post

Jasbeer Singh

(Chief Editor)

Patiala News

ਝੂਠੀ ਜ਼ਮਾਨਤ ਦਾਇਰ ਕਰਨ ਤੇ ਕੇਸ ਦਰਜ

post-img

ਝੂਠੀ ਜ਼ਮਾਨਤ ਦਾਇਰ ਕਰਨ ਤੇ ਕੇਸ ਦਰਜ ਨਾਭਾ, 26 ਨਵੰਬਰ 2025 : ਥਾਣਾ ਕੋਤਵਾਲੀ ਨਾਭਾ ਪੁਲਸ ਨੇ ਇਕ ਵਿਅਕਤੀ ਸਮੇਤ ਅਣਪਛਾਤੇ ਵਿਅਕਤੀ ਵਿਰੁੱਧ ਵੱਖ-ਵੱਖ ਧਾਰਾਵਾਂ 419, 420 ਆਈ. ਪੀ. ਸੀ. ਤਹਿਤ ਝੂਠੀ ਜ਼ਮਾਨਤ ਦਾਇਰ ਕਰਨ ਤੇ ਕੇਸ ਦਰਜ ਕੀਤਾ ਹੈ। ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਬਿਕਰਮਜੀਤ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਜਸਪਾਲ ਕਲੋਨੀ ਨਾਭਾ ਅਤੇ ਹੋਰ ਅਣਪਛਾਤਾ ਵਿਅਕਤੀ ਸ਼ਾਮਲ ਹੈ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਕੇਵਲ ਰਾਮ ਪੁੱਤਰ ਪਿਆਰਾ ਸਿੰਘ ਵਾਸੀ ਮੁੰਨਾ ਲਾਲ ਇੰਨਕਲੇਵ ਨੇੜੇ ਗੰਗਾ ਮੰਦਰ ਨਾਭਾ ਨੇ ਦੱਸਿਆ ਕਿ ਉਸਨੇ ਮਾਨਯੋਗ ਅਦਾਲਤ ਵਿਚ ਪੇਸ਼ ਹੋ ਕੇ ਅਦਾਲਤ ਦੇ ਧਿਆਨ ਵਿਚ ਲਿਆਂਦਾ ਕਿ ਉਕਤ ਵਿਅਕਤੀ ਨੇ ਬਲਕਾਰ ਸਿੰਘ ਤਤਕਾਲੀ ਜੁਡੀਸ਼ੀਅਲ ਮੈਜਿਸਟ੍ਰੇਟ ਜੇ. ਐਮ. ਆਈ. ਸੀ. ਨਾਭਾ ਦੀ ਅਦਾਲਤ ਵਿਚ ਮੌਜੂਦ ਸਿ਼ਕਾਇਤ ਤੇ ਝੂਠੀ ਜ਼ਮਾਨਤ ਦਾਇਰ ਕੀਤੀ ਹੈ, ਜਿਸ ਤੇ ਪੜ੍ਹਤਾਲ ਕਰਨ ਉਪਰੰਤ ਕੇਸ ਦਰਜ ਕੀਤਾ ਗਿਆ ਹੈ। ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related Post

Instagram