post

Jasbeer Singh

(Chief Editor)

National

ਆਸਟ੍ਰੇਲੀਆਈ ਚੈਨਲ ਨੂੰ ਕੈਨੇਡਾ ਕੀਤਾ ਬਲਾਕ

post-img

ਆਸਟ੍ਰੇਲੀਆਈ ਚੈਨਲ ਨੂੰ ਕੈਨੇਡਾ ਕੀਤਾ ਬਲਾਕ ਨਵੀਂ ਦਿੱਲੀ : ਕੈਨੇਡਾ ਨੇ ਇੱਕ ਆਸਟ੍ਰੇਲੀਆਈ ਨਿਊਜ਼ ਚੈਨਲ ‘ਆਸਟ੍ਰੇਲੀਆ ਟੂਡੇ’ ਅਤੇ ਇਸਦੇ ਸੋਸ਼ਲ ਮੀਡੀਆ ਹੈਂਡਲ ਨੂੰ ਬਲਾਕ ਕਰ ਦਿੱਤਾ ਹੈ । ਸਾਹਮਣੇ ਆਈ ਜਾਣਕਾਰੀ ਅਨੁਸਾਰ ਇਸ ਚੈਨਲ ਨੇ ਆਸਟ੍ਰੇਲੀਆ ਦੌਰੇ ‘ਤੇ ਗਏ ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਦੀ ਪ੍ਰੈੱਸ ਕਾਨਫਰੰਸ ਨੂੰ ਟੀ. ਵੀ. ‘ਤੇ ਦਿਖਾਇਆ ਸੀ । ਜੈਸ਼ੰਕਰ ਨੇ ਵੀਰਵਾਰ ਨੂੰ ਆਸਟ੍ਰੇਲੀਆਈ ਵਿਦੇਸ਼ ਮੰਤਰੀ ਨਾਲ ਪ੍ਰੈੱਸ ਕਾਨਫਰੰਸ ਕੀਤੀ ਸੀ । ਕੁਝ ਘੰਟਿਆਂ ਬਾਅਦ ਹੀ ਇਸ ਆਸਟ੍ਰੇਲੀਆਈ ਚੈਨਲ ਨੂੰ ਬਲੌਕ ਕਰ ਦਿੱਤਾ ਗਿਆ।ਇਸ ਕਾਨਫਰੰਸ ਵਿੱਚ ਜੈਸ਼ੰਕਰ ਨੇ ਨਿੱਝਰ ਮਾਮਲੇ ਵਿੱਚ ਬਿਨਾਂ ਠੋਸ ਸਬੂਤਾਂ ਦੇ ਭਾਰਤ ਉੱਤੇ ਦੋਸ਼ ਲਾਉਣ ਲਈ ਕੈਨੇਡਾ ਦੀ ਆਲੋਚਨਾ ਕੀਤੀ ਸੀ । ਘਟਨਾ ਤੋਂ ਬਾਅਦ, ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਕੈਨੇਡਾ ਦੇ ਇਸ ਕਦਮ ਨੇ “ਪਖੰਡ” ਦਾ ਪਰਦਾਫਾਸ਼ ਕੀਤਾ ਹੈ । ਉਨ੍ਹਾਂ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਟੂਡੇ ਚੈਨਲ ਨੂੰ ਇਸ ਲਈ ਬਲੌਕ ਕੀਤਾ ਗਿਆ ਸੀ ਕਿਉਂਕਿ ਇਸ ਚੈਨਲ ਨੇ ਪ੍ਰੈੱਸ ਕਾਨਫਰੰਸ ਦਾ ਪ੍ਰਸਾਰਣ ਕੀਤਾ ਸੀ ਜਿਸ ਵਿਚ ਜੈਸ਼ੰਕਰ ਨੇ ਕੈਨੇਡਾ ਦੀ ਆਲੋਚਨਾ ਕੀਤੀ ਸੀ । ਅਸੀਂ ਇਹ ਸਭ ਦੇਖ ਕੇ ਹੈਰਾਨ ਹਾਂ ।

Related Post