
ਸੀ. ਆਈ. ਏ. ਸਟਾਫ ਵੱਲੋਂ 4 ਕਿੱਲੋ 500 ਗ੍ਰਾਮ ਅਫੀਮ ਅਤੇ 01 ਲੱਖ 50 ਹਜਾਰ ਰੁਪਏ ਦੀ ਡਰੱਗ ਮਨੀ ਬ੍ਰਾਮਦ
- by Jasbeer Singh
- September 2, 2024

ਸੀ. ਆਈ. ਏ. ਸਟਾਫ ਵੱਲੋਂ 4 ਕਿੱਲੋ 500 ਗ੍ਰਾਮ ਅਫੀਮ ਅਤੇ 01 ਲੱਖ 50 ਹਜਾਰ ਰੁਪਏ ਦੀ ਡਰੱਗ ਮਨੀ ਬ੍ਰਾਮਦ ਯੂ ਪੀ ਦੇ ਰਹਿਣ ਵਾਲੇ 03 ਦੋਸ਼ੀ ਗ੍ਰਿਫਤਾਰ ਐਸ ਏ ਐਸ ਨਗਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਨਸ਼ਾ ਤਸਕਰੀ ਖਿਲਾਫ਼ ਜ਼ੀਰੋ ਸਹਿਣਸ਼ੀਲਤਾ ਨੀਤੀ ਅਪਣਾ ਕੇ ਸਖ਼ਤ ਕਾਰਵਾਈ ਕਰਨ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਜ਼ਿਲ੍ਹਾ ਸਾਹਿਬਜ਼ਾਦਾ ਨਗਰ ਪੁਲਿਸ ਵੱਲੋਂ ਯੂ ਪੀ ਦੇ ਰਹਿਣ ਵਾਲੇ 03 ਦੋਸ਼ੀ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ 4 ਕਿੱਲੋ 500 ਗ੍ਰਾਮ ਅਫੀਮ ਅਤੇ 01 ਲੱਖ 50 ਹਜਾਰ ਰੁਪਏ ਦੀ ਡਰੱਗ ਮਨੀ ਬ੍ਰਾਮਦ ਕੀਤੀ ਗਈ ਹੈ।ਉੱਪ ਕਤਪਾਨ ਪੁਲਿਸ (ਇੰਨਵੈਸਟੀਗੇਸ਼ਨ) ਜਿਲ੍ਹਾ ਐਸ.ਏ.ਐਸ. ਨਗਰ, ਤਲਵਿੰਦਰ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼੍ਰੀ ਦੀਪਕ ਪਾਰਿਕ, ਸੀਨੀਅਰ ਕਪਤਾਨ ਪੁਲਿਸ, ਜਿ਼ਲ੍ਹਾ ਐਸ.ਏ.ਐਸ. ਨਗਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਮੋਹਾਲ਼ੀ ਪੁਲਿਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿਮ ਦੌਰਾਨ ਸ਼੍ਰੀਮਤੀ ਡਾ. ਜੋਤੀ ਯਾਦਵ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਜਿ਼ਲ੍ਹਾ ਐਸ.ਏ.ਐਸ. ਨਗਰ ਦੀ ਨਿਗਰਾਨੀ ਹੇਠ ਇੰਸਪੈਕਟਰ ਹਰਮਿੰਦਰ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਮੋਹਾਲ਼ੀ ਕੈਂਪ ਐਂਟ ਖਰੜ੍ਹ ਦੀ ਟੀਮ ਵੱਲੋਂ 03 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ, ਉਹਨਾਂ ਪਾਸੋਂ 4 ਕਿੱਲੋ 500 ਗ੍ਰਾਮ ਅਫੀਮ ਅਤੇ 01 ਲੱਖ 50 ਹਜਾਰ ਰੁਪਏ ਡਰੱਗ ਮਨੀ ਬ੍ਰਾਮਦ ਕਰਾਉਣ ਵਿੱਚ ਸਫਲਤਾ ਹਾਸਿਲ ਕੀਤੀ ਹੈ।ਉਨ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 01-09-2024 ਨੂੰ ਸੀ.