post

Jasbeer Singh

(Chief Editor)

Punjab

ਐਨ. ਜੀ. ਟੀ. ਅੱਗੇ ਪੰਜਾਬ ਸਰਕਾਰ ਮੰਨੀ ਕਿ ਜੀਰਾ ਸ਼ਰਾਬ ਫੈੈਕਟਰੀ ਨਾਲ ਪ੍ਰਦੂਸ਼ਣ ਬਣਦਾ

post-img

ਐਨ. ਜੀ. ਟੀ. ਅੱਗੇ ਪੰਜਾਬ ਸਰਕਾਰ ਮੰਨੀ ਕਿ ਜੀਰਾ ਸ਼ਰਾਬ ਫੈੈਕਟਰੀ ਨਾਲ ਪ੍ਰਦੂਸ਼ਣ ਬਣਦਾ ਜ਼ੀਰਾ, 8 ਨਵੰਬਰ 2025 : ਪੰਜਾਬ ਦੇ ਜੀਰਾ ਵਿਖੇ ਲੱਗੀ ਸ਼ਰਾਬ ਫੈਕਟਰੀ ਜਿਸਦਾ ਉਥੋਂ ਦੇ ਵਸਨੀਕਾਂ ਵਲੋਂ ਵਾਰ-ਵਾਰ ਇਹ ਕਹਿ ਕੇ ਰੋਸ ਪ੍ਰਗਟ ਕੀਤਾ ਜਾ ਰਿਹਾ ਸੀ ਕਿ ਇਸ ਫ਼ੈਕਟਰੀ ਦੇ ਲੱਗਣ ਨਾਲ ਤਰ੍ਹਾਂ ਤਰ੍ਹਾਂ ਤੋਂ ਪ੍ਰਦੂਸ਼ਣ ਫੈਲਦਾ ਹੈ ਨੂੰ ਵੀ ਪੰਜਾਬ ਸਰਕਾਰ ਨੇ ਐਨ. ਜੀ. ਟੀ. ਅੱਗੇ ਮੰਨ ਲਿਆ ਹੈ। ਕੀ ਮੰਨਿਆਂ ਪੰਜਾਬ ਸਰਕਾਰ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਟਲ (ਐਨ. ਜੀ. ਟੀ.) ਅੱਗੇ ਪੰਜਾਬ ਸਰਕਾਰ ਨੇ ਇਹ ਮੰਨਿਆਂ ਹੈ ਕਿ ਜੀਰਾ ਸਥਿਤ ਮਾਲਬਰੋਸ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ ਇੱਕ ਡਿਸਟਿਲਰੀ ਅਤੇ ਈਥਾਨੌਲ ਪ੍ਰੋਜੈਕਟ ਹੈ ਅਤੇ ਇਹ ਪ੍ਰਾਜੈਕਟ ਪ੍ਰਦੂਸ਼ਣ ਦਾ ਕਾਰਨ ਬਣਦਾ ਹੈ ਅਤੇ ਇਸ ਨੂੰ ਪੱਕੇ ਤੌਰ ’ਤੇ ਬੰਦ ਕੀਤਾ ਜਾਣਾ ਚਾਹੀਦਾ ਹੈ । ਵਿਗਿਆਨ, ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਦੇ ਵਿਸ਼ੇਸ਼ ਸਕੱਤਰ, ਮਨੀਸ਼ ਕੁਮਾਰ ਵੱਲੋਂ ਆਪਣੇ ਹਲਫ਼ਨਾਮੇ ਵਿੱਚ ਸੂਬੇ ਨੇ ਵਾਤਾਵਰਣ ਨਿਯਮਾਂ ਦੀ ਉਲੰਘਣਾ ਦੇ ਦਸਤਾਵੇਜ਼ੀ ਇਤਿਹਾਸ ਦਾ ਵਰਣਨ ਕੀਤਾ । ਪ੍ਰਦੂਸ਼ਣ ਫੈਲਣ ਕਾਰਨ ਚੁੱਕ ਰਹੇ ਲੋਕ ਇਲਾਕਾ ਵਾਸੀ ਵਾਰ ਵਾਰ ਮੰਗ ਜ਼ਿਕਰਯੋਗ ਹੈ ਕਿ ਮਾਲਬਰੋਸ ਨਾਮੀ ਇਹ ਸ਼ਰਾਬ ਫੈਕਟਰੀ ਬੀਤੇ ਲੰਬੇ ਸਮੇਂ ਤੋਂ ਬੰਦ ਪਈ ਹੈ। ਇਸ ਨੂੰ ਬੰਦ ਕਰਵਾਉਣ ਲਈ ਇਲਾਕੇ ਵੱਲੋਂ ਲਗਾਤਾਰ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਜਿਸ ਦੇ ਚਲਦਿਆਂ ਇਸ ਸ਼ਰਾਬ ਫੈਕਟਰੀ ਨੂੰ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ। ਇਸ ਸ਼ਰਾਬ ਫੈਕਟਰੀ ਨਾਲ ਇਲਾਕੇ ਦਾ ਪਾਣੀ ਬਹੁਤ ਜ਼ਿਆਦਾ ਖ਼ਰਾਬ ਹੋ ਗਿਆ ਸੀ ਅਤੇ ਇਸ ਬੰਦ ਕਰਨ ਲਈ ਲੋਕਾਂ ਵੱਲੋਂ ਲਗਾਤਾਰ ਅਵਾਜ਼ ਉਠਾਈ ਜਾ ਰਹੀ ਸੀ ਅਤੇ ਲਗਾਤਾਰ ਪ੍ਰਦਰਸ਼ਨ ਕੀਤੇ ਜਾ ਰਹੇ ਸਨ।

Related Post

Instagram