post

Jasbeer Singh

(Chief Editor)

National

ਭਿਖਾਰੀ ਨੂੰ ਭੀਖ ਦੇਣ ਤੇ ਅਣਪਛਾਤੇ ਕਾਰ ਸਵਾਰ ਵਿਅਕਤੀ ਵਿਰੁੱਧ ਕੇਸ ਦਰਜ

post-img

ਭਿਖਾਰੀ ਨੂੰ ਭੀਖ ਦੇਣ ਤੇ ਅਣਪਛਾਤੇ ਕਾਰ ਸਵਾਰ ਵਿਅਕਤੀ ਵਿਰੁੱਧ ਕੇਸ ਦਰਜ ਮੱਧ ਪ੍ਰਦੇਸ਼ : ਭਾਰਤ ਦੇਸ਼ ਦੇ ਸੂਬੇ ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਵਿਖੇ ਭਿਖਾਰੀਆਂ ਭੀਖ ਦੇਣ ਦੇ ਮਾਮਲੇ ਵਿਚ ਸਖ਼ਤ ਐਕਸ਼ਨ ਲੈਂਦਿਆਂ ਭੀਖ ਦੇਣ ਤੇ ਲਗਾਈ ਗਈ ਰੋਕ ਦੇ ਬਾਵਜੂਦ ਜਦੋਂ ਹਨੂੰਮਾਨ ਮੰਦਰ ਦੇ ਸਾਹਮਣੇ ਬੈਠੇ ਇਕ ਪੁਰਸ਼ ਭਿਖਾਰੀ ਨੂੰ 10 ਰੁਪਏ ਦੀ ਭੀਖ ਦੇਣ ਦੇ ਅਣਪਛਾਤੇ ਕਾਰ ਸਵਾਰ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਉਕਤ ਖੇਤਰ ਲਸੂੜੀ ਥਾਣਾ ਖੇਤਰ ਅਧੀਨ ਆਉਂਦਾ ਹੈ । ਦੱਸਣਯੋਗ ਹੈ ਕਿ ਉਕਤ ਮਾਮਲੇ ਸਬੰਧੀ 15 ਦਿਨਾਂ ਵਿਚ ਇਹ ਦੂਜੀ ਕਾਰਵਾਈ ਹੈ ਤੇ ਜੋ ਕੇਸ ਦਰਜ ਕੀਤਾ ਗਿਆ ਹੈ ਉਹ ਭਾਰਤੀ ਨਿਆਂ ਸੰਹਿਤਾ ਦੀ ਧਾਰਾ 223 ਤਹਿਤ ਕੀਤਾ ਗਿਆ ਹੈ । ਉਨ੍ਹਾਂ ਦਸਿਆ ਕਿ ਇਹ ਐਫ਼. ਆਈ. ਆਰ. ਪ੍ਰਸ਼ਾਸਨ ਦੀ ਬੇਗਰੀ ਇਰੀਡੀਕੇਸ਼ਨ ਟੀਮ ਦੇ ਅਧਿਕਾਰੀ ਫੂਲ ਸਿੰਘ ਕਾਰਪੇਂਟਰ ਦੀ ਸ਼ਿਕਾਇਤ ’ਤੇ ਦਰਜ ਕੀਤੀ ਗਈ ਹੈ । ਜਿਕਰਯੋਗ ਹੈ ਕਿ ਇੰਦੌਰ ਨੂੰ ਦੇਸ਼ ਦਾ ਪਹਿਲਾ ਭਿਖਾਰੀ-ਮੁਕਤ ਸ਼ਹਿਰ ਬਣਾਉਣ ਦਾ ਟੀਚਾ ਰੱਖਣ ਵਾਲੇ ਪ੍ਰਸ਼ਾਸਨ ਨੇ ਭੀਖ ਲੈਣ ਦੇ ਨਾਲ ਹੀ ਭੀਖ ਦੇਣ ਅਤੇ ਭਿਖਾਰੀਆਂ ਤੋਂ ਕੋਈ ਸਾਮਾਨ ਖ਼੍ਰੀਦਣ ’ਤੇ ਵੀ ਕਾਨੂੰਨੀ ਪਾਬੰਦੀ ਲਗਾਈ ਹੋਈ ਹੈ । ਇਸ ਪਾਬੰਦੀ ਦੀ ਉਲੰਘਣਾਂ ਕਰਨ ਵਾਲੇ ਲੋਕਾਂ ਵਿਰੁਧ ਐਫ਼. ਆਈ. ਆਰ. ਦਰਜ ਕੀਤੀ ਜਾ ਰਹੀ ਹੈ ।

Related Post