post

Admin

(Chief Editor)

Crime

ਘਰ ਵਿਚੋਂ ਚੋਰੀ ਕਰਨ ਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ

post-img

ਘਰ ਵਿਚੋਂ ਚੋਰੀ ਕਰਨ ਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਪਟਿਆਲਾ, 26 ਜੁਲਾਈ 2025 : ਥਾਣਾ ਅਨਾਜ ਮੰਡੀ ਪਟਿਆਲਾ ਪੁਲਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ 331 (4), 305 ਬੀ. ਐਨ. ਐਸ. ਤਹਿਤ ਘਰ ਵਿਚੋਂ ਸਮਾਨ ਚੋਰੀ ਕਰਨ ਤੇ ਕੇਸ ਦਰਜ ਕੀਤਾ ਹੈ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਅਜੈ ਕੁਮਾਰ ਪੁੱਤਰ ਸਤ ਨਾਰਇਣ ਵਾਸੀ ਡੋਗਰਾ ਮੁਹੱਲਾ ਸਰਹਿੰਦੀ ਗੇਟ ਪਟਿਆਲਾ ਨੇ ਦੱਸਿਆ ਕਿ 24-25 ਜੁਲਾਈ ਦੀ ਦਰਮਿਆਨੀ ਰਾਤ ਨੂੰ ਅਣਪਛਾਤੇ ਵਿਅਕਤੀਆਂ ਨੇ ਘਰ ਵਿਚੋਂ ਸੋਨੇ ਚਾਂਦੀ ਦੇ ਗਹਿਣੇ ਅਤੇ ਕਰੀਬ ਢਾਈ-ਤਿੰਨ ਲੱਖ ਰੁਪਏ ਨਗਦੀ ਚੋਰੀ ਕਰ ਲਈ। ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related Post

Instagram