post

Jasbeer Singh

(Chief Editor)

Patiala News

ਕੇਂਦਰ ਸਰਕਾਰ ਆਂਗਣਵਾੜੀ ਕੇਂਦਰਾਂ ਨੂੰ ਮਜਬੂਤ ਕਰਨ ਅਤੇ ਵਰਕਰ ਹੈਲਪਰ ਨੂੰ ਵਿਧਾਨਿਕ ਲਾਭ ਦੇਣ ਲਈ ਬਜਟ ਵਿੱਚ ਕਰੇ ਵਾਧਾ

post-img

ਕੇਂਦਰ ਸਰਕਾਰ ਆਂਗਣਵਾੜੀ ਕੇਂਦਰਾਂ ਨੂੰ ਮਜਬੂਤ ਕਰਨ ਅਤੇ ਵਰਕਰ ਹੈਲਪਰ ਨੂੰ ਵਿਧਾਨਿਕ ਲਾਭ ਦੇਣ ਲਈ ਬਜਟ ਵਿੱਚ ਕਰੇ ਵਾਧਾ ਪਟਿਆਲਾ, 10 ਜੁਲਾਈ : ਅੱਜ ਆਲ ਇੰਡੀਆ ਫੈਡਰੇਸ਼ਨ ਆਫ ਆਂਗਨਵਾੜੀ ਵਰਕਰਜ ਹੈਲਪਰਜ ਦੇ ਸੱਦੇ ਤੇ ਦੇਸ਼ ਭਰ ਦੇ ਜ਼ਿਲ੍ਹਾ ਹੈਡਕੁਆਟਰ ਤੋਂ ਲੱਖਾਂ ਦੀ ਗਿਣਤੀ ਵਿੱਚ ਆਪਣੀ ਮੰਗ ਸਬੰਧੀ ਇਕੱਠੇ ਹੋ ਕੇ ਨਾਰਿਆਂ ਨਾਲ ਪ੍ਰਦਰਸ਼ਨ ਕਰਦੇ ਹੋਏ ਕੇਂਦਰ ਦੇ ਵਿੱਤ ਮੰਤਰੀ ਸੀਤਾ ਰਮਨ ਅਤੇ ਇਸਤਰੀ ਤੇ ਬਾਲ ਵਿਕਾਸ ਮੰਤਰੀ ਸ੍ਰੀ ਮਤੀ ਅਨਪੂਰਨਾ ਜੀ ਨੂੰ ਦੇਸ਼ ਭਰ ਤੋਂ ਮੰਗ ਪੱਤਰ ਭੇਜੇ ਗਏ । ਆਲ ਇੰਡੀਆ ਫੈਡਰੇਸ਼ਨ ਦੇ ਫੈਸਲੇ ਅਨੁਸਾਰ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵੱਲੋਂ ਇਸ ਸੱਦੇ ਨੂੰ ਜਿਲਾ ਪਟਿਆਲਾ ਜਿਲਾ ਜਰਨਲ ਸਕੱਤਰ ਖੁਸ਼ਦੀਪ ਸ਼ਰਮਾ ਦੀ ਅਗਵਾਈ ਵਿੱਚ ਪੂਰੇ ਜੋਸ਼ਓ ਖਰੋਸ਼ ਨਾਲ ਮੰਗਾਂ ਦੇ ਨਾਰੇ ਲਾਉਂਦੇ ਹੋਏ ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ ਕਿ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਆਂਗਣਵਾੜੀ ਵਰਕਰ ਹੈਲਪਰ ਨੂੰ ਸੰਵਿਧਾਨਿਕ ਲਾਭ ਦਿੱਤੇ ਜਾਣ ਤੇ ਘੱਟੋ ਘੱਟ ਉਜਰਤ 26000₹ ਕੀਤੀ ਜਾਵੇ। ਇਸ ਤੋਂ ਇਲਾਵਾ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਆਂਗਨਵਾੜੀ ਕੇਂਦਰਾਂ ਵਿੱਚ ਦੇਣੀ ਯਕੀਨੀ ਬਣਾਈ ਜਾਵੇ ਇਸ ਨੂੰ ਆਂਗਣਵਾੜੀਆਂ ਤੋਂ ਖੋਹ ਕੇ 49 ਸਾਲਾਂ ਤੋਂ ਕੰਮ ਕਰਦੀ ਆ ਰਹੀ ਸਕੀਮ ਨੂੰ ਖੋਰਾਂ ਨਾ ਲਾਇਆ ਜਾਵੇ। ਲਗਾਤਾਰ ਡਿਜੀਟਲ ਲਾਈਜ਼ ਦੇ ਨਾਮ ਤੇ ਆਂਗਨਵਾੜੀ ਵਰਕਰਾਂ ਨੂੰ ਪਰੇਸ਼ਾਨ ਕਰਨਾ ਬੰਦ ਕੀਤਾ ਜਾਵੇ ਅਤੇ ਡਿਜੀਟਲ ਕਰਨ ਦੇ ਲਈ ਸਾਧਨਾ ਦਾ ਪ੍ਰਬੰਧ ਕੀਤਾ ਜਾਵੇ। ਇਸ ਦੇ ਨਾਲ ਹੀ ਸੂਬਾ ਵਿਤ ਸਕੱਤਰ ਅੰਮ੍ਰਿਤਪਾਲ ਕੌਰ ਜੀ ਨੇ ਕਿਹਾ ਕਿ ਜੇਕਰ ਨੈਸ਼ਨਲ ਸਰਵੇ ਦੀਆਂ ਰਿਪੋਰਟਾਂ ਵੇਖੀਆਂ ਜਾਣ ਤਾਂ ਅੱਜ ਦੇਸ਼ ਵਿੱਚ ਕਪੋਸ਼ਨ ਵਰਗੀ ਲਾ ਇਲਾਜ ਬਿਮਾਰੀ ਪਸਰ ਰਹੀ ਹੈ ਪਰ ਸਰਕਾਰ ਇਸ ਨੂੰ ਖਤਮ ਕਰਨ ਲਈ ਸਿਰਫ ਗੱਲੀ ਬਾਤੀ ਸਾਰ ਰਹੀ ਹੈ । ਜੇਕਰ ਸੱਚਮੁੱਚ ਸਰਕਾਰ ਆਈਸੀਡੀਐਸ ਨੂੰ ਵੀ ਚਲਾਉਣਾ ਚਾਹੁੰਦੀ ਹੈ ਤਾਂ ਆਈਸੀਡੀਐਸ ਦਾ ਬਣਦਾ ਬਜਟ ਤੁਰੰਤ ਜਾਰੀ ਕੀਤਾ ਜਾਵੇ ਅਤੇ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਵਰਕਰ ਹੈਲਪਰ ਨੂੰ ਘੱਟੋ ਘੱਟ ਉਜਰਤ ਅਤੇ ਗ੍ਰੈਜੂਟੀ ਵਿੱਚ ਸ਼ਾਮਿਲ ਕੀਤਾ ਜਾਵੇ। ਜੇਕਰ ਸਰਕਾਰ ਨੇ ਇਹ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕਰਨਾ ਪਵੇਗਾ ਇਸ ਮੌਕੇ ਜ਼ਿਲਾ ਜਿਲਾ ਕੈਸ਼ੀਅਰ ਰਾਜ ਕੌਰ, ਕਮਲਜੀਤ ਕੌਰ, ਅਮਰਜੀਤ ਕੌਰ ਜਸਪਾਲ ਕੌਰ, ਕਮਲਜੀਤ ਕੌਰ ਮਾਇਆ ਕੌਰ, ਜਸਵਿੰਦਰ ਕੌਰ ਪਰਮਜੀਤ ਕੋਰ, ਲਖਵੀਰ ਕੌਰ

Related Post