ਵਿਦਿਆਰਥਣ ਦੇ ਕਤਲ ਮਾਮਲੇ ਵਿਚ ਪ੍ਰੋਫੈਸਰ ਸਮੇਤ ਚਾਰ ਵਿਰੁੱਧ ਕੇਸ ਦਰਜ
- by Jasbeer Singh
- January 2, 2026
ਵਿਦਿਆਰਥਣ ਦੇ ਕਤਲ ਮਾਮਲੇ ਵਿਚ ਪ੍ਰੋਫੈਸਰ ਸਮੇਤ ਚਾਰ ਵਿਰੁੱਧ ਕੇਸ ਦਰਜ ਹਿਮਾਚਲ ਪ੍ਰਦੇਸ਼, 2 ਜਨਵਰੀ 2026 : ਭਾਰਤ ਦੇਸ਼ ਦੇ ਸੂਬੇ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਦੇ ਸਰਕਾਰੀ ਕਾਲਜ ਵਿੱਚ 19 ਸਾਲਾ ਵਿਦਿਆਰਥਣ ਦੀ ਮੌਤ ਦੇ ਮਾਮਲੇ ਵਿਚ ਪ੍ਰੋਫੈੇਸਰ ਸਮੇਤ ਚਾਰ ਜਣਿਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ । ਕਿਸ ਦੀ ਸ਼ਿਕਾਇਤ ਤੇ ਕੀ ਮਾਮਲਾ ਦਰਜ ਕੀਤਾ ਗਿਆ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਵਿਦਿਆਰਥਣ ਦੀ ਮੌਤ ਦੇ ਮਾਮਲੇ ਵਿਚ ਜੋ ਹਾਲ ਹੀ ਵਿਚ ਚਾਰ ਜਣਿਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਉਹ ਮੌਤ ਦੇ ਘਾਟ ਉਤਰੀ ਲੜਕੀ ਦੇ ਪਿਤਾ ਦੀ ਸਿਕਾਇਤ ਦੇ ਆਧਾਰ ਤੇ ਜਿਥੇ ਦਰਜ ਕੀਤਾ ਗਿਆ ਹੈ ਉੇਥੇ ਚਾਰਾਂ ਵਿਰੁੱਧ ਰੈਗਿੰਗ ਅਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਗਿਆ ਹੈ । ਪੁਲਸ ਵਲੋਂ ਚਾਰਾਂ ਵਿਰੁੱਧ ਧਾਰਾ 75, 115 (2), 3 (5) ਅਤੇ ਹਿਮਾਚਲ ਪ੍ਰਦੇਸ਼ ਵਿਦਿਅਕ ਸੰਸਥਾਵਾਂ (ਰੈਗਿੰਗ ਦੀ ਮਨਾਹੀ) ਐਕਟ-2009 ਦੀ ਧਾਰਾ 3 ਦੇ ਤਹਿਤ ਮਾਮਲਾ ਦਰਜ ਕੀਤਾ ਹੈ । ਸ਼ਿਕਾਇਤ ਵਿਚ ਕੀ ਦੱਸਿਆ ਗਿਆ ਹੈ ਪੁਲਸ ਨੂੰ ਦਰਜ ਕਰਵਾਈ ਸ਼ਿਕਾਇਤ ਵਿੱਚ ਕਾਲਜ ਦੇ ਪ੍ਰੋਫੈਸਰ ਅਸ਼ੋਕ ਕੁਮਾਰ ਵਿਰੁੱਧ ਵੀ ਗੰਭੀਰ ਦੋਸ਼ ਲਗਾਏ ਗਏ ਹਨ। ਲੜਕੀ ਪਿਤਾ ਦਾ ਆਖਣਾ ਹੈ ਕਿ ਉਸ ਦੀ ਧੀ ਪ੍ਰੋਫੈਸਰ ਦੇ ਕਥਿਤ ਅਸ਼ਲੀਲ ਵਿਵਹਾਰ ਅਤੇ ਮਾਨਸਿਕ ਪ੍ਰੇਸ਼ਾਨੀ ਤੋਂ ਬਹੁਤ ਦੁਖੀ ਸੀ । ਜਿਸ ਕਾਰਨ ਉਸ ਦੀ ਸਿਹਤ ਲਗਾਤਾਰ ਵਿਗੜਦੀ ਰਹੀ । ਪਰਿਵਾਰਕ ਮੈਂਬਰਾਂ ਅਨੁਸਾਰ ਵਿਦਿਆਰਥਣ ਦਾ ਵੱਖ ਵੱਖ ਹਸਪਤਾਲਾਂ ਵਿੱਚ ਇਲਾਜ ਕੀਤਾ ਗਿਆ ਪਰ 26 ਦਸੰਬਰ ਨੂੰ ਲੁਧਿਆਣਾ ਦੇ ਡੀ. ਐਮ. ਸੀ. ਹਸਪਤਾਲ ਵਿੱਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ । ਪਰਿਵਾਰ ਦਾ ਕਹਿਣਾ ਹੈ ਕਿ ਉਹ ਆਪਣੀ ਧੀ ਦੀ ਗੰਭੀਰ ਹਾਲਤ ਅਤੇ ਸਦਮੇ ਕਾਰਨ ਪਹਿਲਾਂ ਸ਼ਿਕਾਇਤ ਦਰਜ ਨਹੀਂ ਕਰਵਾ ਸਕੇ ਸਨ। ਐਸ. ਪੀ. ਅਸ਼ੋਕ ਰਤਨ ਨੇ ਕੀ ਆਖਿਆ ਕਾਂਗੜਾ ਦੇ ਐਸ. ਪੀ. ਅਸ਼ੋਕ ਰਤਨ ਨੇ ਕਿਹਾ ਕਿ ਸ਼ਿਕਾਇਤ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ । ਵੀਡੀਓ, ਮੈਡੀਕਲ ਰਿਪੋਰਟਾਂ ਅਤੇ ਹੋਰ ਸਬੂਤਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ । ਤੱਥਾਂ ਦੇ ਆਧਾਰ ਤੇ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।
