ ਕੇ ਆਪਣੀ ਮਾਂ ਨੂੰ ਇਸ ਘਿਨਾਉਣੇ ਕੰਮ ਬਾਰੇ ਦੱਸਿਆ, ਜਿਸ ਨਾਲ ਉਸਦਾ ਪਰਦਾਫਾਸ਼ ਹੋਇਆ।

Related Post

Instagram