ਉਰਦੂ ਆਮੋਜ਼ ਜਮਾਤ ਦਾ ਸਰਟੀਫਿਕੇਟ ਵੰਡ ਸਮਾਰੋਹ ਕਰਵਾਇਆ ਪਟਿਆਲਾ, 24 ਦਸੰਬਰ 2025 : ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ ਦੀ ਅਗਵਾਈ ਅਧੀਨ ਦਫ਼ਤਰ ਜ਼ਿਲ੍ਹਾ ਭਾਸ਼ਾ, ਅਫ਼ਸਰ, ਪਟਿਆਲਾ ਵਿੱਚ ਉਰਦੂ ਆਮੋਜ਼ ਦੇ ਸੈਸ਼ਨ ਜੁਲਾਈ ਤੋਂ ਦਸੰਬਰ, 2025 ਜਮਾਤ ਦੇ ਵਿਦਿਆਰਥੀਆਂ ਦਾ ਵਿਦਾਇਗੀ ਅਤੇ ਜਨਵਰੀ ਤੋਂ ਜੂਨ, 2025 ਦੇ ਵਿਦਿਆਰਥੀਆਂ ਦਾ ‘ਸਰਟੀਫਿਕੇਟ ਵੰਡ’ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਪਿਛਲੇ ਸੈਸ਼ਨ ਦੇ ਵਿਦਿਆਰਥੀਆਂ ਨੇ ਉਰਦੂ ਜਮਾਤ ਦੇ ਆਪਣੇ ਅਨੁਭਵ ਸਾਂਝੇ ਕਰਦਿਆਂ ਆਪਣੀਆਂ ਰਚਨਾਵਾਂ ਵੀ ਪੇਸ਼ ਕੀਤੀਆਂ। ਇਸ ਸਮਾਗਮ ਵਿੱਚ ਵਧੀਕ ਡਾਇਰੈਕਟਰ ਹਰਭਜਨ ਕੌਰ ਨੇ ਪਾਸ ਹੋਏ ਉਰਦੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਤੇ ਵਿਦਿਆਰਥੀਆਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਖੋਜ ਅਫ਼ਸਰ ਡਾ. ਮਨਜਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਵਿਭਾਗੀ ਰਸਾਲੇ ਲਗਵਾਉਣ ਲਈ ਪ੍ਰੇਰਿਤ ਕੀਤਾ । ਖੋਜ ਅਫ਼ਸਰ ਸਤਪਾਲ ਸਿੰਘ ਤੇ ਉਰਦੂ ਅਧਿਆਪਕ ਮੁਦੱਸਰ ਰਸ਼ੀਦ ਨੇ ਆਪਣੀ ਨਜ਼ਮ ਦੇ ਕੁਝ ਸ਼ੇਅਰ ਸ਼੍ਰੋਤਿਆਂ ਨਾਲ ਸਾਂਝੇ ਕੀਤੇ। ਮੰਚ ਸੰਚਾਲਨ ਉਰਦੂ ਸਿਖਿਆਰਥੀ ਹਰਮੇਸ਼ ਕੁਮਾਰ ਨੇ ਕੀਤਾ। ਇਸ ਸਮਾਗਮ ਵਿੱਚ ਖੋਜ ਅਫ਼ਸਰ ਡਾ. ਸੰਤੋਖ ਸਿੰਘ ਸੁੱਖੀ, ਸੀਨੀਅਰ ਸਹਾਇਕ ਨਵਨੀਤ ਕੌਰ ਤੇ ਸੁਮਨ ਵਰਮਾ, ਭਗਵੰਤ ਸਿੰਘ ਤੋਂ ਇਲਾਵਾ ਉਰਦੂ ਆਮੋਜ਼ ਦੇ ਨਵੇਂ ਤੇ ਪੁਰਾਣੇ ਵਿਦਿਆਰਥੀ ਹਾਜ਼ਰ ਸਨ ।
