ਨੌਜਵਾਨਾਂ ਲਈ ਅਰਧ ਸੈਨਿਕ ਬਲਾਂ 'ਚ ਭਰਤੀ ਲਈ ਸੀ-ਪਾਈਟ ਨਾਭਾ ਵੱਲੋਂ ਟ੍ਰੇਨਿੰਗ ਸ਼ੁਰੂ
- by Jasbeer Singh
- September 28, 2024
ਨੌਜਵਾਨਾਂ ਲਈ ਅਰਧ ਸੈਨਿਕ ਬਲਾਂ 'ਚ ਭਰਤੀ ਲਈ ਸੀ-ਪਾਈਟ ਨਾਭਾ ਵੱਲੋਂ ਟ੍ਰੇਨਿੰਗ ਸ਼ੁਰੂ ਪਟਿਆਲਾ: ਅਰਧ ਸੈਨਿਕ ਬਲਾਂ ਵਿੱਚ ਭਰਤੀ ਹੋਣ ਵਾਲੇ ਨੌਜਵਾਨਾਂ ਲਈ ਰੋਜ਼ਗਾਰ ਉਤਪਤੀ ਅਤੇ ਟ੍ਰੇਨਿੰਗ ਵਿਭਾਗ ਪੰਜਾਬ ਵੱਲੋਂ ਸੀ-ਪਾਈਟ ਕੈਂਪ ਚਲਾਏ ਜਾ ਰਹੇ ਹਨ। ਜਿਨ੍ਹਾਂ ਦਾ ਮੁੱਖ ਉਦੇਸ਼ ਆਰਮੀ ਪੁਲਿਸ ਅਤੇ ਪੈਰਾ-ਮਿਲਟਰੀ ਫੋਰਸ 'ਚ ਭਰਤੀ ਹੋਣ ਵਾਲੇ ਨੌਜਵਾਨਾਂ ਨੂੰ ਲਿਖਤੀ ਅਤੇ ਫਿਜ਼ੀਕਲ ਟ੍ਰੇਨਿੰਗ ਦੇਣਾ ਹੈ। ਹੁਣ ਤੱਕ ਹਜ਼ਾਰਾਂ ਨੌਜਵਾਨਾਂ ਟ੍ਰੇਨਿੰਗ ਲੈ ਕੇ ਵੱਖ ਵੱਖ ਫੋਰਸਾਂ 'ਚ ਭਰਤੀ ਹੋ ਚੁੱਕੇ ਹਨ। ਭਾਰਤ ਸਰਕਾਰ ਵੱਲੋਂ ਅਰਧ ਸੈਨਿਕ ਬਲਾਂ ਵਿੱਚ ਕਾਂਸਟੇਬਲ (ਜੀ.ਡੀ.) ਦੀਆਂ 39481 ਪੋਸਟਾਂ ਲਈ ਐਸ.ਐਸ.ਸੀ. (ਜੀ.ਡੀ.)ਰਾਹੀਂ ਉਮੀਦਵਾਰਾਂ ਦੀ ਭਰਤੀ ਕੀਤੀ ਜਾਣੀ ਹੈ। ਪੰਜਾਬ ਭਰ ਚ ਸਥਾਪਤ ਵੱਖ ਵੱਖ ਸੀ-ਪਾਈਟ ਕੈਂਪਾਂ ਵੱਲੋਂ ਇਹ ਟ੍ਰੇਨਿੰਗ ਦਿੱਤੀ ਜਾਵੇਗੀ। ਇਸ ਭਰਤੀ ਵਿੱਚ ਦਸਵੀਂ ਪਾਸ ਉਮੀਦਵਾਰ ਜਿਨ੍ਹਾਂ ਦੀ ਉਮਰ18 ਤੋਂ 23ਸਾਲ ਹੋਵੇ ਆਨਲਾਈਨ ਅਪਲਾਈ ਕਰ ਸਕਦੇ ਹਨ। ਭਰਤੀ ਸਬੰਧੀ ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ,ਬਲਾਕ ਡੀ,ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ,ਪਟਿਆਲਾ ਵਿਖੇ ਵਿਜ਼ਟ ਕੀਤਾ ਜਾ ਸਕਦਾ ਹੈ। ਅਰਜ਼ੀਆਂ ਆਨਲਾਈਨ ssc.gov.in ਵੈਬਸਾਈਟ 'ਤੇ ਮਿਤੀ 14.10.2024 ਤੱਕ ਲੜਕੇ ਅਤੇ ਲੜਕੀਆਂ ਅਪਲਾਈ ਕਰ ਸਕਦੀਆਂ ਹਨ। ਪਟਿਆਲਾ ਜ਼ਿਲ੍ਹਾ ਨਾਲ ਸਬੰਧਤ ਨੌਜਵਾਨ ਸੀ-ਪਾਈਟ ਕੈਂਪ ਨਾਭਾ ਤੋਂ ਟ੍ਰੇਨਿੰਗ ਪ੍ਰਾਪਤ ਕਰ ਸਕਦੇ ਹਨ।ਟ੍ਰੇਨਿੰਗ ਸਬੰਧੀ ਵਧੇਰੇ ਜਾਣਕਾਰੀ ਲਈ ਯਾਦਵਿੰਦਰ ਸਿੰਘ 9478205428 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