ਆਈ.ਏ. ਸਟਾਫ ਦੀ ਪੁਲਿਸ ਪਾਰਟੀ ਪਿੰਡ ਕੰਬਾਲ਼ਾ ਨੇੜੇ ਗਸ਼ਤ ‘ਤੇ ਮੌਜੂਦ ਸੀ ਤਾਂ ਐਸ.ਆਈ. ਰੀਨਾ ਨੂੰ ਸੂਚਨਾ ਮਿਲ਼ੀ ਕਿ ਰਵੀ ਕੁਮਾਰ ਪੁੱਤਰ ਰਤਨ ਲਾਲ ਵਾਸੀ ਪਿੰਡ ਝਾਂਕਰਾ ਥਾਣਾ ਲਿਬਾਰੀ, ਜ਼ਿਲ੍ਹਾ ਮੁਰਾਦਾਬਾਦ ਯੂ.ਪੀ., ਵਿਸ਼ਨੂੰ ਅਤੇ ਵਰਜੇਸ਼ ਪੁੱਤਰਾਨ ਰਾਮਵੀਰ ਵਾਸੀਆਨ ਪਿੰਡ ਥੋਰੇਲਾ ਮਸ਼ਤਕਿਲ ਥਾਣਾ ਸਿਰੋਲੀ, ਜ਼ਿਲ੍ਹਾ ਬਰੇਲੀ, ਯੂ.ਪੀ. ਜੋ ਕਿ ਆਪਸ ਵਿੱਚ ਮਿਲਕੇ ਯੂ.ਪੀ. ਅਤੇ ਝਾਰਖੰਡ ਤੋਂ ਭਾਰੀ ਮਾਤਰਾ ਵਿੱਚ ਅਫੀਮ ਲਿਆ ਕੇ ਜ਼ਿਲ੍ਹਾ ਮੋਹਾਲੀ ਅਤੇ ਪੰਜਾਬ ਵਿੱਚ ਅੱਡ-ਅੱਡ ਥਾਵਾਂ ‘ਤੇ ਅਫੀਮ ਦੀ ਸਪਲਾਈ ਕਰਦੇ ਹਨ ਅਤੇ ਇਹ ਤਿੰਨੋਂ ਪਹਿਲਾਂ ਵੀ ਯੂ.ਪੀ. ਅਤੇ ਝਾਰਖੰਡ ਤੋਂ ਅਫੀਮ ਦੀਆਂ ਕਈ ਖੇਪਾਂ ਲਿਆਕੇ ਪੰਜਾਬ ਵਿੱਚ ਸਪਲਾਈ ਕਰ ਚੁੱਕੇ ਹਨ। ਇਹ ਤਿੰਨੋਂ ਪਿੰਡ ਕੰਬਾਲ਼ਾ ਵਿੱਚ ਨੇੜੇ ਸਰਕਾਰੀ ਸਕੂਲ, ਪ੍ਰਵੀਨ ਰਾਣਾ ਦੇ ਪੀ.ਜੀ. ਵਿੱਚ ਕਿਰਾਏ ਦਾ ਕਮਰਾ ਲੈ ਕੇ ਰਹਿ ਰਹੇ ਹਨ। ਜੇਕਰ ਇਹਨਾਂ ਦੇ ਕਮਰੇ ‘ਤੇ ਰੇਡ ਕੀਤਾ ਜਾਵੇ ਤਾਂ ਉਕਤ ਤਿੰਨੋਂ ਭਾਰੀ ਮਾਤਰਾ ਵਿੱਚ ਅਫੀਮ ਸਮੇਤ ਕਾਬੂ ਆ ਸਕਦੇ ਹਨ।ਉਕਤ ਸੂਚਨਾ ਮਿਲਣ ਤੇ ਉਕਤ ਦੋਸ਼ੀਆਂ ਵਿਰੁੱਧ ਮੁਕੱਦਮਾ ਨੰ: 103 ਮਿਤੀ 01-09-2024 ਅ/ਧ 18/29-61-85 ਥਾਣਾ ਆਈ.ਟੀ. ਸਿਟੀ ਜ਼ਿਲ੍ਹਾ ਐਸ.ਏ.ਐਸ. ਨਗਰ ਰਜਿਸਟਰ ਕੀਤਾ ਗਿਆ ਅਤੇ ਉਹਨਾਂ ਦੇ ਕਿਰਾਏ ਦੇ ਕਮਰੇ ’ਤੇ ਰੇਡ ਕਰਕੇ ਉਕਤ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ। ਮੌਕੇ ਤੇ ਸ਼੍ਰੀ ਹਰਸਿਮਰਨ ਸਿੰਘ ਬਲ ਪੀ.ਪੀ.ਐਸ. ਉੱਪ ਕਪਤਾਨ ਪੁਲਿਸ ਸਬ ਡਵੀਜਨ ਸਿਟੀ-2, ਮੋਹਾਲ਼ੀ ਦੀ ਮੌਜੂਦਗੀ ਵਿੱਚ ਦੋਸ਼ੀਆਂ ਪਾਸ ਮੌਜੂਦ ਬੈਗ ਦੀ ਤਲਾਸ਼ੀ ਕੀਤੀ ਗਈ। ਬੈਗ ਦੀ ਤਲਾਸ਼ੀ ਕਰਨ ਤੇ ਬੈਗ ਵਿੱਚੋਂ 4 ਕਿੱਲੋ 500 ਗ੍ਰਾਮ ਅਫੀਮ ਅਤੇ ਅਫੀਮ ਵੇਚਕੇ ਕਮਾਈ ਹੋਈ ਡਰੱਗ ਮਨੀ 01 ਲੱਖ 50 ਹਜਾਰ ਰੁਪਏ ਬ੍ਰਾਮਦ ਕੀਤੀ ਗਈ।
Related Post
Popular News
Hot Categories
Subscribe To Our Newsletter
No spam, notifications only about new products, updates.