post

Jasbeer Singh

(Chief Editor)

Punjab

ਸੀ. ਬੀ. ਆਈ. ਕਰੇਗੀ ਹੁਣ ਭਾਰਤੀ ਫੌਜ ਦੇ ਕਰਨਲ ਬਾਠ ਕੁੱਟਮਾਰ ਮਾਮਲੇ ਦੀ ਜਾਂਚ

post-img

ਸੀ. ਬੀ. ਆਈ. ਕਰੇਗੀ ਹੁਣ ਭਾਰਤੀ ਫੌਜ ਦੇ ਕਰਨਲ ਬਾਠ ਕੁੱਟਮਾਰ ਮਾਮਲੇ ਦੀ ਜਾਂਚ ਚੰਡੀਗੜ੍ਹ, 16 ਜੁਲਾਈ 2025 : ਸ਼ਾਹੀ ਸ਼ਹਿਰ ਪਟਿਆਲਾ ਦੇ ਪਟਿਆਲਾ-ਸੰਗਰੂਰ ਰੋਡ ਤੇ ਬਣੇ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਬਾਹਰ ਬਣੇ ਇਕ ਢਾਬੇ ਤੇ ਪੁਲਸ ਕਰਮਚਾਰੀਆਂ ਤੇ ਅਧਿਕਾਰੀਆਂ ਵਲੋਂ ਭਾਰਤੀ ਫੌਜ ਦੇ ਕਰਨਲ ਪੁਸ਼ਪਿੰਦਰ ਸਿੰਘ ਬਾਠ ਤੇ ਉਨ੍ਹਾਂ ਦੇ ਪੁੱਤਰ ਅੰਗਦ ਸਿੰਘ ਬਾਠ ਦੀ ਕੀਤੀ ਗਈ ਕੁੱਟਮਾਰ ਮਾਮਲੇ ਵਿਚ ਜਾਂਚ ਹੁਣ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਕੇਂਦਰੀ ਜਾਂਚ ਏਜੰਸੀ ਸੀ. ਬੀ. ਆਈ. ਨੂੰ ਦੇ ਦਿੱਤੀ ਹੈ। ਦੱਸਣਯੋਗ ਹੈ ਕਿ ਹਾਈਕੋਰਟ ਦੇ ਹੁਕਮਾਂ ਤੇ ਸਮੁੱਚੇ ਘਟਨਾਕ੍ਰਮ ਦੀ ਜਾਂਚ ਕਰ ਰਹੀ ਯੂ. ਟੀ. ਪੁਲਸ ਵਲੋਂ ਲੰਘੇ ਦਿਨਾਂ ਹਾਈਕੋਰਟ ਵਿਚ ਪੇਸ਼ੀ ਦੌਰਾਨ ਹੀ ਆਖ ਦਿੱਤਾ ਗਿਆ ਸੀ ਕਿ ਜੇਕਰ ਉਨ੍ਹਾਂ ਕੋਲੋਂ ਜਾਂਚ ਲੈ ਕੇ ਕਿਸੇ ਹੋਰ ਵੀ ਦੇਣੀ ਜ਼ਰੂਰੀ ਹੈ ਤਾਂ ਦਿੱਤੀ ਜਾ ਸਕਦੀ ਹੈ। ਸੀ. ਬੀ. ਆਈ. ਜਾਂਚ ਦਾ ਮਾਮਲਾ ਰਾਹਤ ਵਾਲਾ ਹੈ : ਮਿਸਿਜ ਬਾਠ ਭਾਰਤੀ ਫੌਜ ਦੇ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੀ ਪਤਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਲੋਂ ਕੇਸ ਦੀ ਜਾਂਚ ਸੀ. ਬੀ. ਆਈ. ਹਵਾਲੇ ਕਰਨ ਨੂੰ ਇਕ ਰਾਹਤ ਵਾਲਾ ਫ਼ੈਸਲਾ ਕਰਾਰ ਦਿੰਦਿਆਂ ਕਿਹਾ ਕਿ ਹੁਣ ਉਮੀਦ ਹੈ ਕਿ ਸੱਚਾਈ ਸਾਹਮਣੇ ਆਵੇਗੀ ਤੇ ਜਲਦੀ ਹੀ ਅਦਾਲਤ ਵਲੋਂ ਇਕ ਰਸਮੀ ਹੁਕਮ ਵੀ ਜਾਰੀ ਕੀਤਾ ਜਾਵੇਗਾ, ਜਿਸ ਵਿੱਚ ਇਹ ਵੀ ਸਪੱਸ਼ਟ ਹੋ ਜਾਵੇਗਾ ਕਿ ਸੀ. ਬੀ. ਆਈ. ਨੂੰ ਜਾਂਚ ਕਿੰਨੀ ਦੇਰ ਵਿੱਚ ਪੂਰੀ ਕਰਨੀ ਹੈ।

Related Post