
ਡਿਜ਼ੀਟਲ ਤਰੀਕੇ ਨਾਲ ਜਾਤੀ ਜਨਗਣਨਾ ਦਾ ਕੇਂਦਰ ਸਰਕਾਰ ਕੀਤਾ ਨੋਟੀਫਿਕੇਸ਼ਨ ਜਾਰੀ
- by Jasbeer Singh
- June 16, 2025

ਡਿਜ਼ੀਟਲ ਤਰੀਕੇ ਨਾਲ ਜਾਤੀ ਜਨਗਣਨਾ ਦਾ ਕੇਂਦਰ ਸਰਕਾਰ ਕੀਤਾ ਨੋਟੀਫਿਕੇਸ਼ਨ ਜਾਰੀ ਨਵੀਂ ਦਿੱਲੀ, 16 ਜੂਨ 2025 : ਭਾਰਤ ਦੇਸ਼ ਵਿਚ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਜਾਤੀ ਆਧਾਰਤ ਕੀਤੀ ਜਾਣ ਵਾਲੀ ਜਣਗਨਣਾ ਪੂਰੀ ਤਰ੍ਹਾਂ ਡਿਜ਼ੀਟਲ ਹੋਵੇਗੀ ਅਤੇ ਇਸ 16 ਭਾਸ਼ਾਵਾਂ ਨਾਲ ਲੈਸ ਮੋਬਾਇਲ ਐਪਸ ਵੀ ਤਿਆਰ ਕੀਤੇ ਜਾ ਰਹੇ ਹਨ ਤਾਂ ਜੋ ਜਨਗਣਨਾ ਨਾਲ ਸਬੰਧਤ ਸਮੁੱਚੀ ਜਾਣਕਾਰੀ ਇਕੱਠੀ ਕੀਤੀ ਜਾ ਸਕੇ। ਕੇਂਦਰੀ ਗ੍ਰਹਿ ਮੰਤਰੀ ਭਾਰਤ ਸਰਕਾਰ ਅਮਿਤ ਸ਼ਾਹ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਜਨਗਣਨਾ ਸਾਲ 2027 ਦੌਰਾਨ ਕੀਤੀ ਜਾਵੇਗੀ ਤੇ ਅਜਿਹਾ ਕਰਨ ਵਾਸਤੇ ਗਜ਼ਟ ਨੋਟੀਫ਼ਿਕੇਸ਼ਨ ਜਾਰੀ ਕੀਤਾ ਗਿਆ ਹੈ, ਜਿਸ ਮੁਤਾਬਕ ਲੱਦਾਖ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਬਰਫ਼ ਨਾਲ ਢਕੇ ਗ਼ੈਰ-ਸਮਕਾਲੀ ਖੇਤਰਾਂ ਵਿਚ ਜਨਗਣਨਾ 1 ਅਕਤੂਬਰ, 2026 ਤੋਂ ਸ਼ੁਰੂ ਹੋਵੇਗੀ ਤੇ ਦੇਸ਼ ਦੇ ਬਾਕੀ ਹਿੱਸਿਆਂ ਵਿਚ ਇਹ ਪ੍ਰਕਿਰਿਆ 1 ਮਾਰਚ 2027 ਤੋਂ ਸ਼ੁਰੂ ਹੋਵੇਗੀ ।