ਕੈਨੇਡੀਅਨ ਸਰਕਾਰ ਨੇ ਲਗਾਈ ਪ੍ਰਵਾਸੀਆਂ ਤੇ ਮਾਪੇ ਸੱਦਣ ਤੇ ਰੋਕ
- by Jasbeer Singh
- January 9, 2026
ਕੈਨੇਡੀਅਨ ਸਰਕਾਰ ਨੇ ਲਗਾਈ ਪ੍ਰਵਾਸੀਆਂ ਤੇ ਮਾਪੇ ਸੱਦਣ ਤੇ ਰੋਕ ਕੈਨੇਡਾ, 9 ਜਨਵਰੀ 2026 : ਪੰਜਾਬੀਆਂ ਦੀ ਮਨਪਸੰਦ ਧਰਤੀ ਕੈਨੇਡਾ ਦੀ ਸਰਕਾਰ ਨੇ ਪਰਵਾਸੀਆਂ ਲਈ ਇਕ ਨਵੇਂ ਨਿਯਮ ਜਾਰੀ ਕਰਦਿਆਂ ਹੁਕਮ ਦਿੱਤਾ ਹੈ ਕਿ ਕੈਨੇਡਾ ‘ਚ ਰਹਿਣ ਵਾਲੇ ਪ੍ਰਵਾਸੀ ਆਪਣੇ ਮਾਪੇ ਨਹੀਂ ਸੱਦ ਸਕਣਗੇ । ਬਜ਼ੁਰਗਾਂ ਦੇ ਸਪਾਂਸਰ ਵੀਜ਼ਿਆਂ ‘ਤੇ ਰੋਕ ਲੱਗਾ ਦਿੱਤੀ ਗਈ ਹੈ ਤੇ ਕੈਨੇਡਾ ਨੇ ਸਾਲ 2026 ਲਈ ਨਵੀਆਂ ਅਰਜ਼ੀਆਂ ਲੈਣੀਆਂ ਬੰਦ ਕੀਤੀਆਂ ਹਨ । ਵੀਜ਼ਾ ਨਿਯਮਾਂ ਵਿਚ ਸਖ਼ਤੀ ਦਾ ਪੈ ਰਿਹਾ ਭਾਰਤੀਆਂ ਖ਼ਾਸ ਕਰਕੇ ਪੰਜਾਬੀਆਂ ਤੇ ਅਸਰ ਕੈਨੇਡਾ ਆਏ ਦਿਨ ਵੀਜ਼ਾ ਨਿਯਮਾਂ ਨੂੰ ਸਖਤ ਕਰਨ ਦੇ ਚਲਦਿਆਂ ਇਸ ਦਾ ਸਿੱਧਾ ਅਸਰ ਭਾਰਤੀਆਂ ਖਾਸ ਕਰਕੇ ਪੰਜਾਬੀਆਂ ‘ਤੇ ਪੈ ਰਿਹਾ ਹੈ। ਨਵੇਂ ਫਰਮਾਨ ਤਹਿਤ ਹੁਣ ਕੈਨੇਡਾ ਵਿਚ ਰਹਿਣ ਵਾਲੇ ਪ੍ਰਵਾਸੀ ਆਪਣੇ ਮਾਪੇ ਨਹੀਂ ਸੱਦ ਸਕਣਗੇ । ਇਮੀਗ੍ਰੇਸ਼ਨ ਨੀਤੀਆਂ ਵਿਚ ਲਗਾਤਾਰ ਬਦਲਾਅ ਹੋ ਰਹੇ ਹਨ । ਅਜਿਹਾ ਕਰਨ ਨਾਲ ਰੁਕ ਜਾਵੇਗਾ ਸਪਾਂਸਰ ਵੀਜ਼ਾ ਭੇਜ ਕੇ ਰਿਸ਼ਤੇਦਾਰਾਂ ਨੂੰ ਸੱਦਣ ਦਾ ਸਿਲਸਿਲਾ ਓਟਾਵਾ ਨੇ 2026 ਵਿਚ ਬਜ਼ੁਰਗਾਂ, ਦਾਦਾ-ਦਾਦੀ ਤੇ ਇਮੀਗ੍ਰੇਸ਼ਨਅਰਜੀਆਂ ਦੇ ਦਰਵਾਜ਼ੇ ਬੰਦ ਕਰ ਦਿੱਤੇ ਹਨ । ਕੈਨੇਡਾ 2026 ਲਈ ਇਮੀਗ੍ਰੇਸ਼ਨ ਅਰਜ਼ੀਆਂ ‘ਤੇ ਰੋਕ ਲਗਾ ਰਿਹਾ ਹੈ ਜਿਸ ਦਾ ਮਤਲਬ ਸਰਕਾਰ ਉਨ੍ਹਾਂ ਲੋਕਾਂ ਦੇ ਪਰਿਵਾਰ ਪੁਨਰ ਏਕੀਕਰਨ ਨੂੰ ਰੋਕ ਦੇਵੇਗੀ ਜੋ ਉਮੀਦ ਕਰਦੇ ਹਨ ਕਿ ਉਹ ਸਪਾਂਸਰ ਵੀਜ਼ਾ ਭੇਜ ਕੇ ਆਪਣੇ ਮਾਪੇ, ਦਾਦਾ-ਦਾਦੀ ਜਾਂ ਕਿਸੇ ਰਿਸ਼ਤੇਦਾਰ ਨੂੰ ਬੁਲਾ ਲੈਣਗੇ ।
