ਸਰਪੰਚ ਤੇ ਗ੍ਰਾਮ ਪੰਚਾਇਤ ਸਕੱਤਰ ਵਿਰੁੱਧ ਕਰੂਰਤਾ ਐਕਟ ਸਬੰਧੀ ਕੇਸ ਦਰਜ
- by Jasbeer Singh
- January 24, 2026
ਸਰਪੰਚ ਤੇ ਗ੍ਰਾਮ ਪੰਚਾਇਤ ਸਕੱਤਰ ਵਿਰੁੱਧ ਕਰੂਰਤਾ ਐਕਟ ਸਬੰਧੀ ਕੇਸ ਦਰਜ ਹੈਦਰਾਬਾਦ, 24 ਜਨਵਰੀ 2026 : ਭਾਰਤ ਦੇਸ਼ ਦੇ ਸੂਬੇ ਤੇਲੰਗਾਨਾ ਦੇ ਜਗਤਿਆਲ ਜਿ਼ਲੇ ਅੰਦਰ ਕੁੱਤਿਆਂ ਨੂੰ ਮੌਤ ਦੇ ਘਾਟ ਉਤਾਰਨ ਤੇ ਕਰੂਰਤਾ ਐਕਟ ਤਹਿਤ ਦੋ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਕੀ ਕਾਰਨ ਸੀ ਕੁੱਤਿਆਂ ਨੂੰ ਮਾਰਨ ਦਾ ਪ੍ਰਾਪਤ ਜਾਣਕਾਰੀ ਅਨੁਸਾਰ ਤੇਲੰਗਾਨਾ ’ਚ ਜੋ ਕਥਿਤ ਤੌਰ ਉਤੇ ਜੋ 300 ਅਵਾਰਾ ਕੁੱਤਿਆਂ ਦੀ ਹੱਤਿਆ ਜਗਤਿਆਲ ਜਿ਼ਲ੍ਹੇ ਅੰਦਰ ਕਰ ਦਿੱਤੇ ਜਾਣ ਦਾ ਮਾਮਲਾ ਗਰਮਾਇਆ ਹੋਇਆ ਹੈ ਦੇ ਚਲਦਿਆਂ ਅਜਿਹਾ ਹੋਣ ਨਾਲ ਸੂਬੇ ਅੰਦਰ ਇਨਸਾਨਾਂ ਹੱਥੋਂ ਮਰਨ ਵਾਲੇ ਕੁੱਤਿਆਂ ਦੀ ਗਿਣਤੀ 900 ਹੋ ਗਈ ਹੈ। ਉਪਰੋਕਤ ਘਟਨਾਕ੍ਰਮ ਦਾ ਮੁੱਖ ਕਾਰਨ ਸਰਪੰਚ ਸਮੇਤ ਕੁੱਝ ਚੁਣੇ ਹੋਏ ਪ੍ਰਤੀਨਿਧੀਆਂ ਵਲੋਂ ਪਿਛਲੇ ਸਾਲ ਦਸੰਬਰ ਵਿਚ ਹੋਈਆਂ ਗ੍ਰਾਮ ਪੰਚਾਇਤ ਚੋਣਾਂ ਤੋਂ ਪਹਿਲਾਂ ਪਿੰਡ ਵਾਸੀਆਂ ਨਾਲ ਕੀਤੇ ਗਏ ਵਾਅਦੇ ਨੂੰ ਪੂਰਾ ਕਰਨਾ ਦੱਸਿਆ ਜਾ ਰਿਹਾ ਹੈ। ਪੁਲਸ ਕੋਲ ਕੀਤੀ ਗਈ ਹੈ ਸਿ਼ਕਾਇਤ ਕੁੱਤਿਆਂ ਨੂੰ ਇਸ ਤਰ੍ਹਾਂ ਮੌਤ ਦੇ ਘਾਟ ਉਤਾਰਨ ਦੇ ਦੋਸ਼ ਦੇ ਚਲਦਿਆਂ ਪਸ਼ੂ ਅਧਿਕਾਰ ਕਾਰਕੁੰਨਾਂ ਵਲੋਂ ਪੁਲਸ ਕੋਲ ਸਿ਼ਕਾਇਤ ਵੀ ਦਰਜ ਕਰਵਾਈ ਗਈ ਹੈ ਤੇ ਉਸ ਵਿਚ ਦੋਸ਼ ਲਗਾਇਆ ਗਿਆ ਕਿ 22 ਜਨਵਰੀ ਨੂੰ ਜੋ ਪੇਗਾਡਾਪਲੀ ਪਿੰਡ ਵਿਚ 300 ਅਵਾਰਾ ਕੁੱਤਿਆਂ ਨੂੰ ਜਹਿਰੀਲੀ ਟੀਕੇ ਦੇ ਕੇ ਮੌਤ ਦੇ ਘਾਟ ਉਤਾਰਿਆ ਗਿਆ ਹੈ ਵਿਚ ਪਿੰਡ ਦੇ ਸਰਪੰਚ ਅਤੇ ਗ੍ਰਾਮ ਪੰਚਾਇਤ ਸਕੱਤਰ ਦਾ ਅਹਿਮ ਰੋਲ ਹੈ। ਜਿਸਦੇ ਚਲਦਿਆਂ ਹਾਲ ਦੀ ਘੜੀ ਸਿ਼ਕਾਇਤ ਦੇ ਆਧਾਰ ਤੇ ਪੁਲਸ ਵਲੋਂ ਪਿੰਡ ਸਰਪੰਚ ਤੇ ਗ੍ਰਾਮ ਪੰਚਾਇਤ ਸਕੱਤਰ ਵਿਰੁੱਧ ਅਵਾਰਾ ਕਰੂਰਤਾ ਐਕਟ ਤਹਿਤ ਕੇਸ ਵੀ ਦਰਜ ਕਰ ਲਿਆ ਗਿਆ ਹੈ।ਇਥੇ ਹੀ ਬਸ ਨਹੀਂ ਸਿ਼ਕਾਇਤ ਵਿਚ ਵੀ ਇਹ ਦੱਸਿਆ ਗਿਆ ਕਿ ਅਵਾਰਾ ਪਸ਼ੂਆਂ ਨੂੰ ਮਾਰਨ ਲਈ ਕੁੱਝ ਵਿਅਕਤੀਆਂ ਨੂੰ ਵੀ ਕਿਰਾਏ ਤੇ ਲਿਆ ਗਿਆ ਸੀ। ਪੁਲਸ ਕਰ ਰਹੀ ਹੈ ਪੋਸਟਮਾਰਟਮ ਰਿਪੋਰਟ ਦੀ ਉਡੀਕ ਕੁੱਤਿਆਂ ਨੂੰ ਮੌਤ ਦੇ ਘਾਟ ਉਤਾਰਨ ਦੇ ਮਾਮਲੇ ਵਿਚ ਇੰਸਪੈਕਟਰ ਚੌਧਰੀ ਕਿਰਨ ਨੇ ਦਸਿਆ ਕਿ ਜਾਂਚ ਦੌਰਾਨ ਦਫਨਾਉਣ ਵਾਲੀ ਥਾਂ ਤੋਂ ਲਗਭਗ 70 ਤੋਂ 80 ਕੁੱਤਿਆਂ ਦੀਆਂ ਲਾਸ਼ਾਂ ਕੱਢੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦੇਖਣ ਤੇ ਇੰਝ ਲੱਗਦਾ ਹੈ ਜਿਵੇਂ ਕਿ ਕੁੱਤਿਆਂ ਨੂੰ ਕੁੱਝ ਦਿਨ ਪਹਿਲਾਂ ਹੀ ਦਫਨਾਇਆ ਗਿਆ ਹੋਵੇ।
