ਕੈਨੇਡਾ ਨੇ ਤਿੰਨ ਵਿਦੇਸ਼ੀ ਨਾਗਰਿਕਾਂ ਨੂੰ ਕੈਨੇਡਾ ਵਿਚੋਂ ਦਿਖਾਇਆ ਬਾਹਰ ਦਾ ਰਸਤਾ
- by Admin
- November 8, 2025
ਕੈਨੇਡਾ ਨੇ ਤਿੰਨ ਵਿਦੇਸ਼ੀ ਨਾਗਰਿਕਾਂ ਨੂੰ ਕੈਨੇਡਾ ਵਿਚੋਂ ਦਿਖਾਇਆ ਬਾਹਰ ਦਾ ਰਸਤਾ ਕੈਨੇਡਾ, 8 ਨਵੰਬਰ 2025 : ਪੰਜਾਬੀਆਂ ਦੀ ਮਨਪਸੰਦ ਧਰਤੀ ਕੈਨੇਡਾ ਦੀ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀ. ਬਬੀ. ਐਸ. ਏ) ਨੇ ਤਿੰਨ ਵਿਦੇਸ਼ੀ ਨਾਗਰਿਕਾਂ ਨੂੰ ਕੈਨੇਡਾ ਵਿਚੋਂ ਬਾਹਰ ਕੱਢ ਦਿੱਤਾ ਹੈ ।ਇਹ ਫ਼ੈਸਲਾ ਇਕ ਜਾਂਚ ਤੋਂ ਬਾਅਦ ਲਿਆ ਗਿਆ। ਦੱਸਣਯੋਗ ਹੈ ਕਿ ਉਨ੍ਹਾਂ ਨੂੰ ਬ੍ਰਿਟਿਸ਼ ਕੋਲੰਬੀਆ ਵਿੱਚ ਪੰਜਾਬੀ ਮੂਲ ਦੇ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਇਕ ਚੱਲ ਰਹੇ ਜਬਰੀ ਵਸੂਲੀ ਨੈੱਟਵਰਕ ਨਾਲ ਜੋੜਿਆ ਗਿਆ ਸੀ। ਦੇਸ਼ ਨਿਕਾਲੇ ਦਾ ਲਿਆ ਗਿਆ ਫ਼ੈਸਲਾ ਬੀ. ਸੀ. ਐਕਸਟਰੋਸ਼ਨ ਟਾਸਕ ਫੋਰਸ ਤਹਿਤ ਲਿਆ ਗਿਆ ਪਹਿਲਾ ਕਦਮ ਹੈ ਸੀ. ਬੀ. ਐਸ. ਏ. ਤੇ ਆਰ. ਸੀ. ਐਮ. ਪੀ. ਅਧਿਕਾਰੀਆਂ ਅਨੁਸਾਰ ਜੋ ਇਹ ਫ਼ੈਸਲਾ ਦੇਸ਼ ਨਿਕਾਲੇ ਦਾ ਲਿਆ ਗਿਆ ਹੈ ਬੀ. ਬੀ. ਐਕਸਟਰੋਸ਼ਨ ਟਾਸਕ ਫੋੋਰਸ ਤਹਿਤ ਲਿਆ ਗਿਆ ਪਹਿਲਾ ਕਦਮ ਹੈ ਅਤੇ ਉਪਰੋਕਤ ਦੋਵੇਂ ਸਰਕਾਰੀ ਸੰਸਥਾਵਾਂ ਅਤੇ ਸਥਾਨਕ ਪੁਲਸ ਏੇਜੰਸੀਆਂ ਦਦਾ ਇਕ ਸਾਂਝਾ ਅਪ੍ਰੇਸ਼ਨ ਵੀ ਹੈ। ਸਟੇਟ ਵਿਚ ਕੰਮ ਕਰ ਰਹੇ ਅੰਤਰਰਾਸ਼ਟਰੀ ਸੰਗਠਿਤ ਅਪਰਾਧ ਸਮੂਹਾਂ ਵਿਰੁੱਧ ਇਸ ਸਾਲ ਦੇ ਸ਼ੁਰੂ ਿਿਵਚ 40 ਮੈਂਬਰੀ ਟਾਸਕ ਫੋਰਸ ਦਾ ਗਠਨ ਵੀ ਕੀਤਾ ਗਿਆ ਸੀ । ਕੀ ਆਖਣਾ ਹੈ ਕੈਨੇਡੀਅਨ ਅਧਿਕਾਰੀਆਂ ਦਾ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਦੇਸ਼ ਨਿਕਾਲਾ ਬੀ.ਸੀ. ਦੇ ਪੰਜਾਬੀ ਕਾਰੋਬਾਰੀ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਵਾਲੀ ਹਾਲੀਆ ਹਿੰਸਾ ਅਤੇ ਧਮਕੀਆਂ ਦੀ ਲਹਿਰ ਦੇ ਪਿੱਛੇ ਦੇ ਸੰਗਠਤ ਨੈੱਟਵਰਕਾਂ ਨੂੰ ਖ਼ਤਮ ਕਰਨ ਦੇ ਚੱਲ ਰਹੇ ਯਤਨਾਂ ਵਿਚ ਇਕ ਮਹੱਤਵਪੂਰਨ ਕਦਮ ਨੂੰ ਦਰਸਾਉਂਦਾ ਹੈ।
