ਮਣੀਪੁਰ ਸਮੂਹਿਕ ਜਬਰ-ਜ਼ਨਾਹ ਮਾਮਲੇ 'ਚ 6 ਮੁਲਜ਼ਮਾਂ ਵਿਰੁੱਧ ਦੋਸ਼ ਤੈਅ
- by Jasbeer Singh
- January 9, 2026
ਮਣੀਪੁਰ ਸਮੂਹਿਕ ਜਬਰ-ਜ਼ਨਾਹ ਮਾਮਲੇ 'ਚ 6 ਮੁਲਜ਼ਮਾਂ ਵਿਰੁੱਧ ਦੋਸ਼ ਤੈਅ ਗੁਹਾਟੀ, 9 ਜਨਵਰੀ 2026 : ਮਣੀਪੁਰ ਵਿਚ 4 ਮਈ 2023 ਨੂੰ ਨਸਲੀ ਝੜਪਾਂ ਦੌਰਾਨ 3 ਔਰਤਾਂ ਨੂੰ ਨੰਗਾ ਕਰ ਕੇ ਘੁੰਮਾਉਣ ਤੇ ਉਨ੍ਹਾਂ 'ਚੋਂ 2 ਨਾਲ ਕਥਿਤ ਤੌਰ 'ਤੇ ਸਮੂਹਿਕ ਜਬਰ-ਜ਼ਨਾਹ ਕਰਨ ਦੇ ਮਾਮਲੇ 'ਚ ਸੀ. ਬੀ. ਆਈ. ਦੀ ਇਕ ਵਿਸ਼ੇਸ਼ ਅਦਾਲਤ ਨੇ 6 ਮੁਲਜ਼ਮਾਂ ਵਿਰੁੱਧ ਦੋਸ਼ ਤੈਅ ਕੀਤੇ ਹਨ । ਉਨ੍ਹਾਂ 'ਤੇ ਸਮੂਹਿਕ ਜਬਰ-ਜਨਾਹ, ਕਤਲ ਤੇ ਹਿੰਸਾ ਸਮੇਤ 15 ਦੋਸ਼ ਲਾਏ ਗਏ ਹਨ । 3 ਔਰਤਾਂ ਨੂੰ ਕੀਤਾ ਗਿਆ ਸੀ ਨੰਗਾ ਵਿਸ਼ੇਸ਼ ਜੱਜ ਚਤਰਾ ਭੁਕਨ ਗੋਗੋਈ ਦੀ ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ ਲਈ 16 ਜਨਵਰੀ ਦੀ ਤਰੀਕ ਨਿਰਧਾਰਤ ਕੀਤੀ ਹੈ । ਮਣੀਪੁਰ ਜੇਲ 'ਚ ਬੰਦ 4 ਮੁਲਜ਼ਮਾਂ ਸਮੇਤ ਬਾਕੀ ਦੇ ਮੁਲਜ਼ਮਾਂ ਨੂੰ ਉਸ ਦਿਨ ਨਿੱਜੀ ਤੌਰ 'ਤੇ ਪੇਸ਼ ਹੋਣਾ ਪਵੇਗਾ । 2 ਮੁਲਜ਼ਮ ਜ਼ਮਾਨਤ 'ਤੇ ਬਾਹਰ ਹਨ । ਵਿਸ਼ੇਸ਼ ਅਦਾਲਤ ਨੇ 2 ਜਨਵਰੀ ਨੂੰ ਦਿੱਤੇ ਇਕ ਹੁਕਮ 'ਚ ਮੁਲਜ਼ਮਾਂ ਵਿਰੁੱਧ 15 ਦੋਸ਼ ਤੈਅ ਕੀਤੇ । ਪੀੜਤਾਂ 'ਚੋਂ ਇਕ ਦੇ ਪਰਿਵਾਰਕ ਮੈਂਬਰਾਂ ਦੀ ਮੌਤ ਹੋ ਗਈ ਸੀ। ਇਹ ਘਟਨਾ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਾਹਮਣੇ ਆਈ ਸੀ ।
