post

Jasbeer Singh

(Chief Editor)

ਕੇਂਦਰੀ ਜਾਂਚ ਏਜੰਸੀ ਪਹੁੰਚੀ ਕੇ. ਜੇ. ਐਫ. ਦੇ ਅੱਤਵਾਦੀ ਫਤਿਹ ਸਿੰਘ ਬਾਗੀ ਦੇ ਘਰ

post-img

ਕੇਂਦਰੀ ਜਾਂਚ ਏਜੰਸੀ ਪਹੁੰਚੀ ਕੇ. ਜੇ. ਐਫ. ਦੇ ਅੱਤਵਾਦੀ ਫਤਿਹ ਸਿੰਘ ਬਾਗੀ ਦੇ ਘਰ ਤਰਨਤਾਰਨ : ਉੱਤਰ ਪ੍ਰਦੇਸ਼ ਦੇ ਪੀਲੀਭੀਤ ਵਿਖੇ ਕੁੱਝ ਦਿਨ ਪਹਿਲਾਂ ਐਨਕਾਉਂਟਰ ਵਿਚ ਮਾਰੇ ਗਏ ਖਾਲਿਸਤਾਨੀ ਅੱਤਵਾਦੀਆਂ ਦੇ ਹੈਂਡਲਰ ਫਤਿਹ ਸਿੰਘ ਬਾਗੀ ਦੇ ਤਰਨਤਾਰਨ ਸਥਿਤ ਘਰ `ਤੇ ਮੰਗਲਵਾਰ ਨੂੰ ਰਾਸ਼ਟਰੀ ਸੁਰੱਖਿਆ ਏਜੰਸੀ ( ਐਨ. ਆਈ. ਏ) ਨੇ ਛਾਪਾ ਮਾਰਿਆ। ਇਹ ਛਾਪੇਮਾਰੀ ਤਰਨਤਾਰਨ ਦੇ ਪਿੰਡ ਮੀਆਂਪੁਰ ਵਿੱਚ ਕੀਤੀ ਗਈ । ਮੰਗਲਵਾਰ ਸਵੇਰੇ ਜਦੋਂ ਛਾਪੇਮਾਰੀ ਹੋਈ ਤਾਂ ਪੂਰੇ ਪਿੰਡ `ਚ ਦਹਿਸ਼ਤ ਫੈਲ ਗਈ। ਜਿੱਥੇ ਫਤਿਹ ਸਿੰਘ ਬਾਗੀ ਦੀ ਮਾਤਾ ਅਤੇ ਪਿਤਾ ਤੋਂ ਵੀ ਪੁੱਛਗਿੱਛ ਕੀਤੀ ਗਈ । ਐਨ. ਆਈ. ਏ. ਨੇ ਤਰਨਤਾਰਨ ਦੇ ਪਿੰਡ ਸਰਾਏ ਅਮਾਨਤ ਖਾਂ ਤੋਂ ਬਾਗੀ ਬਾਰੇ ਸਾਰੀ ਜਾਣਕਾਰੀ ਵੀ ਹਾਸਲ ਕੀਤੀ ਅਤੇ ਫਿਰ ਟੀਮ ਦਿੱਲੀ ਲਈ ਰਵਾਨਾ ਹੋ ਗਈ । ਫਤਿਹ ਸਿੰਘ ਬਾਗੀ ਪੜ੍ਹਾਈ ਲਈ ਵਿਦੇਸ਼ ਗਏ ਹੋਏ ਸਨ । ਬਾਗੀ ਦੇ ਪਿਤਾ ਜੋਗਿੰਦਰ ਸਿੰਘ ਅਤੇ ਦਾਦਾ ਜੀ ਦੋਵੇਂ ਭਾਰਤੀ ਫੌਜ ਵਿੱਚ ਸੇਵਾ ਕਰਦੇ ਸਨ, ਇਸ ਦੇ ਨਾਲ ਹੀ ਬਾਗੀ ਦਾ ਵੱਡਾ ਭਰਾ ਗੁਰਜੀਤ ਸਿੰਘ ਅਜੇ ਵੀ ਭਾਰਤੀ ਫੌਜ ਵਿੱਚ ਹੈ ਅਤੇ ਰਾਜਸਥਾਨ ਵਿੱਚ ਤਾਇਨਾਤ ਹੈ।ਜੋਗਿੰਦਰ ਸਿੰਘ ਨੇ ਮੀਡੀਆ ਨੂੰ ਦੱਸਿਆ-ਜਗਜੀਤ ਸਿੰਘ ਉਰਫ ਫਤਿਹ ਸਿੰਘ ਬਾਗੀ ਪਿਛਲੇ ਦਸ ਸਾਲਾਂ ਤੋਂ ਵਿਦੇਸ਼ ਵਿਚ ਰਹਿ ਰਿਹਾ ਹੈ । ਉਹ ਸਾਫਟਵੇਅਰ ਇੰਜਨੀਅਰਿੰਗ ਵਿੱਚ ਡਿਪਲੋਮਾ ਕਰਨ ਲਈ ਯੂਕੇ ਗਿਆ ਸੀ । ਕਰੀਬ 8 ਸਾਲ ਪਹਿਲਾਂ ਉਸ ਨੂੰ ਉਸ ਦੇ ਪਰਿਵਾਰ ਨੇ ਕਿਸੇ ਹੋਰ ਜਾਤੀ ਨਾਲ ਵਿਆਹ ਕਰਵਾ ਕੇ ਘਰੋਂ ਕੱਢ ਦਿੱਤਾ ਸੀ, ਉਥੇ ਫੌਜ `ਚ ਕੰਮ ਕਰਦੇ ਹੋਏ ਉਹ ਪੰਜਾਬ `ਚ ਅੱਤਵਾਦੀ ਹਮਲੇ ਕਰ ਰਿਹਾ ਹੈ ।

Related Post

Instagram