
ਪਟਿਆਲਾ ਜ਼ਿਲ੍ਹੇ 'ਚ ਕਿਰਤੀਆਂ ਦੇ ਈ-ਸ਼੍ਰਮ ਕਾਰਡ ਬਣਾਉਣ ਲਈ ਕੈਂਪਾਂ ਦੀ ਸ਼ੁਰੂਆਤ-ਡਾ. ਪ੍ਰੀਤੀ ਯਾਦਵ
- by Jasbeer Singh
- May 22, 2025

ਪਟਿਆਲਾ ਜ਼ਿਲ੍ਹੇ 'ਚ ਕਿਰਤੀਆਂ ਦੇ ਈ-ਸ਼੍ਰਮ ਕਾਰਡ ਬਣਾਉਣ ਲਈ ਕੈਂਪਾਂ ਦੀ ਸ਼ੁਰੂਆਤ-ਡਾ. ਪ੍ਰੀਤੀ ਯਾਦਵ -30 ਮਈ ਤੱਕ ਕਿਰਤ ਵਿਭਾਗ ਵੱਲੋਂ ਜ਼ਿਲ੍ਹੇ ਵਿੱਚ ਵੱਖ-ਵੱਖ ਥਾਂਵਾਂ ‘ਤੇ ਲਗਾਏ ਜਾ ਰਹੇ ਹਨ ਕੈਂਪ ਪਟਿਆਲਾ, 22 ਮਈ : ਪਟਿਆਲਾ ਜ਼ਿਲ੍ਹੇ ਅੰਦਰ ਅਸੰਗਠਿਤ ਕਿਰਤੀਆਂ ਨੂੰ ਸਰਕਾਰੀ ਯੋਜਨਾਵਾਂ ਦਾ ਲਾਭ ਦੇਣ ਲਈ ਕਿਰਤ ਵਿਭਾਗ ਵੱਲੋਂ ਈ-ਸ਼੍ਰਮ ਰਜਿਸਟ੍ਰੇਸ਼ਨ ਦੇ ਕੈਂਪ ਲਗਾਉਣ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਸਾਰੇ ਯੋਗ ਕਿਰਤੀਆਂ ਨੂੰ ਅਪੀਲ ਕਰਦਿਆਂ ਦੱਸਿਆ ਹੈ ਕਿ ਉਹ 30 ਮਈ ਤੱਕ ਕਿਰਤ ਵਿਭਾਗ ਵੱਲੋਂ ਜ਼ਿਲ੍ਹੇ ਵਿੱਚ ਵੱਖ-ਵੱਖ ਥਾਂਵਾਂ ‘ਤੇ ਲਗਾਏ ਜਾ ਰਹੇ ਕੈਂਪਾਂ ਦਾ ਲਾਭ ਲੈ ਕੇ ਆਪਣੇ ਈ-ਸ਼੍ਰਮ ਕਾਰਡ ਬਣਵਾ ਸਕਦੇ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੇਂਦਰੀ ਕਿਰਤ ਤੇ ਰੋਜ਼ਗਾਰ ਮੰਤਰਾਲੇ ਦੀ ਇਸ ਅਹਿਮ ਸਕੀਮ ਈ-ਸ਼੍ਰਮ ਇੱਕ ਅਜਿਹੀ ਸਕੀਮ ਹੈ, ਜੋਕਿ ਅਸੰਗਠਿਤ ਕਿਰਤੀਆਂ ਦੀ ਭਲਾਈ ਲਈ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਕਿਰਤੀਆਂ ਨੂੰ ਪੈਨਸ਼ਨ, ਦੁਰਘਟਨਾ ਬੀਮਾ, ਵਿਕਲਾਂਗਤਾ ਬੀਮਾ, ਹੁਨਰ ਵਿਕਾਸ ਟ੍ਰੇਨਿੰਗ ਤੇ ਸਮਾਜਿਕ ਸੁਰੱਖਿਆ ਦੇ ਲਾਭ ਮਿਲਣਗੇ। ਸਹਾਇਕ ਕਿਰਤ ਕਮਿਸ਼ਨਰ ਜਸਬੀਰ ਸਿੰਘ ਖਰੌੜ ਨੇ ਦੱਸਿਆ ਕਿ ਈ-ਸ਼੍ਰਮ ਕਾਰਡ ਬਣਾਉਣ ਲਈ ਇਹ ਕੈਂਪ ਵੱਖ-ਵੱਖ ਅਦਾਰਿਆਂ ਵਿੱਚ ਜਾਕੇ ਲਗਾਉਣ ਸਮੇਤ ਸੈਲਫ਼ ਰਜਿਸਟ੍ਰੇਸ਼ਨ ਮੋਬਾਇਲ ਰਾਹੀਂ ਅਤੇ ਸੀ.ਐਚ.ਸੀ. ਤੇ ਸੇਵਾ ਕੇਂਦਰ ਵਿਖੇ ਵੀ ਲਗਾਏ ਜਾ ਰਹੇ ਹਨ। ਉਨ੍ਹਾਂ ਹੋਰ ਕਿਹਾ ਕਿ ਈ-ਸ਼੍ਰਮ ਅਧੀਨ ਅਨ ਆਰਗੇਨਾਈਜਡ ਵਰਕਰ, ਸਪੈਸ਼ਲ ਹੈਲਪ ਗਰੁੱਪ ਮੈਂਬਰਜ (ਨੈਸ਼ਨਲ ਰੂਰਲ ਲਾਇਵਲੀਹੁਡ/ਨੈਸ਼ਨਲ ਅਰਬਨ ਲਾਇਵਲੀਹੁਡ ਮਿਸ਼ਨ), ਸਟਰੀਟ ਵੈਂਡਰਜ਼, ਰਿਕਸ਼ਾ ਚਾਲਕ, ਉਸਾਰੀ ਕਿਰਤੀ, ਨੈਸ਼ਨਲ ਹੈਲਥ ਮਿਸ਼ਨ, ਸਰਵ ਸਿੱਖਿਆ ਅਭਿਆਨ, ਮਿਡ ਡੇ ਮੀਲ ਵਰਕਰਜ, ਘਰੇਲੂ ਨੌਕਰ, ਆਸ਼ਾ ਵਰਕਰ, ਆਂਗਣਵਾੜੀ ਵਰਕਰਜ਼, ਖੇਤੀਬਾੜੀ ਲੇਬਰ, ਫ਼ਿਸ਼ਰਮੈਨ ਅਤੇ ਭੱਠਾ ਵਰਕਰਜ਼ ਵੀ ਰਜਿਸਟਰਡ ਹੋ ਸਕਦੇ ਹਨ।
Related Post
Popular News
Hot Categories
Subscribe To Our Newsletter
No spam, notifications only about new products, updates.