post

Admin

(Chief Editor)

Crime

ਨਸ਼ੇ ਦੇ ਆਦਿ ਨੌਜਵਾਨ ਤੋਂ ਸਰਿੰਜ ਤੇ ਹਲਕਾ ਜਿਹਾ ਚਿੱਟਾ ਲੱਗਿਆ ਬਰਾਮਦ ਹੋਣ ਤੇ ਕੇਸ ਦਰਜ

post-img

ਨਸ਼ੇ ਦੇ ਆਦਿ ਨੌਜਵਾਨ ਤੋਂ ਸਰਿੰਜ ਤੇ ਹਲਕਾ ਜਿਹਾ ਚਿੱਟਾ ਲੱਗਿਆ ਬਰਾਮਦ ਹੋਣ ਤੇ ਕੇਸ ਦਰਜ ਨਾਭਾ, 20 ਜੂਨ : ਥਾਣਾ ਕੋਤਵਾਲੀ ਨਾਭਾ ਦੀ ਪੁਲਸ ਨੇ ਇਕ ਵਿਅਕਤੀ ਵਿਰੁੱਧ ਇਕ ਸਰਿੰਜ ਜਿਸ ਵਿਚ ਹਲਕਾ ਜਿਹਾ ਚਿੱਟਾ ਲੱਗਿਆ ਹੋਇਆ ਸੀ ਬਰਾਮਦ ਹੋਣ ਤੇ ਐਨ. ਡੀ. ਪੀ. ਐਸ. ਐਕਟ ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਰਵੀ ਕੁਮਾਰ ਪੁੱਤਰ ਮਾਨਾ ਰਾਮ ਵਾਸੀ ਬਾਜੀਗਰ ਬਸਤੀ ਨਾਭਾ ਥਾਣਾ ਕੋਤਵਾਲੀ ਨਾਭਾ ਸ਼ਾਮਲ ਹਨ । ਪੁਲਸ ਮੁਤਾਬਕ ਐਸ. ਆਈ. ਮਨਮੋਹਣ ਸਿੰਘ ਜੋ ਕਿ ਪੁਲਸ ਪਾਰਟੀ ਸਮੇਤ ਗੈਰ ਸਮਾਜਿਕ ਅਨਸਰਾਂ ਦੀ ਭਾਲ ਵਿਚ ਕਿਲਾ ਮੁਬਾਰਕ ਨਾਭਾ ਕੋਲ ਮੌਜੂਦ ਸਨ ਨੇ ਜਦੋਂ ਦੇਖਿਆ ਕਿ ਉਪਰੋਕਤ ਵਿਅਕਤੀ ਖੰਡਰ ਲਾਇਬੇ੍ਰਰੀ ਵਿੱਚ ਬੈਠਾ ਟੀਕਾ ਲਗਾ ਨਸੇ਼ ਦਾ ਸੇਵਨ ਕਰ ਰਿਹਾ ਸੀ ਤਾਂ ਇਸ ਪਾਸੋਂ ਇਕ ਸਰਿੰਜ ਜਿਸ ਵਿੱਚ ਹਲਕਾ ਜਿਹਾ ਚਿੱਟਾ ਲੱਗਿਆ ਹੋਇਆ ਸੀ ਬ੍ਰਾਮਦ ਹੋਇਆ।ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Related Post

Instagram