ਫਰਜ਼ੀ ਕੰਪਨੀ ਬਣਾ ਕੇ ਕਰੋੜਾਂ ਰੁਪਏ ਦੀ ਧੋਖਾਦੇਹੀ ਵਿਚ 4 ਖਿ਼ਲਾਫ਼ ਕੇਸ ਦਰਜ
- by Jasbeer Singh
- December 22, 2025
ਫਰਜ਼ੀ ਕੰਪਨੀ ਬਣਾ ਕੇ ਕਰੋੜਾਂ ਰੁਪਏ ਦੀ ਧੋਖਾਦੇਹੀ ਵਿਚ 4 ਖਿ਼ਲਾਫ਼ ਕੇਸ ਦਰਜ ਠਾਣੇ, 22 ਦਸੰਬਰ 2025 : ਮਹਾਰਾਸ਼ਟਰ ਦੇ ਠਾਣੇ ਜ਼ਿਲੇ `ਚ ਫਰਜ਼ੀ ਜੀ. ਐੱਸ. ਟੀ. ਰਜਿਸਟਰਡ ਕੰਪਨੀਆਂ ਬਣਾ ਕੇ 22.06 ਕਰੋੜ ਰੁਪਏ ਦੀ `ਇਨਪੁਟ ਟੈਕਸ ਕ੍ਰੈਡਿਟ` ਧੋਖਾਦੇਹੀ ਦੇ ਦੋਸ਼ `ਚ 4 ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਕਿਸ ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ ਸਟੇਟ ਗੁੱਡਜ਼ ਐਂਡ ਸਰਵਿਸਿਜ਼ ਟੈਕਸ ਵਿਭਾਗ ਦੇ ਇਕ ਅਧਿਕਾਰੀ ਦੀ ਸਿ਼ਕਾਇਤ ਦੇ ਆਧਾਰ `ਤੇ ਕਲਿਆਣ ਪੁਲਸ ਨੇ ਨਿਖਿਲ ਗਾਇਕਵਾੜ (ਡਾਇਨਾਮਿਕ ਐਂਟਰਪ੍ਰਾਈਜ਼ਿਜ਼ ਦਾ ਮਾਲਕ), ਨੂਰ ਮੁਹੰਮਦ ਵਸੀਮ ਪਿੰਜਾਰੀ, ਨਵਨਾਥ ਸੁਖਰਿਆ ਘਰਾਟ ਅਤੇ ਸਰਫਰਾਜ਼ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਐੱਮ. ਐੱਫ. ਸੀ. ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਸ ਸਾਲ ਅਪ੍ਰੈਲ ਤੋਂ ਅਗਸਤ ਵਿਚਕਾਰ ਮੁਲਜ਼ਮਾਂ ਨੇ ਇਕ ਕੰਪਨੀ ਲਈ ਜਾਅਲੀ ਦਸਤਾਵੇਜ਼ ਤਿਆਰ ਕੀਤੇ ਅਤੇ ਸਰਕਾਰ ਨੂੰ ਗਲਤ ਜਾਣਕਾਰੀ ਦੇ ਕੇ ਜੀ. ਐੱਸ. ਟੀ. ਐਕਟ ਤਹਿਤ ਰਜਿਸਟ੍ਰੇਸ਼ਨ ਸਰਟੀਫਿਕੇਟ ਹਾਸਲ ਕੀਤਾ ਸੀ ।
