
National
0
ਕੈਨੇਡਾ ਵਲੋਂ ਹੁਣ ਸਟੂਡੈਂਟ ਡਾਇਰੈਕਟ ਸਟ੍ਰੀਮ ਵੀਜ਼ੇ `ਤੇ ਵੀ ਪਾਬੰਦੀ
- by Jasbeer Singh
- November 9, 2024

ਕੈਨੇਡਾ ਵਲੋਂ ਹੁਣ ਸਟੂਡੈਂਟ ਡਾਇਰੈਕਟ ਸਟ੍ਰੀਮ ਵੀਜ਼ੇ `ਤੇ ਵੀ ਪਾਬੰਦੀ ਕੈਨੇਡਾ : ਇਮੀਗ੍ਰੇਸ਼ਨ, ਰਫਿਊਜੀਜ਼ ਅਤੇ ਸਿਟੀਜ਼ਨਸ਼ਿਪ ਕੈਨੇਡਾ ਹੁਣ ਸਟੂਡੈਂਟ ਡਾਇਰੈਕਟ ਸਟ੍ਰੀਮ ਵੀ ਬੰਦ ਕਰ ਦਿੱਤਾ ਹੈ । ਇਸ ਸਕੀਮ ਦੇ ਤਹਿਤ ਜਮ੍ਹਾਂ ਕਰਵਾਈਆਂ ਸਟੱਡੀ ਪਰਮਿਟ ਅਰਜ਼ੀਆਂ ਨੂੰ ਸਵੀਕਾਰ ਨਹੀਂ ਕਰ ਰਿਹਾ ਹੈ । ਆਈ. ਆਰ. ਸੀ. ਸੀ. ਨੇ ਨਾਈਜੀਰੀਆ ਤੋਂ ਸਟੱਡੀ ਪਰਮਿਟ ਬਿਨੈਕਾਰਾਂ ਲਈ ਨਾਈਜੀਰੀਆ ਸਟੂਡੈਂਟ ਐਕਸਪ੍ਰੈਸ ਸਟ੍ਰੀਮ ਨੂੰ ਵੀ ਖਤਮ ਕਰ ਦਿੱਤਾ ਹੈ । 2018 ਵਿੱਚ ਨੂੰ ਭਾਰਤ, ਚੀਨ, ਪਾਕਿਸਤਾਨ, ਅਤੇ ਫਿਲੀਪੀਨਜ਼ ਸਮੇਤ 14 ਦੇਸ਼ਾਂ ਦੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਸਟੱਡੀ ਪਰਮਿਟ ਅਰਜ਼ੀਆਂ ਵਿੱਚ ਤੇਜ਼ੀ ਲਿਆਉਣ ਲਈ ਲਾਂਚ ਕੀਤਾ ਗਿਆ ਸੀ।ਅੱਗੇ ਜਾ ਕੇ ਸਾਰੀਆਂ ਸਟੱਡੀ ਪਰਮਿਟ ਅਰਜ਼ੀਆਂ ਆਮ ਐਪਲੀਕੇਸ਼ਨ ਪ੍ਰਕਿਰਿਆ ਦੀ ਵਰਤੋਂ ਕਰਕੇ ਜਮ੍ਹਾ ਕੀਤੀਆਂ ਜਾਣਗੀਆਂ ।