
ਮਾਮਲਾ ਤਰਲੋਕ ਸਿੰਘ ਤੇ ਉਨ੍ਹਾ ਦੀ ਪਤਨੀ ਨੂੰ ਹਮਲਾ ਕਰਕੇ ਜ਼ਖਮੀ ਕਰਨ ਦਾ
- by Jasbeer Singh
- April 28, 2025

ਮਾਮਲਾ ਤਰਲੋਕ ਸਿੰਘ ਤੇ ਉਨ੍ਹਾ ਦੀ ਪਤਨੀ ਨੂੰ ਹਮਲਾ ਕਰਕੇ ਜ਼ਖਮੀ ਕਰਨ ਦਾ - ਪਰਿਵਾਰਕ ਮੈਂਬਰਾਂ ਨੇ ਕੀਤੀ ਹਮਲਾਵਰਾਂ ਦੀ ਗ੍ਰਿਫ਼ਤਾਰੀ ਦੀ ਮੰਗ ਪਟਿਆਲਾ, 28 ਅਪੈ੍ਰਲ : ਪਟਿਆਲਾ ਸ਼ਹਿਰ ਦੇ ਸਿਊਣਾ ਰੋਡ ਵਿਖੇ ਬਣੇ ਰਣਜੀਤ ਨਗਰ ਦੇ ਵਸਨੀਕ ਤਰਲੋਕ ਸਿੰਘ ਤੇ ਉਨਾ ਦੀ ਧਰਮ ਪਤਨੀ ਤੇਜ ਕੌਰ ’ਤੇ ਕੁੱਝ ਦਿਨ ਪਹਿਲਾਂ ਉਨਾ ਦੀ ਨੂੰਹ ਅਤੇ ਇਕ ਹੋਰ ਵਿਅਕਤੀ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ ਸੀ, ਜਿਸ ਵਿਚ ਅਜੇ ਤੱਕ ਹਮਲਾਵਰਾਂ ਨੂੰ ਪੁਲਸ ਪਾਰਟੀ ਵਲੋਂ ਗ੍ਰਿਫ਼ਤਾਰ ਨਹੀਂ ਕੀਤਾ ਗਿਆ । ਇਸ ਸਬੰਧੀ ਜਾਣਕਾਰੀ ਦਿੰਦੇ ਪਰਿਵਾਰਕ ਮੈਂਬਰਾਂ ਨੇ ਦਸਿਆ ਕਿ ਉਪਰੋਕਤ ਘਟਨਾ ਬੀਤੀ 23 ਅਪੈ੍ਰਲ ਨੂੰ ਦੁਪਹਿਰ ਸਮੇਂ ਵਾਪਰੀ ਸੀ, ਜਿਸ ਵਿਚ ਤਰਲੋਕ ਸਿੰਘ ਅਤੇ ਉਨਾ ਦੀ ਪਤਨੀ ਤੇਜ ਕੌਰ ’ਤੇ ਹਮਲਾ ਕੀਤਾ ਗਿਆ ਸੀ । ਉਨਾ ਦਸਿਆ ਕਿ ਹਮਲਾ ਕਰਨ ਵਾਲਾ ਕੋਈ ਹੋਰ ਨਹੀਂ ਬਲਕਿ ਤਰਲੋਕ ਸਿੰਘ ਤੇ ਤੇਜ ਕੌਰ ਦੀ ਨੂੰਹ ਅਤੇ ਉਸ ਨਾਲ ਮਿਲਿਆ ਇਕ ਰਮਜਾਨ ਨਾਮ ਦਾ ਵਿਅਕਤੀ ਸੀ । ਪਰਿਵਾਰਕ ਮੈਂਬਰਾਂ ਨੇ ਦਸਿਆ ਕਿ ਜ਼ਖ਼ਮੀ ਹਾਲਤ ਵਿਚ ਇਲਾਜ ਅਧੀਨ ਤਰਲੋਕ ਸਿੰਘ ਤੇ ਤੇਜ ਕੌਰ ’ਤੇ ਹਮਲਾ ਕਰਨ ਵਾਲੇ ਦੋਵੇਂ ਜਣਿਆਂ ਨੂੰ ਪੁਲਸ ਨੇ ਗ੍ਰਿਫ਼ਤਾਰ ਤਾਂ ਕੀ ਕਰਨਾ ਸੀ, ਉਲਟਾ ਇੰਨੇ ਵੱਡੇ ਘਟਨਾਕ੍ਰਮ ਦੇ ਕੁੱਝ ਦਿਨਾਂ ਬਾਅਦ ਜਾ ਕੇ ਕੇਸ ਦਰਜ ਕੀਤਾ ਤੇ ਹੁਣ ਕਿਧਰੇ ਜਾ ਕੇ ਦੇਰ ਸਵੇਰ ਐਫ. ਆਈ. ਆਰ. ਦਰਜ ਕੀਤੀ ਗਈ ਹੈ ਪਰ ਫਿਰ ਵੀ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਨੂੰ ਗ੍ਰਿਫ਼ਤਾਰ ਕਰਨ ਲਈ ਕੋਈ ਕਦਮ ਨਹੀਂ ਚੁੱਕਿਆ ਜਾ ਰਿਹਾ। ਪਰਿਵਾਰਕ ਮੈਂਬਰਾਂ ਨੇ ਦਸਿਆ ਕਿ ਤਰਲੋਕ ਸਿੰਘ ਤੇ ਤੇਜ ਕੌਰ ਦੀ ਨੂੰਹ ਜਿਸ ਵਲੋਂ ਪਹਿਲਾਂ ਹੀ ਉਨ੍ਹਾਂ ਦੇ ਪੁੱਤਰ ਦੀ ਹੋਈ ਮੌਤ ਤੋਂ ਬਾਅਦ ਪੈਸਾ ਆਦਿ ਹੜੱਪ ਲਿਆ ਗਿਆ ਹੈ ਵਲੋਂ ਹੁਣ ਦੋਹਾਂ ਕੋਲ ਰਹਿੰਦਾ ਇਕ ਘਰ ਵੀ ਦੱਬਣ ਦੀ ਨੀਅਤ ਨਾਲ ਉਪਰੋਕਤ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਪਰਿਵਾਰਕ ਮੈਂਬਰਾਂ ਨੇ ਇਸ ਮਾਮਲੇ ਵਿਚ ਜਲਦ ਤੋਂ ਜਲਦ ਕਾਰਵਾਈ ਕਰਦਿਆਂ ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ ।