go to login
post

Jasbeer Singh

(Chief Editor)

Patiala News

ਸੈਂਟਰਲ ਵਾਲਮੀਕਿ ਸਭਾ ਇੰਡੀਆ ਅਤੇ ਡਾ. ਭੀਮ ਰਾਓ ਅੰਬੇਡਕਰ ਵੈਲਫੇਅਰ ਸੁਸਾਇਟੀ ਪੰਜਾਬ ਕਰਵਾਇਆ ਵਿਸ਼ਾਲ ਸਮਾਗਮ

post-img

ਸੈਂਟਰਲ ਵਾਲਮੀਕਿ ਸਭਾ ਇੰਡੀਆ ਅਤੇ ਡਾ. ਭੀਮ ਰਾਓ ਅੰਬੇਡਕਰ ਵੈਲਫੇਅਰ ਸੁਸਾਇਟੀ ਪੰਜਾਬ ਕਰਵਾਇਆ ਵਿਸ਼ਾਲ ਸਮਾਗਮ ਪਟਿਆਲਾ : ਸੈਂਟਰਲ ਵਾਲਮੀਕਿ ਸਭਾ ਇੰਡੀਆ ਅਤੇ ਡਾ. ਭੀਮ ਰਾਓ ਅੰਬੇਡਕਰ ਵੈਲਫੇਅਰ ਸੁਸਾਇਟੀ, ਪੰਜਾਬ ਵੱਲੋਂ ਵਿਸ਼ਾਲ ਸਮਾਗਮ ਭਗਵਾਨ ਵਾਲਮੀਕਿ ਜੀ ਦੇ ਪਾਵਨ ਪ੍ਰਗਟ ਦਿਵਸ ਦੇ ਮੌਕੇ ਤੇ ਕਰਵਾਇਆ ਗਿਆ। ਜਿਸ ਦੀ ਅਗਵਾਈ ਪ੍ਰਧਾਨ ਨਰੇਸ਼ ਕੁਮਾਰ ਬੌਬੀ, ਸੋਨੂੰ ਸੰਗਰ, ਰਾਜੇਸ਼ ਘਾਰੂ ਦੀ ਅਗਵਾਈ ਵਿੱਚ ਕਰਵਾਇਆ ਗਿਆ। ਇਸ ਸਮਾਗਮ ਦੌਰਾਨ ਬਤੌਰੇ ਮੁੱਖ ਮਹਿਮਾਨ ਸਾਬਕਾ ਵਿਦੇਸ਼ ਰਾਜ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਜੀ, ਸ. ਗੁਰਿੰਦਰ ਸਿੰਘ ਢਿੱਲੋਂ ਆਈ.ਪੀ.ਐਸ ਰਿਟਾਇਰਡ ਪੰਜਾਬ ਚੇਅਰਮੈਨ ਐਕਸ ਸਰਵਿਸਮੈਨ ਸੈੱਲ ਪੰਜਾਬ ਪ੍ਰਧਾਨ ਕਾਂਗਰਸ ਕਮੇਟੀ. ਪੀ.ਪੀ.ਸੀ.ਸੀ, ਸ੍ਰੀ. ਗੇਜਾ ਰਾਮ ਵਾਲਮੀਕਿ ਕੌਮੀ ਪ੍ਰਧਾਨ ਸੈਂਟਰਲ ਵਾਲਮੀਕਿ ਸਭਾ ਇੰਡੀਆ। ਇਹਨਾ ਨੇ ਆਪਣੇ ਸੰਬੋਧਨ ਦੌਰਾਨ ਆਖਿਆ ਹੈ ਕਿ ਭਗਵਾਨ ਸ੍ਰੀ ਵਾਲਮੀਕਿ ਮਹਾਰਾਜ ਜੀ ਦੇ ਦਿਖਾਏ ਹੋਏ ਰਸਤੇ ਤੇ ਚੱਲਣ ਦੀ ਲੋੜ ਹੈ ਅਤੇ ਉਹਨਾਂ ਨੇ ਸਾਰੀ ਸੰਗਤ ਨੂੰ ਭਗਵਾਨ ਵਾਲਮੀਕਿ ਜੀ ਦੇ ਪਾਵਨ ਪ੍ਰਗਟ ਦਿਵਸ ਦੀ ਵਧਾਈ ਦਿੱਤੀ। ਇਸ ਦੌਰਾਨ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਬੀਬਾ ਜੈਇੰਦਰ ਕੌਰ ਪ੍ਰਧਾਨ ਮਹਿਲਾ ਮੋਰਚਾ ਪੰਜਾਬ, ਸਾਬਕਾ ਡਿਪਟੀ ਮੇਅਰ ਵਿਨਤੀ ਸੰਗਰ ਅਤੇ ਕੇ.ਕੇ ਸ਼ਰਮਾ ਜੀ ਨੇ ਵੀ ਆਪਣੀ ਹਾਜਰੀ ਲਗਵਾਈ। ਇਸ ਸਮਾਗਮ ਵਿੱਚ ਪੁੱਜੇ ਆਗੂ ਸਹਿਬਾਨਾਂ ਨੂੰ ਭਗਵਾਨ ਸ੍ਰੀ ਵਾਲਮੀਕਿ ਜੀ ਦੇ ਆਏ ਮਹਿਮਾਨਾਂ ਨੂੰ ਚਿੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਵਾਲਮੀਕਿ ਸਭਾ ਦੇ ਆਗੂਆਂ ਨੇ ਆਖਿਆ ਹੈ ਕਿ ਸਾਨੂੰ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਉਣਾ ਚਾਹੀਦਾ ਹੈ ਤਾਂ ਕਿ ਜੋ ਆਉਣ ਵਾਲੇ ਸਮੇਂ ਵਿੱਚ ਜੋ ਭਾਈਚਾਰੇ ਦੀ ਅਨਪੜ੍ਹਤਾ ਦੀ ਮਾਰ ਪੈ ਰਹੀ ਹੈ ਉਸ ਤੋਂ ਨਜਾਦ ਪਾਈ ਜਾ ਸਕੇ। ਸਾਰੇ ਹੀ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਵਿਸ਼ਾਲ ਲੰਗਰ ਅਟੁੱਟ ਵਰਤਾਇਆ ਗਿਆ। ਇਸ ਮੌਕੇ ਤੇ ਕਮਲ ਨਾਹਰ, ਰਾਮਚੰਦਰ ਟਾਂਕ, ਸੀਮਾ ਵੈਦ, ਵਿਜੈ ਸ਼ਾਹ, ਈਸ਼ ਕੁਮਾਰ ਕਾਕਾ, ਰਮਨ ਕਲਿਆਣ, ਵੀਨੈ ਪਰੋਚੇ, ਚੰਦਨ ਕਲਿਆਣ, ਗੌਤਮ, ਲੱਕੀ ਸੰਗਰ, ਪ੍ਰਸ਼ਾਂਤ ਪਰੋਚੇ, ਰਜਤ, ਰਜੀਵ ਕੁਮਾਰ ਬੱਬੀ, ਭੁਪਿੰਦਰ ਸਿੰਘ ਛਾਂਗਾ, ਕ੍ਰਿਸ਼ਨ ਹੰਸ ਆਦਿ ਹਾਜਰ ਸਨ।

Related Post